Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਅਜਾਦੀ ਦਾ ਮਹਾਂਉਤਸਵ ਸਬੰਧੀ ਲਗਾਏ ਜਾਣ ਵਾਲੇ ਬਲਾਕ ਪੱਧਰੀ ਮੇਲਿਆਂ ਸਬੰਧੀ ਮੀਟਿੰਗ

ਅਜਾਦੀ ਦਾ ਮਹਾਂਉਤਸਵ ਸਬੰਧੀ ਲਗਾਏ ਜਾਣ ਵਾਲੇ ਬਲਾਕ ਪੱਧਰੀ ਮੇਲਿਆਂ ਸਬੰਧੀ ਮੀਟਿੰਗ

ਅਜਾਦੀ ਦਾ ਮਹਾਂਉਤਸਵ ਸਬੰਧੀ ਲਗਾਏ ਜਾਣ ਵਾਲੇ ਬਲਾਕ ਪੱਧਰੀ ਮੇਲਿਆਂ ਸਬੰਧੀ ਮੀਟਿੰਗ

ਪਠਾਨਕੋਟ( ਅਵਿਨਾਸ਼ ਸ਼ਰਮਾ ) ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਸਿਵਲ ਸਰਜਨ ਪਠਾਨਕੋਟ ਦੇ ਦਿੱਤੇ ਦਿਸ਼ਾ ਨਿਰਦੇਸ਼ ਅਨੁਸਾਰ ਅੱਜ ਮਿਤੀ: 16 ਅਪ੍ਰੈਲ ਨੂੰ ਦਫਤਰ ਸਿਵਲ ਸਰਜਨ ਪਠਾਨਕੋਟ ਵਿਖੇ ਅਜਾਦੀ ਦਾ ਮਹਾਂਉਤਸਵ ਸਬੰਧੀ ਲਗਾਏ ਜਾਣ ਵਾਲੇ ਬਲਾਕ ਪੱਧਰੀ ਮੇਲਿਆਂ ਸਬੰਧੀ ਮੀਟਿੰਗ ਕੀਤੀ ਗਈ। ਜਿਸ ਵਿਚ ਸਹਾਇਕ ਡਿਪਟੀ ਕਮਿਸ਼ਨਰ (ਜ), ਡਾ.ਅਦਿਤੀ ਸਲਾਰੀਆਂ ਸਹਾਇਕ ਸਿਵਲ ਸਰਜਨ, ਡਾ.ਰਾਜ ਕੁਮਾਰ ਜਿਲਾ ਪਰਿਵਾਰ ਭਲਾਈ ਅਫਸਰ,ਡਾ. ਸੁਨੀਲ ਚੰਦ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਪਠਾਨਕੋਟ,ਡਾ. ਸੰਦੀਪ ਕੁਮਾਰ ਸੀ.ਐਚ.ਸੀ. ਘਰੋਟਾ,ਡਾ.ਅਮਨਦੀਪ ਸੀ.ਐਚ.ਸੀ. ਬੁੰਗਲ ਬਧਾਨੀ ਅਤੇ ਦਫਤਰੀ ਸਟਾਫ ਮੀਟਿੰਗ ਵਿਚ ਸ਼ਾਮਿਲ ਹੋਏ ਅਤੇ ਬਲਾਕ ਪੱਧਰ ਤੇ ਮੇਲੇ ਲਗਾਉਣ ਸਬੰਧੀ ਵਿਚਾਰ ਵਟਾਦਰਾਂ ਕੀਤਾ ਗਿਆ। ਇਸ ਮੀਟਿੰਗ ਵਿਚ ਸਮੂਹ ਸੀਨੀਅਰ ਮੈਡੀਕਲ ਅਫਸਰ ਇੰਚ ਸੀ.ਐਚ.ਸੀ./ਪੀ.ਐਚ.ਸੀ. ਨੂੰ ਹਦਾਇਤ ਦਿੱਤੀ ਗਈ ਕਿ ਬਲਾਕ ਪੱਧਰੀ ਸਿਹਤ ਮੇਲੇ ਮਿਤੀ 18 ਅਪ੍ਰੈਲ ਤੋਂ 22 ਅਪ੍ਰੈਲ ਤੱਕ ਮਨਾਏ ਜਾਣੇ ਹਨ (ਮਿਤੀ 18 ਅਪ੍ਰੈਲ ਨੂੰ ਸੀ.ਐਚ.ਸੀ. ਘਰੋਟਾ, 19 ਅਪ੍ਰੈਲ ਨੂੰ ਪੀ.ਐਚ.ਸੀ. ਦੁਨੇਰਾ, 20 ਅਪ੍ਰੈਲ ਪੀ.ਐਚ.ਸੀ. ਬਾਰਠ ਸਾਹਿਬ, 21 ਅਪ੍ਰੈਲ ਸੀ.ਐਚ.ਸੀ. ਨਰੋਟ ਜੈਮਲ ਸਿੰਘ ਅਤੇ 22 ਅਪ੍ਰੈਲ ਨੂੰ ਪੀ.ਐਚ.ਸੀ. ਘਿਆਲਾ) ਉਹਨਾਂ ਦਾ ਪੁੱਖਤਾ ਪ੍ਰਬੰਧ ਸੀਨੀਅਰ ਮੈਡੀਕਲ ਅਫਸਰ ਵਲੋਂ ਕੀਤਾ ਜਾਣਾ ਹੈ। ਮੇਲੇ ਵਿਚ ਸਬੰਧਤ ਹਲਕੇ ਦੇ ਮੰਤਰੀ ਸਹਿਬਾਨਾਂ ਜਾ ਐਮ.ਐਲ.ਏ. ਨੂੰ ਬਤੋਰ ਮੁੱਖ ਮਹਿਮਾਨ ਸੱਦਾ ਭੇਜਣਾ ਅਤੇ ਸਬੰਧਤ ਵਿਭਾਗਾਂ ਨੂੰ ਸਿਹਤ ਮੇਲੇ ਵਿਚ ਆਮ ਲੋਕਾਂ ਦੀ ਵੱਧ ਤੋਂ ਵੱਧ ਸਮੂਲੀਅਤ ਕਰਵਾਉਣ ਲਈ ਹਦਾਇਤ ਕੀਤੀ ਗਈ ਹੈ।ਸਿਹਤ ਮੇਲੇ ਵਿਚ ਵੱਖ ਵੱਖ ਤਰਾਂ ਦੀਆਂ ਸਿਹਤ ਸਹੂਲਤਾਂ ਮੁਹਈਆਂ ਕਰਵਾਉਣ ਦੇ ਨਾਲ ਨਾਲ ਹੋਰ ਵਿਭਾਗਾਂ ਦੀਆਂ ਸੇਵਾਵਾਂ ਸਬੰਧੀ ਜਾਗਰੂਕਤਾ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ।ਇਸ ਤੋਂ ਇਲਾਵਾ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨੂੰ ਹਦਾਇਤ ਕੀਤੀ ਗਈ ਕਿ ਅਪਣੇ ਬਲਾਕ ਦੀਆਂ ਆਸ਼ਾ ਵਰਕਰ/ਆਸ਼ਾ ਫੈਸੀਲੀਟੇਟਰ ਅਤੇ ਏ.ਐਨ.ਐਮ. ਅਤੇ ਹੈਲਥ ਵਰਕਰ ਨੂੰ ਵੱਧ ਤੋ ਵੱਧ ਲੋਕਾਂ ਨੂੰ ਇਸ ਮੇਲੇ ਪ੍ਰਤੀ ਜਾਗਰੂਕ ਕਰਨ ਲਈ ਕਿਹਾ ਗਿਆ ਗਿਆ।ਸੀਨੀਅਰ ਮੈਡੀਕਲ ਅਫਸਰ ਇੰਚ ਸਿਵਲ ਹਸਪਤਾਲ ਪਠਾਨਕੋਟ ਨੂੰ ਹਦਾਇਤ ਕੀਤੀ ਗਈ ਕਿ ਸਪੈਸਲਿਸਟ ਡਾਕਟਰਾਂ(ਮੈਡੀਸਨ ਸਪੈਸਲਿਸਟ,ਅੱਖਾਂ ਦੇ ਮਾਹਿਰ ਡਾਕਟਰ, ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ,ਹੱਡੀਆਂ ਦੇ ਮਾਹਿਰ ਡਾਕਟਰ,ਡੈਂਟਲ ਸਰਜਨ,ਕੰਨ ਨੱਕ ਅਤੇ ਗਲੇ ਦੇ ਮਾਹਿਰ ਡਾਕਟਰ ਔਰਤਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਆਦਿ) ਦੀ ਡਿਊਟੀ ਲਗਾਈ ਜਾਵੇ।ਮੇਲੇ ਵਿਚ ਮੁਫਤ ਲੈਬ ਟੈਸਟ ਅਤੇ ਦਵਾਈਆਂ ਵੀ ਦਿੱਤੀਆਂ ਜਾਣੀਆਂ ਹਨ।ਜਿਲਾ ਕੁਆਰਡੀਨੇਰ ਆਯੁਸਮਾਨ ਸ੍ਰੀ ਮਯੂਰ ਸਰਮਾਂ ਨੂੰ ਵੀ ਹਦਾਇਤ ਕੀਤੀ ਗਈ ਕਿ ਆਯੂਸਮਾਨ ਕਾਰਡ ਅਤੇ ਹੈਲਥ ਕਾਰਡ ਬਣਾਉਣ ਲਈ ਅਰੋਗਿਆ ਮਿੱਤਰਾ ਬੀ.ਐਸ.ਏ. ਅਤੇ ਆਈ.ਏ. ਦੀ ਡਿਊਟੀ ਲਗਾਈ ਗਈ ਹੈ ।