ਬਟਾਲਾ 13 ਨਵੰਬਰ (ਬਿਊਰੋ) : ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰਦੀ ਆ ਰਹੀ ਅਜਾਦ ਪਾਰਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਕਲਸੀ, ਦੀ ਅਗਵਾਈ ਹੇਠ ਉਹਨਾਂ ਦੇ ਸਹਿਯੋਗੀ ਪਾਰਟੀਆਂ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਉਪ ਪ੍ਰਧਾਨ ਰਮੇਸ਼ ਨਈਅਰ,ਲੋਕ ਇੰਨਸਾਫ ਪਾਰਟੀ ਹਲਕਾ ਇੰਨਚਾਰਜ ਬਟਾਲਾ ਵਿਜੈ ਤਰੇਹਨ ਵੱਲੋਂ ਅੱਜ ਛੇਵੇਂ ਦਿਨ ਭੁੱਖ ਹੜਤਾਲ ਤੇ ਬੈਠੇ । ਉਹਨਾਂ ਦੇ ਨਾਲ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਮਨਜੀਤ ਰਾਜ , ਪਰਮਜੀਤ ਸਿੰਘ ਪੰਮਾ , ਕਾਮਰੇਡ ਕਪਤਾਨ ਸਿੰਘ, ਵਿਉਪਾਰ ਮੰਡਲ ਦੇ ਪ੍ਰਧਾਨ ਮਦਨ ਲਾਲ , ਗੁਰਪ੍ਰੀਤ ਸਿੰਘ ਗੋਪੀ , ਦਰਸ਼ਨ ਲਾਲ ਹਾਡਾਂ , ਹਰਭਜਨ ਸਿੰਘ, ਮੋਹਿਤ ਕੁਮਾਰ,ਸ਼ਮਸ਼ੇਰ ਸਿੰਘ,ਬੀ ਜੇ ਪੀ ਪ੍ਰਧਾਨ ਰਕੇਸ਼ ਭਾਟੀਆ ,ਹੀਰਾ ਵਾਲੀਆਂ, ਭੂਸ਼ਨ ਬਜਾਜ,ਭਾਰਤ ਭੂਸ਼ਨ ਲੁਥਰਾ,ਸ਼ਕਤੀ ਸ਼ਰਮਾ,ਪੰਕਜ਼ ਸ਼ਰਮਾ,ਰੋਹਿਤ ਸੈਣੀ ਨੇ ਧਰਨੇ ਵਿੱਚ ਬੈਠ ਕੇ ਜਿਲਾ ਬਣਾਉਣ ਦਾ ਸਮਰਥਨ ਕੀਤਾ । ਉਪ ਮੁੱਖ ਸੁਖਜਿੰਦਰ ਸਿੰਘ ਰੰਧਾਵਾਂ ਅਤੇ ਮੰਤਰੀ ਤਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਅਪੀਲ ਕਰਦਿਆਂ ਕਿਹਾ ਕਿ ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਉਹਨਾਂ ਦੀ ਆਪਣੀ ਮੰਗ ਹੈ ਤੇ ਹੁਣ ਆਪਣੀ ਮੰਗ ਮੁੱਖ ਚਰਨਜੀਤ ਸਿੰਘ ਚੰਨੀ ਤੋਂ ਪੂਰਾ ਕਰਨ ਦੇ ਮੰਤਵ ਨਾਲ ਬਟਾਲਾ ਨੂੰ ਤੁਰੰਤ ਜਿਲ੍ਹਾ ਐਲਾਨ ਕਰਵਾਉਣਾ ਚਾਹੀਦਾ ਹੈ । ਇਸ ਮੌਕੇ ਹਰਭਜਨ ਕੌਰ ਹਸਨਪੁਰਾ ਪ੍ਰਧਾਨ ਨੇ ਸਰਕਾਰ ਨੂੰ ਕਿਹਾ ਕਿ ਮੁੱਖ ਮੰਤਰੀ ਚੰਨੀ ਜੀ ਰੋਜ਼ਾਨਾ ਸ਼ੋਸਲ ਮੀਡੀਆ ਉੱਪਰ ਤਰ੍ਹਾਂ ਤਰ੍ਹਾਂ ਦੇ ਦਾਅਵੇ ਕਰਦੇ ਹਨ ਕਿ ਗਰੀਬਾਂ ਦੀਆਂ ਮੁਸ਼ਿਕਲਾਂ ਲਈ ਹਰ ਵਕਤ ਹਾਜਰ ਹਨ ਪ੍ਰੰਤੂ ਕਲਸੀ ਪ੍ਰਧਾਨ ਦਾ ਚੱਲ ਰਹੇ ਸੰਘਰਸ਼ ਜਿਸ ਵਿੱਚ ਸਾਥ ਦੇ ਰਹੇ ਤ੍ਰੇਹਣ ਅਤੇ ਨਈਅਰ ਦੀ ਭੁੱਖ ਹੜਤਾਲ ਚੱਲਦਿਆਂ ਜਾਇਜ ਮੰਗ ਨੂੰ ਲੈ ਕੇ ਸੁਣਵਾਈ ਕਿਉਂ ਨਹੀਂ ਹੋ ਰਹੀ ਜੋ ਕਿ 12 ਲੱਖ ਲੋਕਾਂ ਦੀ ਮੰਗ ਹੈ। ਅਜਾਦ ਪਾਰਟੀ ਪ੍ਰਧਾਨ ਸੁਰਿੰਦਰ ਸਿੰਘ ਕਲਸੀ ਅਤੇ ਸ਼ਿਵ ਸੈਨਾ ਬਾਲ ਠਾਕਰੇ ਰਮੇਸ਼ ਨਈਅਰ, ਲੋਕ ਇੰਨਸਾਫ ਪਾਰਟੀ ਦੇ ਪ੍ਰਧਾਨ ਤਰੇਹਨ ਨੇ ਸਾਂਝੇ ਬਿਆਨ ਚ ਬਟਾਲਾ ਵਾਸੀਆਂ ਨੂੰ ਅਪੀਲ ਕਰਦਿਆ ਕਿਹਾ ਕਿ ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਲੈ ਕੇ ਜਿਲ੍ਹਾ ਬਣਾਉਣ ਸਘੰਰਸ਼ ਕਮੇਟੀ ਵੱਲੋ 16 ਨਵੰਬਰ ਨੂੰ ਬਟਾਲਾ ਬੰਦ ਕਰਕੇ ਆਪਣਾ ਸਹਿਯੋਗ ਦੇਣ।
LATEST.. ਬਟਾਲਾ ਨੂੰ ਜਿਲ੍ਹਾ ਬਣਾਉਣ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ਛੇਵੇਂ ਦਿਨ ‘ਚ ਦਾਖਲ
- Post published:November 13, 2021