Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਕੁਦਰਤੀ ਖ਼ੂਬਸਰਤੀ ਤੇ ਟੂਰਿਜ਼ਮ ਦੀਆਂ ਨਵੀਆਂ ਸੰਭਾਵਨਾਵਾਂ ਦੀ ਪਛਾਣ ਲਈ ਟੀਮ ਨੇ ਕੰਢੀ ਖੇਤਰ ਦਾ ਕੀਤਾ ਦੌਰਾ

ਕੁਦਰਤੀ ਖ਼ੂਬਸਰਤੀ ਤੇ ਟੂਰਿਜ਼ਮ ਦੀਆਂ ਨਵੀਆਂ ਸੰਭਾਵਨਾਵਾਂ ਦੀ ਪਛਾਣ ਲਈ ਟੀਮ ਨੇ ਕੰਢੀ ਖੇਤਰ ਦਾ ਕੀਤਾ ਦੌਰਾ

ਭੂੰਗਾ /ਗੜ੍ਹਦੀਵਾਲਾ (ਚੌਧਰੀ) 

: ਪੰਜਾਬ ਕੇਡਰ ਸਾਲ 2023 ਦੇ ਅਫਸਰ ਰਾਕੇਸ਼ ਕੁਮਾਰ ਮੀਨਾ IAS, ਡਾ. ਆਦਿਤਿਆ ਸ਼ਰਮਾ IAS, ਕ੍ਰਿਤਿਕਾ IAS, ਸੋਨਮ IAS, ਅਤੇ ਸੁਨੀਲ ਫੋਗਾਟ IAS ਦਾ ਪੰਜਾਬ ਦਰਸਨ ਲੜੀ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦਾ ਮਿਤੀ ,25/26 ਫਰਵਰੀ 2025 ਨੂੰ ਦੌਰਾ ਕੀਤਾ। ਆਸ਼ਿਕਾ ਜੈਨ IAS ਮਾਨਯੋਗ ਡਿਪਟੀ ਕਮਿਸ਼ਨਰ,ਹੁਸ਼ਿਆਰਪੁਰ ਦੀ ਅਗਵਾਈ ਹੇਠ ਨਿਕਾਸ ਕੋਚਰ IAS ,ADC ਹੁਸ਼ਿਆਰਪੁਰ ਨੇ ਇਸ ਖੇਤਰੀ ਦੌਰੇ ਦੌਰਾਨ ਜ਼ਿਲ੍ਹੇ ਦੀ ਭੂਗੋਲਿਕ ਅਤੇ ਜ਼ਮੀਨੀ ਸਥਿਤੀ ਬਾਰੇ ਜਾਣੂ ਕਰਵਾਇਆ।
ਇਸ ਦੌਰਾਨ ਟੀਮ ਨੇ ਸਿਟਰਸ ਅਸਟੇਟ ਭੂੰਗਾ ਦਾ ਵੀ ਦੌਰਾ ਕੀਤਾ।

 ਇਸ ਮੌਕੇ ਡਾ ਜਸਪਾਲ ਸਿੰਘ ਢੇਰੀ ਸੀਈਓ ,ਸ ਪਰਮਜੀਤ ਸਿੰਘ ਕਾਲੂਵਾਹਰ,ਡਾ ਅਰਵਿੰਦ ਧੂਤ ਵਲੋਂ ਟੀਮ ਨੂੰ FAPRO  ਸੁਸਾਇਟੀ ਤੇ ਬਾਗਬਾਨੀ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਟੀਮ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਕੁਦਰਤੀ ਖ਼ੂਬਸਰਤੀ ਤੇ  ਟੂਰਿਜ਼ਮ ਦੀਆਂ ਨਵੀਆਂ ਸੰਭਾਵਨਾਵਾਂ ਦੀ ਪਛਾਣ ਲਈ ਕੰਢੀ ਖੇਤਰ ਦਾ ਦੌਰਾ ਕੀਤਾ। ਜ਼ਿਲਾ ਹੁਸ਼ਿਆਰਪੁਰ ਦੇ ਇਸ ਦੌਰੇ ਲਈ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ liasion ਅਫ਼ਸਰ ਵਜੋਂ ਟੀਮ ਨਾਲ਼ ਤਾਇਨਾਤ ਰਹੇ।ਪੰਜਾਬ ਦਰਸਨ ਲੜੀ ਤਹਿਤ ਅਗਲੇ ਪੜਾਅ ਲਈ ਟੀਮ ਮੈਂਬਰ ਜ਼ਿਲ੍ਹਾ ਪਠਾਣਕੋਟ ਲਈ ਰਵਾਨਾ ਹੋਏ।