ਗੁਰਦਾਸਪੁਰ 13 ਨਵੰਬਰ ( ਅਸ਼ਵਨੀ ) :- ਕਮੇਟੀ ਦੇ ਪੇਸੇ ਦੇ ਦਿੱਤੇ ਚੈੱਕ ਬਾਊਂਸ ਹੋਣ ਤੇ ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਦੀ ਪੁਲਿਸ ਵੱਲੋਂ ਪਤੀ-ਪਤਨੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਸੁਨੀਤਾ ਦੇਵੀ ਪਤਨੀ ਵਿਜੇ ਕੁਮਾਰ ਵਾਸੀ ਪਿੰਡ ਚਾਹੀਆਂ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀਂ ਦਸਿਆਂ ਕਿ ਉਸ ਨੇ ਪੂਰਨ ਚੰਦ ਪੁੱਤਰ ਗਿਰਧਾਰੀ ਲਾਲ ਅਤੇ ਕਿਰਨ ਕੁਮਾਰੀ ਪਤਨੀ ਪੂਰਨ ਚੰਦ ਵਾਸੀ ਗੁਰਦਾਸਪੁਰ ਦੇ ਪਾਸ ਇਕ ਕਮੇਟੀ ਪਾਈ ਹੋਈ ਸੀ ਇਸ ਕਮੇਟੀ ਦੀ 15 ਹਜ਼ਾਰ ਰੁਪਏ ਹਰ ਮਹੀਨੇ ਕਿਸ਼ਤ ਦਿੱਤੀ ਜਾਂਦੀ ਸੀ ਜਦੋਂ ਉਸ ਦੀ 2.10 ਲੱਖ ਦੀ ਕਮੇਟੀ ਨਿਕਲੀ ਤਾਂ ਤਾਂ ਉਕਤ ਪਤੀ-ਪਤਨੀ ਨੇ ਕਿਹਾ ਕਿ ਉਹਨਾਂ ਨੂੰ ਪੇਸਿਆ ਦੀ ਜ਼ਰੂਰਤ ਹੈ , ਜ਼ਰੂਰਤ ਪੁਰੀ ਕਰਕੇ ਉਹ ਪੇਸੇ ਵਾਪਿਸ ਕਰ ਦੇਣਗੇ ਜਦ ਪੰਜ ਮਹੀਨੇ ਬਾਅਦ ਸ਼ਿਕਾਇਤ ਕਰਤਾ ਨੇ ਪੇਸੇ ਵਾਪਿਸ ਮੰਗੇ ਤਾਂ ਤਾਂ ਉਕਤ ਪਤੀ-ਪਤਨੀ ਪੇਸੇ ਦੇਣ ਤੋ ਟਾਲ-ਮਟੋਲ ਕਰਨ ਲੱਗ ਪਏ ਅਤੇ ਬਾਅਦ ਵਿੱਚ ਸ਼ਿਕਾਇਤ ਕਰਤਾ ਨੂੰ ਦੋ ਚੈੱਕ ਦੇ ਦਿੱਤੇ ਜੋ ਬੈਂਕ ਖਾਤੇ ਵਿੱਚ ਪੇਸੇ ਨਾ ਹੋਣ ਅਤੇ ਚੈਕਾ ਤੇ ਕੀਤੇ ਦਸਖ਼ਤ ਨਾ ਮਿਲਣ ਕਾਰਨ ਬਾਉਂਸ ਹੋ ਗਏ । ਸਬ ਇੰਸਪੈਕਟਰ ਬਖ਼ਸ਼ੀਸ਼ ਸਿੰਘ ਨੇ ਦਸਿਆਂ ਕਿ ਸੁਨੀਤਾ ਦੇਵੀ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਸਿਟੀ ਗੁਰਦਾਸਪੁਰ ਵੱਲੋਂ ਕਰਨ ਉਰਰਾਂਤ ਉਕਤ ਪਤੀ-ਪਤਨੀ ਵਿਰੁੱਧ ਧਾਰਾ 420 ਅਤੇ 120 ਬੀ ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।

LATEST.. ਕਮੇਟੀ ਦੇ ਪੇਸੇ ਦੇ ਚੈੱਕ ਬਾਊਂਸ ਹੋਣ ਤੇ ਪਤੀ-ਪਤਨੀ ਵਿਰੁੱਧ ਮਾਮਲਾ ਦਰਜ
- Post published:November 13, 2021
You Might Also Like

ਗਲੀ ਚ ਖੜੀ ਕੀਤੀ ਮਾਰੂਤੀ ਕਾਰ ਚੋਰ ਲੈ ਕੇ ਹੋਏ ਫਰਾਰ, ਮਾਮਲਾ ਦਰਜ

दातर की नोक पर 1500 लूटने वाले लुटेरों की मोटरसाइकिल हुई स्लिप,तीनों को…

ਪਾਬੰਦੀ ਸ਼ੂਦਾ ਗੋਲੀਆਂ ਸਮੇਤ ਤਿੰਨ ਕਾਬੂ

ਹੁਸ਼ਿਆਰਪੁਰ ਪੁਲਿਸ ਵੱਲੋਂ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਕੀਤਾ ਗ੍ਰਿਫ਼ਤਾਰ
