Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing 10 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਇੱਕ ਨੌਜਵਾਨ ਚੜਿਆ ਪੁਲਿਸ ਦੇ ਹੱਥੇ

10 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਇੱਕ ਨੌਜਵਾਨ ਚੜਿਆ ਪੁਲਿਸ ਦੇ ਹੱਥੇ

ਮੇਹਟੀਆਣਾ / ਹੁਸ਼ਿਆਰਪੁਰ (PPT NEWS) 

8 ਨਵੰਬਰ : 10 ਕਿਲੋ ਗ੍ਰਾਮ ਡੋਡੇ ਚੂਰਾ ਪੋਸਤ ਸਮੇਤ ਇੱਕ ਨੌਜਵਾਨ ਨੂੰ ਮੇਹਟੀਆਣਾ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮ ਦੀ ਪਛਾਣ ਰਣਜੀਤ ਕੁਮਾਰ ਉਰਫ ਮੰਗਾਂ ਪੁੱਤਰ ਜੱਗਾ ਰਾਮ ਵਾਸੀ ਪਿੰਡ ਮੋਨਾ ਕਲਾਂ ਥਾਣਾ ਮੇਹਟੀਆਣਾ ਜਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ ।

ਮਾਨਯੋਗ ਸਰਤਾਜ ਸਿੰਘ ਚਾਹਲ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾ ਅਤੇ ਸਰਬਜੀਤ ਸਿੰਘ ਪੀ.ਪੀ.ਐਸ.ਐਸ ਪੁਲਿਸ ਕਪਤਾਨ ਹੁਸ਼ਿਆਰਪੁਰ ਦੀ ਰਹਿਨੁਮਾਈ ਹੇਠ ਨਸ਼ੀਲੀਆ ਵਸਤੂਆਂ ਦੀ ਸਮੱਗਲਿੰਗ ਕਰਨ ਵਾਲੇ ਵਿਅਕਤੀਆਂ ਦੇ ਖਿਲਾਫ ਮੁਹਿੰਮ ਸੁਰੂ ਕੀਤੀ ਗਈ ਸੀ।ਇਸ ਮੁਹਿੰਮ ਤਹਿਤ ਪਰਮਿੰਦਰ ਸਿੰਘ ਉਪ ਪੁਲਿਸ ਕਪਤਾਨ ਤਫਤੀਸ਼ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਤੇ ਐਸ ਆਈ ਜਗਜੀਤ ਸਿੰਘ ਮੁੱਖ ਅਫਸਰ ਥਾਣਾ ਮੇਹਟੀਆਣਾ ਵਲੋਂ ਉਚ ਅਫਸਰਾਂ ਦੀਆਂ ਹਦਾਇਤਾਂ ਦੀ ਇੰਨ- ਬਿੰਨ ਪਾਲਣਾ ਕਰਦੇ ਹੋਏ ਮਿਤੀ 7-11-23 ਏ ਐਸ ਆਈ ਸਤਨਾਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਨਾਲ ਬਰਾਏ ਕਰਨੇ ਗਸ਼ਤ ਸ਼ੱਕੀ ਪੁਰਸ਼ਾਂ ਦੀ ਤਲਾਸ਼ ਦੇ ਸਬੰਧ ਵਿੱਚ ਪਿੰਡ ਮੁਖਲਿਆਣਾ ਆਦਿ ਤੋਂ ਪਿੰਡ ਮੋਨਾ ਕਲਾਂ ਸਾਇਡ ਨੂੰ ਜਾ ਰਹੇ ਸੀ ਤਾਂ ਜਦ ਪੁਲਿਸ ਪਾਰਟੀ ਮੋਨਾ ਕਲਾਂ ਮੌੜ ਮੇਨ ਰੋਡ ਫਗਵਾੜਾ ਤੋਂ ਹੁਸ਼ਿਆਰਪੁਰ ਪੁੱਜੇ ਤਾਂ ਮੋੜ ਪਰ ਇੱਕ ਮੋਨਾ ਵਿਅਕਤੀ ਜਿਸ ਦੇ ਹੱਥ ਵਿੱਚ ਵਜਨਦਾਰ ਥੈਲਾ ਪਲਾਸਟਿਕ ਫੜਿਆ ਹੋਇਆ ਸੀ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੋਨਾ ਕਲਾਂ ਦੇ ਢਾਬੇ ਦੀ ਬੈਕਸਾਈਡ ਤੇ ਖੇਤਾਂ ਵੱਲ ਨੂੰ ਤੇਜ ਕਦਮੀ ਥੈਲਾ ਸੁੱਟ ਕੇ ਭੱਜਣ ਲੱਗਾ ਤਾਂ ਏ.ਐਸ.ਆਈ ਨੇ ਸ਼ੱਕ ਦੀ ਬਿਨਾਹ ਤੇ ਸਾਥੀ ਕਰਮਚਾਰੀਆਂ ਦੇ ਮਦਦ ਨਾਲ ਮੋਨਾ ਨੌਜਵਾਨ ਵਿਅਕਤੀ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆ ਅਤੇ ਜਿਸ ਨੇ ਆਪਣਾ ਨਾਮ ਰਣਜੀਤ ਕੁਮਾਰ ਉਰਫ ਮੰਗਾਂ ਪੁੱਤਰ ਜੱਗਾ ਰਾਮ ਵਾਸੀ ਪਿੰਡ ਮੋਨਾ ਕਲਾਂ ਥਾਣਾ ਮੇਹਟੀਆਣਾ ਜਿਲਾ ਹੁਸ਼ਿਆਰਪੁਰ ਦੱਸਿਆ ਮੁਸੰਮੀ ਉਕੱਤ ਵੱਲੋਂ ਸੁੱਟੇ ਥੱਲੇ ਵਜਨਦਾਰ ਨੂੰ ਖੋਲ ਕੇ ਚੈੱਕ ਕਰਨ ਤੇ ਉਸ ਵਿੱਚੋਂ ਡੋਡੇ ਚੂਰਾ ਪੋਸਤ ਬ੍ਰਾਮਦ ਹੋਏ ਜੋ ਤੋਲਣ ਤੇ ਕੁੱਲ 10 ਕਿਲੋਗ੍ਰਾਮ ਡੋਡੇ ਚੂਰਾ ਪੋਸਤ ਦਾ ਵਜਨ ਹੋਇਆ । ਜਿਸ ਤੇ ਮੁੱਕਦਮਾ ਨੰਬਰ 112 ਮਿਤੀ 7-11-23 ਅਧ. 15-61-85 ਐਨ. ਡੀ. ਪੀ.ਐਸ.ਐਕਟ ਥਾਣਾ ਮੇਹਟੀਆਣਾ ਦਰਜ ਰਜਿਸਟਰ ਕੀਤਾ ਗਿਆ । ਦੋਸ਼ੀ ਪਾਸੋਂ ਪੁੱਛ-ਗਿੱਛ ਜਾਰੀ ਹੈ