Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing *ਮਾਸਟਰ ਕੇਡਰ ਯੂਨੀਅਨ ਪੰਜਾਬ ਦੀ DPI ਨਾਲ ਮੰਗਾਂ ਸੰਬੰਧੀ ਹੋਈ ਮੀਟਿੰਗ*

*ਮਾਸਟਰ ਕੇਡਰ ਯੂਨੀਅਨ ਪੰਜਾਬ ਦੀ DPI ਨਾਲ ਮੰਗਾਂ ਸੰਬੰਧੀ ਹੋਈ ਮੀਟਿੰਗ*

ਚੰਡੀਗੜ੍ਹ / ਹੁਸ਼ਿਆਰਪੁਰ (ਚੌਧਰੀ) 

*ਮਾਸਟਰ ਕੇਡਰ ਤੋ ਲੈਕਚਰਾਰ ਦੀਆਂ ਪ੍ਰਮੋਸ਼ਨਾ ਇਕ ਹਫਤੇ ਵਿੱਚ **

15 ਫਰਵਰੀ : ਅੱਜ ਮਿਤੀ ( 15/2/2023) ਨੂੰ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਇਕ ਅਹਿਮ ਮੀਟਿੰਗ ਅਧਿਆਪਕਾ ਦੀਆਂ ਮੰਗਾਂ ਨੂੰ ਲੈ ਕੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਰਿਆੜ, ਸੂਬਾ ਜਨਰਲ ਸਕੱਤਰ ਬਲਜਿੰਦਰ ਧਾਲੀਵਾਲ, ਫਾਉਡਰ ਮੈਂਬਰ ਵਾਸ਼ਿੰਗਟਨ ਸਿੰਘ, ਵਿੱਤ ਸਕੱਤਰ ਰਮਨ ਕੁਮਾਰ ਅਤੇ ਸੁਖਦੇਵ ਸਿੰਘ ਕਾਜਲ ਦੀ ਸਾਂਝੀ ਅਗਵਾਈ ਵਿੱਚ ਡੀ ਪੀ ਆਈ ਸੈਕੰਡਰੀ ਤੇਜਦੀਪ ਸਿੰਘ ਸੈਣੀ ਨਾਲ ਉਹਨਾਂ ਦੇ ਦਫਤਰ ਵਿਖੇ ਸੁਖਾਵੇਂ ਮਹੌਲ ਵਿੱਚ ਹੋਈ । ਮੀਟਿੰਗ ਵਿੱਚ ਡੀ ਪੀ ਆਈ ਵਲੋਂ ਮਾਸਟਰ ਕੇਡਰ ਤੋ ਲੈਕਚਰਾਰ ਦੀਆਂ ਪ੍ਰਮੋਸ਼ਨਾ ਇਕ ਹਫਤੇ ਵਿੱਚ ਕਰਨ ਦਾ ਭਰੋਸਾ ਦਿੱਤਾ, 24 ਕੈਟਾਗਿਰੀ ਵਿੱਚ ਆਉਂਦੇ ਮੁਲਾਜ਼ਮਾਂ ਨੂੰ ਪੇ ਕਮਿਸ਼ਨ ਦੀ ਸ਼ਿਫਾਰਸਾ ਅਨੁਸਾਰ 2•59 ਦਾ ਗੁਣਾਕ ਦੇਣ ਸੰਬੰਧੀ ਪਰਪੋਜਲ ਵਿੱਤ ਵਿਭਾਗ ਨੂੰ ਜਲਦੀ ਭੇਜਣ ਦਾ ਭਰੋਸਾ ਦਿੱਤਾ , ਰੋਕਿਆਾ ਹੋਇਆ ਪੇਂਡੂ ਭੱਤਾ,ਬਾਰਡਰ ਅਲਾਉਂਸ ਤੁਰੰਤ ਬਹਾਲ ਕਰਵਾਉਣ ਸੰਬੰਧੀ ਬੋਲਦੇ ਹੋਏ ਡੀ ਪੀ ਆਈ ਵਲੋਂ ਪਰਪੋਜਲ ਵਿੱਤ ਵਿਭਾਗ ਨੂੰ ਭੇਜਣ ਬਾਰੇ ਵੀ ਕਿਹਾ, ਮਾਸਟਰ ਕੇਡਰ ਤੋਂ ਮੁੱਖ ਅਧਿਆਪਕ ਦੀਆਂ ਪਰਮੋਸ਼ਨਾੋ ਸੰਬੰਧੀ ਮਾਣਯੋਗ ਕੋਰਟ ਤੋ ਮਨਜੂਰੀ ਜਲਦੀ ਲੈਣ ਦਾ ਵਿਸ਼ਵਾਸ਼ ਦਵਾਇਆਂ , , ੳ ਡੀ ਐਲ ਨਾਲ ਸੰਬੰਧਤ ਅਧਿਆਪਕਾ ਦੀਆਂ ਪਰਮੋਸ਼ਨਾ ਕੋਰਟ ਕੇਸ ਦੇ ਫੈਸਲੇ ਅਨੁਸਾਰ ਵਿਚਾਰੀਆਂ ਜਾਣਗੀਆਂ , ਈ ਟੀ ਟੀ ਤੋ ਮਾਸਟਰ ਕੇਡਰ ਅਤੇ ਪੀ ਟੀ ਆਈ ਤੋ ਡੀ ਪੀ ਈ ਦੀਆਂ ਪਰਮੋਸ਼ਨਾ ਵੀ ਜਲਦੀ ਕਰਨ ਦਾ ਭਰੋਸਾ ਦਿੱਤਾ, ,ਐਸ ਐਸ ਏ ਰਮਸਾ ਅਧਿਆਪਕਾ ਦਾ ਕੇਜੂਅਲ ਲੀਵ ਵਿੱਚ ਵਾਧਾ ਉਹਨਾਂ ਦੀ ਪਿਛਲੀ ਸਰਵਿਸ ਅਨੁਸਾਰ ਦੇਣ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ , ਅਧਿਆਪਕਾ ਤੇ ਆਨ ਲਾਈਨ ਕੰਮਾਂ ਦੇ ਬੋਝ ਨੂੰ ਘਟ ਕਰਨ ਦਾ ਵੀ ਭਰੋਸਾ ਦਿੱਤਾ, ਤਰਸ ਦੇ ਅਧਾਰ ਤੇ ਨਿਯੁਕਤ ਹੋਏ ਕਲਰਕਾਂ ਨੂੰ ਟਾਈਪਿੰਗ ਟੈਸਟ ਵਿੱਚ ਸਪੀਡ ਤੋ ਰਾਹਤ ਦੇਣ ਦਾ ਵੀ ਭਰੋਸਾ ਦਿੱਤਾ , 2018 ਦੇ ਸਰਵਿਸ ਰੂਲਜ਼ ਅਨੁਸਾਰ ਮੁੱਖ ਅਧਿਆਪਕਾ ਦਾ ਕੋਟਾ 75% ਕਰਨ ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ । ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਮਨਜਿੰਦਰ ਸਿੰਘ , ਅਰਜਿੰਦਰ ਕਲੇਰ,ਗੁਰਮੇਜ ਸਿੰਘ, ਗੁਰਮੀਤ ਸਿੰਘ ਭੁੱਲਰ, ਧਰਮਿੰਦਰ ਗੁਪਤਾ ਇੰਦਰਪਾਲ ਸਿੰਘ, ਸ਼ਮਸ਼ੇਰ ਸਿੰਘ, ਗਗਨਦੀਪ ਸਿੰਘ, ਬਲਵਿੰਦਰ ਸਿੰਘ, ਮੋਹਨ ਲਾਲ, ਦਲਜੀਤ ਸਿੰਘ, ਰਕੇਸ਼ ਸ਼ਰਮਾ,ਕੁਲਵੀਰ ਕਟੋਚ, ਮੰਗਤ ਸ਼ਰਮਾ , ਅਮਨਦੀਪ ਸਿੰਘ, ਆਦਿ ਹਾਜ਼ਰ ਸਨ*