Prime Punjab Times

Latest news
ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ...
ADVERTISEMENT
You are currently viewing ਮਹਾਰਾਜਾ ਅਗਰਸੇਨ ਜਯੰਤੀ ਗੜ੍ਹਦੀਵਾਲਾ ਵਿਖੇ ਅਗਰਵਾਲ ਸਭਾ ਵੱਲੋਂ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਈ ਗਈ

ਮਹਾਰਾਜਾ ਅਗਰਸੇਨ ਜਯੰਤੀ ਗੜ੍ਹਦੀਵਾਲਾ ਵਿਖੇ ਅਗਰਵਾਲ ਸਭਾ ਵੱਲੋਂ ਬੜੀ ਧੂਮਧਾਮ ਤੇ ਸ਼ਰਧਾ ਨਾਲ ਮਨਾਈ ਗਈ

ਗੜ੍ਹਦੀਵਾਲਾ 23 ਸਤੰਬਰ (ਚੌਧਰੀ )

: ਮਹਾਰਾਜਾ ਅਗਰਸੇਨ ਦੀ ਜਯੰਤੀ ਗੜ੍ਹਦੀਵਾਲਾ ਵਿਖ਼ੇ ਸਥਿਤ ਅਗਰਵਾਲ ਸਭਾ ਵੱਲੋਂ ਸੋਮਵਾਰ ਸ਼ਾਮ ਨੂੰ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਪੰਡਿਤ ਸੁਦੇਸ਼ ਸ਼ਰਮਾ ਦੀ ਅਗਵਾਈ ਹੇਠ ਸਮੁੱਚੀ ਅਗਰਵਾਲ ਸਭਾ ਨੇ ਗੜ੍ਹਦੀਵਾਲਾ ਦੇ ਜੰਜ ਘਰ ਵਿਖੇ ਮਹਾਰਾਜਾ ਅਗਰਸੇਨ ਦੀ ਰਸਮੀ ਪੂਜਾ ਕੀਤੀ, ਜਿਸ ਵਿੱਚ ਸਾਰੇ ਅਗਰਵਾਲ ਪਰਿਵਾਰਾਂ ਅਤੇ ਸ਼ਹਿਰ ਵਿੱਚ ਅਗਰਵਾਲ ਸਭਾ ਦੀ ਭਲਾਈ ਲਈ ਪ੍ਰਾਰਥਨਾ ਕੀਤੀ ਗਈ। ਉਪ੍ਰਾਂਤ *ਇੱਕ ਸ਼ਾਮ ਸ਼੍ਰੀ ਅਗਰਸੇਨ ਦੇ ਨਾਮ ‘ਸੰਕੀਰਤਨ ਸੰਧਿਆ ਦਾ ਆਯੋਜਨ ਕੀਤਾ ਗਿਆ । ਜਿਸ ਵਿੱਚ ਆਏ ਰਾਸ ਬਿਹਾਰੀ ਸ਼ਰਨ ਐਂਡ ਪਾਰਟੀ ਸ਼ੋਟੀ ਕਾਸ਼ੀ, ਹੁਸ਼ਿਆਰਪੁਰ ਵਾਲਿਆਂ ਨੇ ਸੁੰਦਰ ਭਜਨਾਂ ਨਾਲ ਸ਼ਰਧਾਲੂਆਂ ਨੂੰ ਝੁਮਾਇਆ l ਜਿਸ ਵਿੱਚ ਉਨ੍ਹਾਂ ਨੇ *ਜਗ ਮੇਂ ਸੁੰਦਰ ਹੈ ਦੋ ਨਾਮ ਚਾਹੇ ਕ੍ਰਿਸ਼ਨ ਕਹੋ ਜਾ ਰਾਮ,ਮੈਂ ਲਾਡਲਾ ਖਾਟੂ ਵਾਲੇ,ਕਾਲੀ ਕਮਲੀ ਵਾਲਾ ਮੇਰਾ ਯਾਰ ਹੈ ਅਤੇ ਅਗਰਸੇਨ ਮਹਾਰਾਜ ਜੀ ਤੁਮਹੇ ਲਾਖੋਂ ਪ੍ਰਣਾਮ* ਆਦਿ ਸਮੇਤ ਅਨੇਕ ਸੁੰਦਰ ਭਜਨਾਂ ਨਾਲ ਸ਼ਰਦਾਲੂਆਂ ਨੂੰ ਮੰਤਰਮੁਗਧ ਕੀਤਾ । ਇਸ ਮੌਕੇ ‘ਤੇ ਸਭਾ ਤੋਂ ਪਵਨ ਗੁਪਤਾ ਜੀ ਨੇ ਮਹਾਰਾਜਾ ਅਗਰਸੇਨ ਦੇ ਇਤਿਹਾਸ ਬਾਰੇ ਸਾਰਿਆਂ ਨੂੰ ਜਾਣੂ ਕਰਵਾਇਆ । ਉਨ੍ਹਾਂ ਦੱਸਿਆ ਕਿ ਮਹਾਰਾਜਾ ਅਗਰਸੇਨ ਭਗਵਾਨ ਸ਼੍ਰੀ ਰਾਮ ਜੀ ਦੇ 34ਵੇਂ ਵੰਸ਼ਜ ਸਨ ਅਤੇ ਉਨ੍ਹਾਂ ਦਾ ਜਨਮ ਦਵਾਪਰ ਯੁਗ ਦੇ ਅੰਤ ਅਤੇ ਕਲਯੁਗ ਦੀ ਸ਼ੁਰੂਆਤ ਵਿੱਚ ਹੋਇਆ ਸੀ । ਉਨ੍ਹਾਂ ਨੂੰ ਅਗਰਵਾਲ ਭਾਈਚਾਰੇ ਦਾ ਪੁਰਖ ਮੰਨਿਆ ਜਾਂਦਾ ਹੈ , ਉਹ ਇੱਕ ਸਮਾਜਵਾਦੀ, ਅਹਿੰਸਾਵਾਦੀ ਅਤੇ ਸਮਾਨਤਾਵਾਦੀ ਰਾਜਾ ਸੀ ਜਿਸਨੇ ਅਗਰੋਹਾ ਸ਼ਹਿਰ ਦੀ ਸਥਾਪਨਾ ਕੀਤੀ ਅਤੇ “ਇੱਕ ਇੱਟ ਅਤੇ ਇੱਕ ਰੁਪਿਆ” ਨਿਯਮ ਲਾਗੂ ਕੀਤਾ, ਜਿਸਨੇ ਨਵੇਂ ਵਸਨੀਕਾਂ ਨੂੰ ਘਰ ਬਣਾਉਣ ਅਤੇ ਕਾਰੋਬਾਰ ਸ਼ੁਰੂ ਕਰਨ ਵਿੱਚ ਸਹਾਇਤਾ ਕੀਤੀ। ਉਨ੍ਹਾਂ ਦੇ ਰਾਜ ਨੇ ਆਰਥਿਕ ਸਮਾਨਤਾ ਅਤੇ ਸਮਾਜਿਕ ਨਿਆਂ ‘ਤੇ ਜ਼ੋਰ ਦਿੱਤਾ, ਅਤੇ ਅੱਜ ਵੀ, ਉਨ੍ਹਾਂ ਦੇ ਸਨਮਾਨ ਵਿੱਚ ਬਹੁਤ ਸਾਰੇ ਸਮਾਜਿਕ ਅਤੇ ਭਲਾਈ ਪ੍ਰੋਗਰਾਮ ਕੀਤੇ ਜਾਂਦੇ ਹਨ। ਅੰਤ ਵਿੱਚ, ਸਾਰਿਆਂ ਨੇ ਆਰਤੀ ਕੀਤੀ ਅਤੇ ਲੰਗਰ ਛਕਿਆ , ਇਸ ਮੌਕੇ ਤੇ ਸਮੂਹ ਅਗਰਵਾਲ ਪਰਿਵਾਰ ਹਾਜ਼ਰ ਸਨ ।