Prime Punjab Times

Latest news
ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਨੂੰ ਦਸੂਹਾ ਅਦਾਲਤ ਚ ਕੀਤਾ ਪੇਸ਼, 3 ਦਿਨਾਂ ਦਾ... , ਸੀਨੀਅਰ ਮੈਡੀਕਲ ਅਫਸਰ ਵੱਲੋਂ ਸੀ.ਐਚ.ਸੀ.ਹਰਿਆਣਾ ਦੀ ਅਚਨਚੇਤ ਚੈਕਿੰਗ DAV ਪਬਲਿਕ ਸਕੂਲ ਵਿਖੇ ਪਹਿਲੀ ਅਤੇ ਦੂਜੀ ਜਮਾਤ ਦੇ ਵਿਦਿਆਰਥੀਆਂ ਲਈ ਆਈਸਕ੍ਰੀਮ ਪਾਰਟੀ ਦਾ ਆਯੋਜਨ ਟਾਂਡਾ ਦੇ ਸਾਬਕਾ SHO ਗੁਰਿੰਦਰਜੀਤ ਸਿੰਘ ਨਾਗਰਾ ਗ੍ਰਿਫ਼ਤਾਰ,ਮਾਮਲਾ 4 ਕਰੋੜ ਦੀ ਜਬਰੀ ਵਸੂਲੀ ਦਾ.... ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ, ਮੰਗਾਂ ਨਾ ਮੰਨੀਆਂ ਤਾਂ... ਚੋਰ ਨੇ ਗੁਰਦੁਆਰਾ ਸਾਹਿਬ ਵਿੱਚ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ,ਤਸਵੀਰਾਂ ਸੀਸੀਟੀਵੀ ਕੈਮਰਿਆਂ ਚ ਹੋਈਆਂ ਕੈਦ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਬੁੱਤ ਦੀ ਤੋੜ-ਭੰਨ੍ਹ ਦੀ ਘਟਨਾ ਅਤਿ ਮੰਦਭਾਗੀ, ਦੋਸ਼ੀਆਂ ਖ਼ਿਲਾਫ਼ ਤੁਰੰਤ ਹੋ... ਮੁਕੇਰੀਆਂ ਤੇ ਤਲਵਾੜਾ 'ਚ ਗੂੰਜੇਗੀ ਸ਼ਿਵ ਭਗਤੀ ਦੀ ਗੂੰਜ, ਕੈਲਾਸ਼ ਖੇਰ ਦੇਣਗੇ ਭਜਨਾਂ ਦੀ ਪੇਸ਼ਕਾਰੀ ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ
ADVERTISEMENT
You are currently viewing ਲੁੱਟ-ਖੋਹ ਕਰਨ ਸਮੇਂ ਕੀਤੇ ਕਤਲ ਦੇ ਦੋ ਦੋਸ਼ੀ ਮੋਟਰਸਾਈਕਲ ਅਤੇ ਪਿਸਟਲ ਸਮੇਤ ਕਾਬੂ

ਲੁੱਟ-ਖੋਹ ਕਰਨ ਸਮੇਂ ਕੀਤੇ ਕਤਲ ਦੇ ਦੋ ਦੋਸ਼ੀ ਮੋਟਰਸਾਈਕਲ ਅਤੇ ਪਿਸਟਲ ਸਮੇਤ ਕਾਬੂ

ਬਟਾਲਾ 10 ਮਾਰਚ (ਅਵਿਨਾਸ਼ ਸ਼ਰਮਾ)

: ਪੁਲਿਸ ਵੱਲੋਂ ਥਾਣਾ ਘੁਮਾਣ ਦੇ ਏਰੀਆਂ ਵਿੱਚ ਮਿਤੀ 04.03.2025 ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਰਾਹਗੀਰਾਂ ਨੂੰ ਘੇਰ ਕੇ ਉਹਨਾਂ ਪਾਸੋਂ ਲੁੱਟ ਖੋਹ ਕਰਕੇ ਇੱਕ ਵਿਅਕਤੀ ਨੂੰ ਜਾਨੋਂ ਮਾਰਨ ਦੀ ਵਾਰਦਾਤ ਨੂੰ 03 ਦਿਨ ਦੇ ਅੰਦਰ ਟਰੇਸ ਕਰਦੇ ਹੋਏ 02 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵਾਰਦਾਤ ਸਮੇਂ ਵਰਤਿਆਂ ਮੋਟਰਸਾਈਕਲ ਅਤੇ ਪਿਸਟਲ ਸਮੇਤ ਜਿੰਦਾ ਰੌਂਦ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ।

 ਗੁਰਪ੍ਰਤਾਪ ਸਿੰਘ ਸਹੋਤਾ, ਐਸ.ਪੀ ਇਨਵੈਸਟੀਗੇਸ਼ਨ ਬਟਾਲਾ ਨੇ ਦੱਸਿਆ ਕਿ ਮਿਤੀ 04.03.2025 ਨੂੰ ਦਿਨੇਸ਼ ਕੁਮਾਰ ਪੁੱਤਰ ਸ੍ਰੀ ਓਮ ਪ੍ਰਕਾਸ਼ ਵਾਸੀ ਡਮਾਲ ਜਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼ ਅਤੇ ਰਾਮਜੀਵਨ ਸ਼ੁਕਲਾ ਪੁੱਤਰ ਮੂਲ ਚੰਦਰਾ ਵਾਸੀ ਪਿੰਡ ਪਾਦਰੀ, ਡਾਕਖਾਨਾ ਅੱਤੀਪੁਰ, ਜਿਲ੍ਹਾ ਲਖੀਮਪੁਰ ਖੀਰੀ, ਉੱਤਰ ਪ੍ਰਦੇਸ਼ ਜੋ ਕਿ ਰਾਣਾ ਸ਼ੂਗਰ ਮਿੱਲ, ਬੁੱਟਰ ਕਲਾਂ ਦੇ ਮੁਲਾਜ਼ਮ ਹਨ, ਜੋ ਮਿਤੀ 04-03-2025 ਨੂੰ ਆਪਣੀ ਡਿਊਟੀ ਖਤਮ ਕਰਕੇ ਆਪਣੇ ਮੋਟਰ ਸਾਇਕਲ ਤੇ ਸਵਾਰ ਹੋ ਕੇ ਰਾਣਾ ਸ਼ੂਗਰ ਮਿੱਲ ਤੋ ਵਾਇਆ ਪਿੰਡ ਬੋਲੇਵਾਲ ਰਾਹੀਂ ਪਿੰਡ ਸਨੌਰ (ਹਿਮਾਚਲ ਪ੍ਰਦੇਸ਼) ਨੂੰ ਜਾ ਰਹੇ ਸਨ, ਤਾਂ ਵਕਤ ਕ੍ਰੀਬ 6:00 ਵਜੇ ਸ਼ਾਮ ਜਦ ਉਹ ਪਿੰਡ ਮਹਿਮਦਪੁਰ ਤੋ ਥੋੜਾ ਪਿੱਛੇ ਪੁੱਜੇ, ਤਾ ਪਿੱਛੇ ਤੋ ਇੱਕ ਮੋਟਰ ਸਾਇਕਲ ਪਰ ਤਿੰਨ ਨੌਜਵਾਨ ਸਵਾਰ ਆਏ ਅਤੇ ਉਹਨਾਂ ਨੂੰ ਰੋਕ ਕੇ ਪਿਸਤੌਲ ਦੀ ਨੋਕ ਤੇ ਉਹਨਾਂ ਦੇ ਪਰਸ ਅਤੇ ਮੋਬਾਇਲ ਫੋਨ ਖੋਹ ਲਏ, ਜਿਸਤੇ ਰਾਮਜੀਵਨ ਸ਼ੁਕਲਾ ਵੱਲੋ ਉਹਨਾ ਦਾ ਵਿਰੋਧ ਕੀਤਾ ਗਿਆ, ਤਾਂ ਨਾ-ਮਲੂਮ ਵਿਅਕਤੀਆਂ ਨੇ ਉਸਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਿਸਤੇ ਮੁਕੱਦਮਾ ਨੰਬਰ 27 ਮਿਤੀ 04-03-2025 ਜੁਰਮ 103,304,126(2) BNS, 25 ਅਸਲਾ ਐਕਟ ਥਾਣਾ ਘੁਮਾਣ ਬਰਖਿਲਾਫ ਨਾ ਮਲੂਮ ਵਿਅਕਤੀਆ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਗਈ।

ਜੋ ਸੀਨੀਅਰ ਕਪਤਾਨ ਪੁਲਿਸ, ਬਟਾਲਾ ਸ਼੍ਰੀ ਸੁਹੇਲ ਕਾਸਿਮ ਮੀਰ, IPS ਜੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮੁਕੰਦਮਾ ਦੇ ਦੋਸ਼ੀਆਂ ਦਾ ਜਲਦ ਸੁਰਾਗ ਲਗਾ ਕੇ ਗ੍ਰਿਫਤਾਰ ਕਰਨ ਸਬੰਧੀ ਮੁੱਖ ਅਫਸਰ ਥਾਣਾ ਘੁਮਾਣ ਅਤੇ ਸੀ.ਆਈ.ਏ. ਸਟਾਫ ਬਟਾਲਾ ਦੀਆ ਵੱਖ-ਵੱਖ ਟੀਮਾਂ ਤਿਆਰ ਕੀਤੀਆਂ ਗਈਆਂ, ਜੇ ਇਹਨਾਂ ਟੀਮਾਂ ਵੱਲੋਂ ਸਖਤ ਮੇਹਨਤ ਕਰਦੇ ਹੋਏ 03 ਦਿਨਾਂ ਦੇ ਅੰਦਰ ਮੁੱਕਦਮਾ ਵਿੱਚ 03 ਦੋਸ਼ੀਆਂ ਜੋਬਨਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ, ਵਿਜੇ ਪੁੱਤਰ ਕੁਲਦੀਪ ਅਤੇ ਜਸ਼ਨਪ੍ਰੀਤ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀਆਨ ਬੋਹਜਾ ਨੂੰ ਨਾਮਜ਼ਦ ਕਰਕੇ ਜੋਬਨ ਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਅਤੇ. ਜਸ਼ਨਪ੍ਰੀਤ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀਆਨ ਪਿੰਡ ਬੋਹਜਾ, ਥਾਣਾ ਘੁਮਾਣ ਨੂੰ ਗ੍ਰਿਫਤਾਰ ਕੀਤਾ ਗਿਆ।

ਇਹਨਾਂ ਦੋਸ਼ੀਆਂ ਪਾਸੋਂ ਵਾਰਦਾਤ ਵਿੱਚ ਵਰਤਿਆ ਮੋਟਰ ਸਾਈਕਲ, ਪਿਸਟਲ ਸਮੇਤ ਮੈਗਜ਼ੀਨ ਅਤੇ 02 ਜਿੰਦਾ ਰੋਂਦ, ਖੋਹ ਕੀਤੇ ਮੋਬਾਇਲ ਫੋਨ ਅਤੇ ਦਿਨੇਸ਼ ਕੁਮਾਰ ਦਾ ਪੈਨ ਕਾਰਡ ਦੀ ਬਰਾਮਦਗੀ ਕੀਤੀ ਗਈ ਹੈ ਅਤੇ ਤੀਸਰੇ ਦੋਸ਼ੀ ਵਿਜੇ ਦੀ ਭਾਲ ਜਾਰੀ ਹੈ, ਜਿਸਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ। ਮੁਕੰਦਮਾ ਦੀ ਤਫਤੀਸ਼ ਅਜੇ ਜਾਰੀ ਹੈ ਅਤੇ ਇਹਨਾਂ ਦੋਸ਼ੀਆ ਵੱਲੋਂ ਹੋਰ ਕੀਤੀਆ ਵਾਰਦਾਤਾ ਬਾਰੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।

error: copy content is like crime its probhihated