ਹੁਸ਼ਿਆਰਪੁਰ, 10 ਨਵੰਬਰ(ਬਿਊਰੋ) : ਸੀ-ਪਾਈਟ ਨਵਾਂਸ਼ਹਿਰ ਦੇ ਕੈਂਪ ਇੰਚਾਰਜ ਨਿਰਮਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਨਵਾਂਸ਼ਹਿਰ ਦੇ ਨੌਜਵਾਨਾਂ ਦੀ ਭਰਤੀ ਜਲਦ ਹੋਣ ਜਾ ਰਹੀ ਹੈ ਜਿਸ ਲਈ ਸੀ-ਪਾਈਟ ਕੈਂਪ ਨਵਾਂਸ਼ਹਿਰ ਵਿਖੇ ਭਰਤੀ ਲਈ ਪ੍ਰੀ-ਟੇ੍ਰਨਿੰਗ ਕੈਂਪ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਚਾਹਵਾਨ ਨੌਜਵਾਨ 12 ਅਤੇ 15 ਨਵੰਬਰ ਨੂੰ ਸਵੇਰੇ 9 ਵਜੇ ਟਰਾਇਲ ਲਈ ਨਹਿਰੀ ਰੈਸਟ ਹਾਊਸ, ਰਾਹੋ ਰੋਡ, ਨਵਾਂਸ਼ਹਿਰ ਵਿਖੇ ਕੈਂਪ ਵਿਚ ਆ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚਾਹਵਾਨ ਨੌਜਵਾਨ ਆਪਣੇ ਅਸਲ ਸਰਟੀਫਿਕੇਟ ਲੈ ਕੇ ਆਉਣ, ਨੌਜਵਾਨ 10ਵੀਂ ਪਾਸ (ਘੱਟੋ ਘੱਟ 45 ਪ੍ਰਤੀਸ਼ਤ) ਜਾਂ 12ਵੀਂ ਪਾਸ ਹੋਵੇ। ਕੱਦ 5 ਫੁੱਟ 7 ਇੰਚ (170 ਸੈਂਟੀਮੀਟਰ) ਅਤੇ ਕੰਢੀ ਏਰੀਆ ਲਈ 163 ਸੈਂਟੀਮੀਟਰ, ਛਾਤੀ 77-82 ਸੈਂਟੀਮੀਟਰ ਅਤੇ ਉਮਰ 17 ਸਾਲ 6 ਮਹੀਨੇ ਤੋਂ 21 ਸਾਲ ਦਰਮਿਆਨ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਟਰਾਇਲ ਪਾਸ ਯੁਵਕਾਂ ਦਾ ਕੈਂਪ ਵਿਚ ਹੀ ਮੈਡੀਕਲ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਸ ਪ੍ਰੀ-ਟ੍ਰੇਨਿੰਗ ਦੌਰਾਨ ਯੁਵਕਾਂ ਨੂੰ ਖਾਣਾ ਅਤੇ ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ। ਹੋਰ ਜਾਣਕਾਰੀ ਲਈ 94637-38300, 87258-66019 ਅਤੇ 98145-86921 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

LATEST… ਨੌਜਵਾਨਾਂ ਲਈ ਫੌਜ ਦੀ ਭਰਤੀ ਵਾਸਤੇ ਮੁਫ਼ਤ ਪ੍ਰੀ-ਟ੍ਰੇਨਿੰਗ ਕੈਂਪ ਸ਼ੁਰੂ
- Post published:November 10, 2021
You Might Also Like

ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਇੱਕ ਹੋਰ ਲਾਵਾਰਿਸ ਮਿਲੇ ਵੀਰ ਨੂੰ ਪਰਿਵਾਰ ਨਾਲ ਮਿਲਾਇਆ

ਹਰਕਮਲਜੀਤ ਸਿੰਘ ਸਹੋਤਾ ਪਿੰਡ ਬਲਾਲਾ ਦੇ ਨੰਬਰਦਾਰ ਨਿਯੁਕਤ

ਅਰਥ ਸ਼ਾਸਤਰ ਵਿਭਾਗ ਵੱਲੋਂ “ਬੌਧਿਕ ਸੰਪਦਾ ਅਧਿਕਾਰ”ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ

ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਹੁਸ਼ਿਆਰਪੁਰ ਵੱਲੋਂ ਸੈਂਟਰਲ ਜੇਲ੍ਹ, ਹੁਸ਼ਿਆਰਪੁਰ ਦਾ ਕੀਤਾ ਦੌਰਾ
