ਦਸੂਹਾ 10 ਮਾਰਚ (ਪ੍ਰਾਈਮ ਪੰਜਾਬ ਟਾਈਮਜ)
: ਪਠਾਨਕੋਟ ਜਲੰਧਰ ਨੈਸ਼ਨਲ ਹਾਈਵੇ ਤੇ ਪੈਂਦੇ ਚੌਲਾਂਗ ਟੋਲ ਪਲਾਜ਼ਾ ਕੋਲ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਮਾਂ ਪੁੱਤ ਸਮੇਤ ਤਿੰਨ ਲੋਕਾਂ ਦੀ ਮੌ+ਤ ਹੋ ਗਈ । ਮ੍ਰਿਤਕਾਂ ਦੀ ਪਛਾਣ KMS ਕਾਲਜ ਦਸੂਹਾ ਦੀ ਪ੍ਰਿਸੀਪਲ ਡਾ,ਸ਼ਬਨਮ ਕੌਰ ਪਤਨੀ ਮਾਨਵ ਸੈਣੀ ਅਤੇ ਪੁੱਤਰ ਤੁਸ਼ਾਂਤ ( 18) ਅਤੇ ਰਾਹੁਲ ਉਰਫ਼ ਮਿੱਠੂ ਵਾਸੀ ਗੁਰਦਾਸਪੁਰ ਵਜੋਂ ਹੋਈ ਹੈ ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਦੇਰ ਰਾਤ ਵਕਤ ਕਰੀਬ 8.40 ਵਜੇ ਉਸ ਸਮੇਂ ਵਾਪਰਿਆ ਜਦੋਂ ਕੇਐੱਮਐੱਸ ਕਾਲਜ ਦੀ ਪ੍ਰਿਸੀਪਲ ਡਾ ਸ਼ਬਨਮ ਕੌਰ ਆਪਣੇ ਪੁੱਤਰ ਤੁਸ਼ਾਂਤ ਨਾਲ ਆਪਣੀ ਆਰਟਿਗਾ ਕਾਰ ਤੇ ਸਵਾਰ ਹੋ ਕੇ ਜਲੰਧਰ ਆਪਣੀ ਬੇਟੀ ਜੋਂ ਵਿਦੇਸ਼ ਤੋਂ ਆਈ ਹੈ ਨੂੰ ਉਸਦੇ ਸਹੁਰਾ ਘਰ ਜਲੰਧਰ ਛੱਡ ਕੇ ਵਾਪਸ ਘਰ ਪਰਤ ਰਹੇ ਸੀ ਤੇ ਚੌਲਾਂਗ ਟੋਲ ਪਲਾਜ਼ਾ ਨਜ਼ਦੀਕ ਉੰਨਾਂ ਦੀ ਕਾਰ ਬੇਕਾਬੂ ਹੋ ਕੇ ਅੱਗੇ ਖੜੀ ਬਲੈਰੋ ਗੱਡੀ ਪਿੱਛੇ ਜਾ ਟਕਰਾਈ । ਹਾਦਸਾ ਇਨਾਂ ਜ਼ਬਰਦਸਤ ਸੀ ਕਿ ਬਲੈਰੋ ਗੱਡੀ ਪਲਟੀਆਂ ਖਾਂਦੀ ਹੋਈ ਸੜਕ ਕਿਨਾਰੇ ਜਾ ਡਿੱਗੀ ਜਿਸ ਨਾਲ ਕਾਰ ਬੁਰੀ ਤਰਾਂ ਨੁਕਸਾਨੀ ਗਈ । ਇਸ ਹਾਦਸੇ ਵਿੱਚ ਮਾਂ ਪੁੱਤਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਤੇ ਬਲੈਰੋ ਸਵਾਰ ਚਾਲਕ ਸਮੇਤ ਦੋ ਵਿਅਕਤੀ ਵੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ । ਮੌਕੇ ਤੇ ਚੌਲਾਂਗ ਟੋਲ ਪਲਾਜ਼ਾ ਕਰਮਚਾਰੀਆਂ ਵਲੋਂ ਜ਼ਖਮੀਆਂ ਨੂੰ 108 ਐਂਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆਂ ਜਿੱਥੇ ਡਾਕਟਰਾਂ ਨੇ ਪ੍ਰਿਸੀਪਲ ਡਾ ਸ਼ਬਨਮ ਕੌਰ, ਉਸਦੇ ਪੁੱਤਰ ਤੁਸ਼ਾਂਤ ਅਤੇ ਬਲੈਰੋ ਸਵਾਰ ਰਾਹੁਲ ਨੂੰ ਮ੍ਰਿ+ਤ+ਕ ਐਲਾਨ ਦਿੱਤਾ ਜਦਕਿ ਬਲੈਰੋ ਚਾਲਕ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਹੁਸ਼ਿਆਰਪੁਰ ਰੈਫਰ ਕਰ ਦਿੱਤਾ । ਟਾਂਡਾ ਪੁਲਿਸ ਨੇ ਮੌਕੇ ਤੇ ਪਹੁੰਚ ਮ੍ਰਿਤਕਾਂ ਦੀਆਂ ਲਾਸ਼ਾਂ ਆਪਣੇ ਕਬਜ਼ੇ ਵਿੱਚ ਲੈ ਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ।
* ਸੈਣੀ ਪਰਿਵਾਰ ਨਾਲ ਹੋਏ ਦਰਦਨਾਕ ਹਾਦਸੇ ਤੇ ਅਦਾਰਾ ਪ੍ਰਾਈਮ ਪੰਜਾਬ ਟਾਈਮਜ ਦੇ ਸਮੂਹ ਮੈਂਬਰ ਡੁੱਗੇ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।*
ਕੈਪਸ਼ਨ : ਮ੍ਰਿਤਕ ਸ਼ਬਨਮ ਤੇ ਤੁਸ਼ਾਂਤ ਦੀ ਪੁਰਾਣੀ ਤਸਵੀਰ
ਹਾਦਸਾਗ੍ਰਸਤ ਐਰਟਿਗਾ ਕਾਰ ਤੇ ਬਲੈਰੋ








