Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਵੀ ਮਹਾਂਪਰੁਸ਼ਾਂ ਦੀ ਬਾਣੀ ਹੈ ਸਭ ਨੂੰ ਗੁਰੂ ਸ਼ਬਦ ਨਾਲ ਪੁਕਾਰਿਆ ਜਾਵੇ – ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਵੀ ਮਹਾਂਪਰੁਸ਼ਾਂ ਦੀ ਬਾਣੀ ਹੈ ਸਭ ਨੂੰ ਗੁਰੂ ਸ਼ਬਦ ਨਾਲ ਪੁਕਾਰਿਆ ਜਾਵੇ – ਸੰਤ ਬਾਬਾ ਕੁਲਵੰਤ ਰਾਮ ਭਰੋਮਜਾਰਾ

ਹੁਸ਼ਿਆਰਪੁਰ (ਤਰਸੇਮ ਦੀਵਾਨਾ )

ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਸੇ ਇੱਕ ਮਹਾਪੁਰਸ਼ ਦੀ ਬਾਣੀ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਸ੍ਰੀ ਗੁਰੂ ਸ਼ਬਦ ਨਹੀਂ ਲੱਗਿਆ : ਸਾਧੂ ਸਮਾਜ

12 ਜਨਵਰੀ : ਸ੍ਰੀ ਗੁਰੁ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਦੇ ਪ੍ਰਚਾਰ ਦਾ ਧੁਰਾ ਮੰਨੇ ਜਾਂਦੇ ਡੇਰਾ 108  ਸੰਤ ਬਾਬਾ ਮੇਲਾ ਰਾਮ ਭਰੋਮਜਾਰਾ ਵਿਖੇ ਸੰਤ ਬਾਬਾ  ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ ਦੀ ਪ੍ਰਧਾਨਗੀ ਵਿੱਚ ਇੱਕ ਮੀਟਿੰਗ ਕੀਤੀ ਗਈ।ਜਿਸ ਵਿੱਚ ਵਿਚਾਰਾਂ ਕੀਤੀਆ ਗਈਆਂ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਜੋ ਸਰੂਪ ਰਜਿ: ਕੀਤਾ ਗਿਆ ਹੈ ।ਸੰਗਤਾਂ ਨੂੰ ਅਪੀਲ ਹੈ ਕਿ ਇਹ ਸਰੂਪ ਹੀ ਸਮਾਗਮਾਂ ਦੀਆ ਫਲੈਕਸਾ ਅਤੇ ਬੋਰਡਾ ਤੇ ਲਗਾਏ ਜਾਣ ਕਿੳਕਿ ਇਹ ਸਰੂਪ ਹੀ ਰਜਿ: ਕੀਤੇ ਗਏ ਹਨ ।ਉਨ੍ਹਾ ਹੋਰ ਕਿਹਾ ਕਿ ਕਈ ਸ਼ਰਾਰਤੀ ਅਨਸਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਰੂਪਾਂ ਛੇੜਛਾੜ ਕਰਦੇ ਹਨ ਉਹ ਬਰਦਾਸ਼ਤ ਨਹੀ ਕੀਤਾ ਜਾਵੇ ਗੁਰੂ ਮਹਾਰਾਜ ਜੀ ਦੇ ਸਰੂਪ ਨਾਲ ਛੇੜ ਛਾੜ ਕਰਨ ਵਾਲਿਆਂ ਤੇ ਕਾਨੂੰਨੀ ਕਾਰਵਾਈ ਜਾਵੇਗੀ । ਉਹਨਾ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਨ੍ਹੇ ਵੀ ਮਹਾਂਪਰੁਸ਼ਾਂ ਦੀ ਬਾਣੀ ਅੰਕਿਤ ਹੈ ਸਭ ਸਤਿਕਾਰਯੋਗ ਅਤੇ ਸਨਮਾਨ ਯੋਗ ਹਨ ਅਤੇ ਉਹ ਸਾਰੇ ਹੀ ਗੁਰੂ ਹਨ ਇਸ ਕਰਕੇ ਸਾਰੇ ਮਹਾਂਪੁਰਸ਼ਾ ਨੂੰ ਸਤਿਕਾਰ ਨਾਲ ਗੁਰੂ ਸ਼ਬਦ ਨਾਲ ਪੁਕਾਰਿਆ ਜਾਵੇ ਜੋ ਸਾਰਿਆ ਨੂੰ ਚੰਗਾ ਲੱਗਦਾ ਹੈ ।ਉਨ੍ਹਾ ਹੋਰ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਭਗਤ ਸ਼ਬਦ ਨਾਲ ਨਾ ਪੁਕਾਰਿਆ
ਜਾਵੇ ਜੋ ਕਿ ਸਮਾਜ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗਾ।ਉਹਨਾ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਵੀ ਮਹਾਪੁਰਸ਼ਾ ਦੀ ਬਾਣੀ ਹੈ ਕਿਸੇ ਇੱਕ ਮਹਾਪੁਰਸ਼ ਦੀ ਬਾਣੀ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਸ੍ਰੀ ਗੁਰੂ ਸਬਦ ਨਹੀ ਲੱਗਾ ਜਦਕਿ  ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਸਾਰੇ ਮਹਾਪੁਰਸ਼ਾ ਦੀ ਬਾਣੀ ਕਰਕੇ ਹੀ ਸ੍ਰੀ ਗੁਰੂ  ਸਬਦ ਲੱਗਾ ਹੈ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਹੀ ਮਹਾਪੁਰਸ਼ ਸਾਡੇ ਸਾਰਿਆਂ ਲਈ ਸਤਿਕਾਰ ਯੋਗ ਗੁਰੂ ਜੀ ਹਨ ਤੇ ਸਾਨੂੰ ਸਾਰਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਸਾਰੇ ਮਹਾਪੁਰਸ਼ਾ ਨੂੰ ਗੁਰੂ ਕਹਿਕੇ ਹੀ ਪੁਕਾਰਨਾ ਚਾਹੀਦਾ ਹੈ  ਇਸ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਰਜਿ:ਪੰਜਾਬ,ਸਾਂਈ ਪੱਪਲ ਸ਼ਾਹ ਭਰੋਮਜਾਰਾ ਪ੍ਰਧਾਨ ਸੂਫੀਆਨਾ ਦਰਗਾਹ ਪ੍ਰਬੰਧਕ ਕਮੇਟੀ ਪੰਜਾਬ,ਸੰਤ ਜਸਵਿੰਦਰ ਸਿੰਘ ਡਾਂਡੀਆਂ ਕੈਸ਼ੀਅਰ,ਜੱਸੀ ਤੱਲ੍ਹਣ ਪ੍ਰਧਾਨ ਗੁਰੂ ਰਵਿਦਾਸ ਟਾਈਗਰ ਫੋਰਸ ਪੰਜਾਬ, ਬਿਹਾਰੀ ਲਾਲ ਨੰਗਲ ਭਾਖੜਾ,ਸੰਤ
ਹਾਕਮ ਦਾਸ ਸੰਧਵਾਂ,ਬਿਹਾਰੀ ਲਾਲ ਨੰਗਲ ਭਾਖੜਾ,ਰਾਮ ਲੁਭਾਇਆ ਕਲਸੀ,ਕ੍ਰਿਸ਼ਨ ਕੁਮਾਰ ਜੱਸਲ,ਬਾਬਾ ਜਿੰਦਰ ਜੀ, ਟੇਕ ਚੰਦ ਗ੍ਰੇਟ ਚਮਾਰ ਸੰਸਥਾ,ਬਿੱਟੂ ਰਵਿਦਾਸੀਆ ਵਾਈਸ ਪ੍ਰਧਾਨ,ਬਲਬੀਰ ਰਾਮ ਸਾਬਕਾ ਸਰਪੰਚ ਲਾਦੀਆ,ਪ੍ਰਧਾਨ ਬਗੀਚਾ ਸਿੰਘ,ਜਿਲ੍ਹਾ ਪ੍ਰਧਾਨ ਰਾਜ ਕੁਮਾਰ ਢੰਡੂਹਾ,ਵਿਨੋਦ ਬੱਧਣ ਗ੍ਰੇਟ ਚਮਾਰ,ਸੰਮਤੀ ਮੈਂਬਰ ਬਲਵੀਰ ਰਾਮ,ਓੁਕਾਰ ਸਿੰਘ,ਲਾਲੀ ਭਰੋਮਜਾਰਾ,ਹਨੀ ਭਰੋਮਜਾਰਾ,ਬਲਵੰਤ ਰਾਏ ਬੜਿੰਗ ਡਾ.ਕਿਰਪਾਲ ਸਿੰਘ, ਆਦਿ ਸੰਗਤਾਂ ਹਾਜਰ ਸਨ ।

ਕੈਪਸ਼ਨ : ਮੀਟਿੰਗ ਮੌਕੇ ਸੰਤ ਕੁਲਵੰਤ ਰਾਮ ਭਰੋਮਜਾਰਾ ,ਸਾਈਂ ਪੱਪਲ ਸ਼ਾਹ,ਬਲਵੀਰ ਲਾਦੀਆ ਅਤੇ ਹੋਰ ।