ਦਸੂਹਾ 3 ਜੁਲਾਈ (ਚੌਧਰੀ)
: ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਦੇ ਕੁਮਾਰ ਆਡੀਟੋਰੀਅਮ ਵਿਖੇ ਏ.ਆਈ.ਸੀ.ਟੀ.ਈ ਅਤੇ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੀਆਂ ਹਦਾਇਤਾਂ ਅਨੁਸਾਰ ਸਾਲ 2025-26 ਦੇ ਨਵੇਂ ਵਿਦਿਆਰਥੀਆਂ ਲਈ ਕਲਾਸਾਂ ਸ਼ੁਰੂ ਹੋਣ ਤੋਂ ਪਹਿਲਾਂ ਇੰਡਕਸ਼ਨ ਪ੍ਰੋਗਰਾਮ ਕਰਵਾਇਆ ਗਿਆ। ਇਸ ਇੰਡਕਸ਼ਨ ਪ੍ਰੋਗਰਾਮ ਦੇ ਰਾਹੀ ਬੱਚਿਆਂ ਨੂੰ ਕਾਲਜ ਦੇ ਮਾਹੌਲ, ਨਿਯਮਾ ਅਤੇ ਅਧਿਆਪਕਾਂ ਬਾਰੇ ਦੱਸਿਆ ਜਾਂਦਾ ਹੈ। ਇੰਡਕਸ਼ਨ ਪ੍ਰੋਗਰਾਮ ਰਾਹੀ ਬੱਚਿਆਂ ਨੂੰ ਸੰਸਕਾਰਾਂ ਬਾਰੇ ਜਾਗਰੂਕ ਕਰਵਾਇਆ ਜਾਂਦਾ ਹੈ। ਇੰਡਕਸ਼ਨ ਪ੍ਰੋਗਰਾਮ ਦੀ ਸ਼ੁਰੂਆਤ ਹਰ ਰੋਜ਼ ਸਵੇਰੇ ਯੋਗਾ ਸੈਸ਼ਨ ਰਾਹੀ ਕੀਤੀ ਜਾਂਦੀ ਹੈ। ਯੋਗਾ ਸਰੀਰ ਅਤੇ ਮਾਨਸਿਕਤਾ ਨੂੰ ਸਵੱਸਥ ਰੱਖਣ ਲਈ ਬਹੁਤ ਹੀ ਜਰੂਰੀ ਹੈ। ਡਾਇਰੈਕਟਰ ਡਾ. ਮਾਨਵ ਸੈਣੀ ਦੀ ਅਗਵਾਈ ਹੇਠ ਯੋਗ ਸ਼ਿਵਰ ਇੰਡਕਸ਼ਨ ਪ੍ਰੋਗਰਾਮ ਦੇ ਇੱਕ ਹਿੱਸੇ ਨੂੰ ਪੂਰਾ ਕਰਦਾ ਹੈ। ਵੱਖ ਵੱਖ ਪ੍ਰਸਿੱਧ ਸ਼ਖਸੀਅਤਾਂ ਵੱਲੋਂ ਇਸ ਇੰਡਕਸ਼ਨ ਪ੍ਰੋਗਰਾਮ ਵਿੱਚ ਬੱਚਿਆਂ ਨੂੰ ਸੰਬੋਧਿਤ ਕੀਤਾ ਜਾਂਦਾ ਹੈ, ਜਿਵੇਂ ਕਿ ਚੇਅਰਮੈਨ ਚੌਧਰੀ ਕੁਮਾਰ ਸੈਣੀ, ਰਿਟਾਇਰਡ ਪ੍ਰਿੰਸੀਪਲ ਸਤੀਸ਼ ਕਾਲੀਆ ਜੀ, ਚੰਦਰ ਪ੍ਰਕਾਸ਼ ਜੀ ਐਨ.ਐਸ.ਐਸ ਕੋਆਰਡੀਨੇਟਰ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਅਤੇ ਹੋਰ। ਇਹਨਾਂ ਸ਼ਖਸੀਅਤਾਂ ਦੁਆਰਾ ਜੀਵਨ ਵਿੱਚ ਆਏ ਉਤਾਰ ਚੜਾਅ,ਉਹਨਾਂ ਦੇ ਜੀਵਨ ਦੇ ਤਜਰਬੇ, ਵਿਦਿਆ, ਸੰਸਕਾਰ ਅਤੇ ਜੀਵਨ ਦੀ ਸੱਚਾਈ ਬਾਰੇ ਬੱਚਿਆਂ ਨੂੰ ਦੱਸਿਆ ਜਾਂਦਾ ਹੈ। ਪ੍ਰਿੰਸੀਪਲ ਡਾ. ਸ਼ਬਨਮ ਕੌਰ ਵੱਲੋਂ ਇੰਡਕਸ਼ਨ ਪ੍ਰੋਗਰਾਮ ਰਾਹੀ ਬੱਚਿਆਂ ਨੂੰ ਸਕੂਲ ਤੋਂ ਬਾਅਦ ਕਾਲਜ ਦੇ ਮਾਹੌਲ ਬਾਰੇ ਜਾਗਰੂਕ ਕਰਵਾਇਆ ਗਿਆ। ਉਨਾਂ ਦੱਸਿਆ ਕਿ ਪੜ੍ਹਾਈ ਦਾ ਬੱਚੇ ਦੀ ਜ਼ਿੰਦਗੀ ਵਿੱਚ ਕੀ ਰੋਲ ਹੈ ਅਤੇ ਇਹ ਕਿਉਂ ਜਰੂਰੀ ਹੈ। ਇਸ ਇੰਡਕਸ਼ਨ ਪ੍ਰੋਗਰਾਮ ਵਿੱਚ ਵਿਦਿਆਰਥੀਆਂ ਨੂੰ ਹੋਰ ਵੀ ਕਈ ਤਰ੍ਹਾਂ ਦੀਆਂ ਐਕਟੀਵਿਟੀਆਂ ਕਰਵਾਈਆਂ ਜਾਂਦੀਆਂ ਹਨ। ਸਰਕਾਰ ਦੁਆਰਾ ਚਲਾਈ ਗਈ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਬੱਚਿਆਂ ਦੁਆਰਾ ਇੱਕ ਐਕਟ ਵੀ ਤਿਆਰ ਕੀਤਾ ਗਿਆ, ਜਿਸ ਵਿੱਚ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਗਿਆ। ਇੰਡਕਸ਼ਨ ਪ੍ਰੋਗਰਾਮ ਰਾਹੀ ਬੱਚਿਆਂ ਨੂੰ ਹਰ ਵਿਭਾਗਾਂ ਦੇ ਅਧਿਆਪਕਾਂ ਨਾਲ ਅਤੇ ਉਹਨਾਂ ਦੇ ਸਿਲੇਬਸ ਨਾਲ ਵਾਕਿਫ ਕਰਵਾਇਆ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਚ ਓ ਡੀ ਡਾ. ਰਾਜੇਸ਼ ਕੁਮਾਰ, ਇਨਾਇਤ ਕੌਰ, ਲਖਵਿੰਦਰ ਕੌਰ, ਮਨਪ੍ਰੀਤ ਕੌਰ, ਅਮਨਪ੍ਰੀਤ ਕੌਰ, ਜਸਵਿੰਦਰ ਕੌਰ, ਜਗਰੂਪ ਕੌਰ, ਸੋਨਮ ਸਲਾਰੀਆ, ਕਾਜਲ, ਮਨਜੀਤ, ਕਿਰਨਜੀਤ ਕੌਰ, ਅਮਨਪ੍ਰੀਤ ਕੌਰ, ਸੰਦੀਪ ਕਲੇਰ, ਰਜਨੀ, ਚੰਚਲ, ਐਨ.ਐਸ. ਐਸ ਯੂਨਿਟ ਦੇ ਵਲੰਟੀਅਰ, ਈਕੋ ਕਲੱਬ ਦੇ ਮੈਂਬਰ, ਯੁਵਕ ਸੇਵਾਵਾਂ ਕਲੱਬ ਦੇ ਮੈਂਬਰ ਅਤੇ ਵਿਦਿਆਰਥੀ ਹਾਜ਼ਰ ਸਨ।