Prime Punjab Times

Latest news
ਸਰਹੱਦੀ ਖੇਤਰ ਕਲਾਨੌਰ ਦੇ ਨਿੱਜੀ ਹਸਪਤਾਲ ’ਚ ਧਮਾਕਾ, ਐਸਐਸਪੀ ਗੁਰਦਾਸਪੁਰ ਮੌਕੇ ’ਤੇ ਪਹੁੰਚੇ ਡਿਪਟੀ ਕਮਿਸ਼ਨਰ ਵਲੋਂ ਸ.ਬਹਾਦਰ ਅਮੀਂ ਚੰਦ ਸੋਨੀ ਆਰਮਡ ਫੋਰਸਿਸ ਪ੍ਰੈਪਰੇਟਰੀ ਸੰਸਥਾ ਬਜਵਾੜਾ ਨੂੰ ਜਲਦ ਮੁਕੰਮਲ ਕਰਨ ਦੀ ਲ... ਨਗਰ ਕੌਂਸਲ ਸ਼ਾਮਚੁਰਾਸੀ ਦੀ ਹਦੂਦ ਅੰਦਰ 14 ਜੂਨ ਤੱਕ ਹਥਿਆਰ ਲੈ ਕੇ ਚੱਲਣ 'ਤੇ ਪੂਰਨ ਪਾਬੰਦੀ ਚੋਣਾਂ 'ਚ ਜਿੱਤੇ ਕਾਂਗਰਸ ਦੇ ਉਮੀਦਵਾਰ ਦੇ ਪਤੀ ਭੁਲਾ ਰਾਣਾ ਤੇ ਜਾਨ+ਲੇਵਾ ਹ+ਮ+ਲਾ... ਸ਼ਹੀਦ ਏਐਸਆਈ ਜੋਗਾ ਸਿੰਘ ਦੇ ਪਰਿਵਾਰ ਨਾਲ ਬੀਜੇਪੀ ਆਗੂਆਂ ਨੇ ਕੀਤਾ ਦੁੱਖ ਸਾਂਝਾ KMS ਕਾਲਜ ਵੱਲੋਂ “ਡਾ. ਸ਼ਬਨਮ ਕੌਰ ਮੈਮੋਰੀਅਲ ਐਕਸੀਲੈਂਸ ਅਵਾਰਡ” ਦੀ ਸ਼ੁਰੂਆਤ ਐਚ.ਪੀ.ਵੀ. ਟੀਕਾਕਰਨ ਮੁਹਿੰਮ ’ਚ 90 ਦਿਨ ਦਾ ਵਿਸਥਾਰ, ਮਾਪੇ ਬੇਟੀਆਂ ਦਾ ਟੀਕਾਕਰਨ ਜ਼ਰੂਰ ਕਰਵਾਉਣ : ਆਸ਼ਿਕਾ ਜੈਨ *DAV ਪਬਲਿਕ ਸਕੂਲ ਗੜਦੀਵਾਲਾ ਵਿਖੇ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ* ਸ਼ਹੀਦ ਏਐਸਆਈ ਜੋਗਾ ਸਿੰਘ ਨੂੰ ਡੀਜੀਪੀ ਪੰਜਾਬ ਵੱਲੋਂ ਸ਼ਰਧਾਂਜਲੀ, ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਸੂਹਾ ਦੇ 15 ਵਾਰਡਾਂ ‘ਚੋਂ 13 ਵਾਰਡਾਂ ‘ਚ ਆਮ ਆਦਮੀ ਪਾਰਟੀ ਅਤੇ 2 ਵਾਰਡਾਂ ‘ਚ ਕਾਂਗਰਸ ਪਾਰਟੀ ਦੇ ਉਮੀਦਵਾਰ ਰਹੇ ਜੇਤੂ
ADVERTISEMENT
You are currently viewing ਕੇ.ਐਮ.ਐਸ.ਕਾਲਜ ਆਫ ਆਈ.ਟੀ.ਐਂਡ ਮੈਨੇਜਮੈਂਟ ਦਾ ਪ੍ਰਾਸਪੈਕਟ ਸਾਲ 22-23 ਡਾਇਰੈਕਟਰ ਕਾਲਜ ਡਿਵੈਲਪਮੈਂਟ ਪੀ.ਟੀ.ਯੂ.ਵਲੋਂ ਰਿਲੀਜ਼ : ਪ੍ਰਿੰਸੀਪਲ

ਕੇ.ਐਮ.ਐਸ.ਕਾਲਜ ਆਫ ਆਈ.ਟੀ.ਐਂਡ ਮੈਨੇਜਮੈਂਟ ਦਾ ਪ੍ਰਾਸਪੈਕਟ ਸਾਲ 22-23 ਡਾਇਰੈਕਟਰ ਕਾਲਜ ਡਿਵੈਲਪਮੈਂਟ ਪੀ.ਟੀ.ਯੂ.ਵਲੋਂ ਰਿਲੀਜ਼ : ਪ੍ਰਿੰਸੀਪਲ

ਕੇ.ਐਮ.ਐਸ. ਕਾਲਜ ਆਫ ਆਈ.ਟੀ.ਐਂਡ ਮੈਨੇਜਮੈਂਟ ਦਾ ਪ੍ਰਾਸਪੈਕਟ ਸਾਲ 22-23 ਡਾਇਰੈਕਟਰ ਕਾਲਜ ਡਿਵੈਲਪਮੈਂਟ ਪੀ.ਟੀ.ਯੂ.ਵਲੋਂ ਰਿਲੀਜ਼ : ਪ੍ਰਿੰਸੀਪਲ

ਦਸੂਹਾ 28 ਮਾਰਚ (ਚੌਧਰੀ) : ਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿੱਚ ਇੱਕ ਵਿਸ਼ੇਸ ਸਮਾਗਮ ਕਰਵਾਇਆ ਗਿਆ, ਜਿਸਦੀ ਪ੍ਰਧਾਨਗੀ ਪ੍ਰਿੰਸੀਪਲ ਡਾਕਟਰ ਸ਼ਬਨਮ ਕੌਰ ਨੇ ਕੀਤੀ ਅਤੇ ਡਾਕਟਰ ਬਲਕਾਰ ਸਿੰਘ ਡਾਇਰੈਕਟਰ ਕਾਲਜ ਡਿਵੈਲਪਮੈਂਟ ਪੀ. ਟੀ. ਯੂ. ਜਲੰਧਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਹਨਾਂ ਵਲੋਂ ਕੇ. ਐਮ. ਐਸ. ਕਾਲਜ ਦਾ ਪ੍ਰਾਸਪੈਕਟ ਸਾਲ 2022-23 ਰਿਲੀਜ਼ ਕੀਤਾ ਗਿਆ। ਇਸ ਮੌਕੇ ਤੇ ਡਾਕਟਰ ਸ਼ਬਨਮ ਕੌਰ ਨੇ ਦੱਸਿਆ ਕਿ ਕੇ. ਐਮ. ਐਸ. ਕਾਲਜ ਨੇ ਆਪਣੇ ਅੱਠ ਸਾਲਾਂ ਦੇ ਸਫ਼ਰ ਦੌਰਾਨ ਪੰਜ ਵਿਭਾਗਾਂ, ਜਿਹਨਾਂ ਵਿੱਚ ਡਾਕਟਰ ਐਮ. ਐਸ. ਰੰਧਾਵਾ ਐਗਰੀਕਲਚਰ ਵਿਭਾਗ, ਮੰਜੁਲਾ ਸੈਣੀ ਫੈਸ਼ਨ ਟੈਕਨੋਲੋਜੀ ਵਿਭਾਗ, ਡਿਪਾਰਟਮੈਂਟ ਆਫ ਸਾਇੰਸ, ਡਿਪਾਰਟਮੈਂਟ ਆਫ਼ ਆਈ.ਟੀ, ਡਿਪਾਰਟਮੈਂਟ ਆਫ ਮੈਨੇਜਮੈਂਟ ਐਂਡ ਕਾਮਰਸ ਵਿਭਾਗਾਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਰਿਹਾ ਹੈ, ਇਹਨਾ ਵਿਭਾਗਾਂ ਵਿੱਚ ਡਿਗਰੀ, ਪੋਸਟ ਗ੍ਰੈਜੂਏਸ਼ਨ ਡਿਪਲੋਮਾ ਅਤੇ ਮਾਸਟਰ ਡਿਗਰੀ ਕੋਰਸਜ਼ ਚਲਾਏ ਜਾ ਰਹੇ ਹਨ। ਡਾਕਟਰ ਬਲਕਾਰ ਸਿੰਘ ਜੀ ਨੇ ਕਾਲਜ ਦੇ ਸੰਬੰਧ ਵਿੱਚ ਬੋਲਦਿਆ ਕਿਹਾ ਕਿ ਇਸ ਕਲਜ ਦੇ ਵਿਦਿਆਰਥੀ ਯੂਨੀਵਰਸਿਟੀ ਦੀ ਗੋਲਡ ਮੈਡਲਿਸਟ ਲਿਸਟ ਤੋਂ ਇਲਾਵਾ ਹਰ ਸਾਲ ਮੈਰਿਟ ਲਿਸਟ ਵਿੱਚ ਵੀ ਅਪਣਾ ਨਾਮ ਦਰਜ ਕਰਵਾਉਣ ਵਿੱਚ ਕਾਮਯਾਬ ਰਹਿੰਦੇ ਹਨ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਚੇਅਰਮੈਨ ਚੌਧਰੀ ਕੁਮਾਰ ਸੈਣੀ, ਡਾਇਰੈਕਟਰ ਡਾਕਟਰ ਮਾਨਵ ਸੈਣੀ, ਐਚ. ਓ. ਡੀ. ਰਾਜੇਸ਼ ਕੁਮਾਰ, ਸਤਵੰਤ ਕੌਰ, ਕੁਸਮ ਲਤਾ, ਅਮਨਪ੍ਰੀਤ ਕੌਰ, ਗੁਰਜੀਤ ਕੌਰ, ਗੁਰਿੰਦਰਜੀਤ ਕੌਰ, ਰੋਮਾਨੀ ਗੋਸਵਾਮੀ, ਰਾਜਵਿੰਦਰ ਕੌਰ ਆਦਿ ਹਾਜ਼ਰ ਸਨ।

ਤਸਵੀਰ :  ਡਾਕਟਰ ਬਲਕਾਰ ਸਿੰਘ ਡਾਇਰੈਕਟਰ ਕਾਲਜ ਡਿਵੈਲਪਮੈਂਟ ਪੀ. ਟੀ. ਯੂ. ਜਲੰਧਰ, ਚੇਅਰਮੈਨ ਚੌਧਰੀ ਕੁਮਾਰ ਸੈਣੀ, ਡਾਇਰੈਕਟਰ ਡਾਕਟਰ ਮਾਨਵ ਸੈਣੀ ਅਤੇ ਪ੍ਰਿੰਸੀਪਲ ਡਾਕਟਰ ਸ਼ਬਨਮ ਕੌਰ।

error: copy content is like crime its probhihated