ਗੜ੍ਹਦੀਵਾਲਾ 30 ਅਕਤੂਬਰ (ਚੌਧਰੀ)
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ, ਸਕੱਤਰ (ਸਿੱਖਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕੰਪਿਊਟਰ ਵਿਭਾਗ ਦੇ ‘ਬਾਈਟ ਬਸਟਰ ਕਲੱਬ’ ਵੱਲੋਂ ‘ਰਾਸ਼ਟਰੀ ਇੰਟਰਨੈਟ ਦਿਵਸ’ ਆਈ.ਈ.ਈ.ਈ. ਦਿਵਸ ( 07 ਅਕਤੂਬਰ, 2025) ਨੂੰ ਸਮਰਪਿਤ ਕਰਕੇ ਮਨਾਇਆ ਗਿਆ। ਇਸ ਦੌਰਾਨ ਕੰਪਿਊਟਰ ਟੈਕਨੋਲੋਜੀ ਨਾਲ ਸੰਬੰਧਿਤ ਵੱਖ-ਵੱਖ ਮੁਕਾਬਲੇ ਜਿਵੇਂ ਲੋਗੋ ਡਿਜ਼ਾਇਨਿੰਗ, ਈ- ਪੋਸਟਰ ਮੇਕਿੰਗ, ਵੈੱਬ ਪੇਜ਼ ਡਿਜ਼ਾਇਨਿੰਗ ਅਤੇ ਮੀਮ ਬਣਾਉਣਾ ਆਦਿ ਮੁਕਾਬਲੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ
ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਸੰਜਨਾ (ਪ੍ਰਧਾਨ ਬਾਈਟ ਬਸਟਰ) ਕਲੱਬ ਨੇ ਇਸ ਦਿਨ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂੰ ਕਰਵਾਇਆ। ਇਸ ਉਪਰੰਤ ਕੰਪਿਊਟਰ ਵਿਭਾਗ ਦੇ ਮੁਖੀ ਮੈਡਮ ਕਮਲਜੀਤ ਕੌਰ ਨੇ ਵਿਦਿਆਰਥੀਆਂ ਨੂੰ ਇੰਟਰਨੈੱਟ ਦਾ ਸਹੀ ਤੇ ਸੁਰੱਖਿਅਤ ਉਪਯੋਗ ਬਾਰੇ ਵਿਸਥਾਰ ਵਿੱਚ ਦੱਸਿਆ। ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਦਿੱਤੇ ਅਤੇ ਭਵਿੱਖ ਵਿੱਚ ਅਜਿਹੇ ਮੁਕਾਬਲਿਆਂ ’ਚ ਹਿੱਸਾ ਲੈਣ ਲਈ ਪ੍ਰੇਰਿਆ। ਇਸ ਮੌਕੇ ਡਾ. ਦਵਿੰਦਰ ਸੰਦਲ, ਸ਼੍ਰੀ ਜਗਦੀਪ ਕੁਮਾਰ, ਮੈਡਮ ਇੰਦਰਜੀਤ ਕੌਰ, ਮੈਡਮ ਜੋਤੀ, ਮੈਡਮ ਮਨਦੀਪ ਕੌਰ,ਮੈਡਮ ਜਸਲੀਨ, ਬਾਈਟ ਬਸਟਰ ਕਲੱਬ ਦੇ ਮੈਂਬਰ ਅਤੇ ਵਿਦਿਆਰਥੀਆਂ ਹਾਜ਼ਰ ਸਨ।








