ਗੜ੍ਹਦੀਵਾਲਾ (ਚੌਧਰੀ) 14 ਨਵੰਬਰ
: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚੱਲ ਰਹੇ ਅਦਾਰੇ ਖ਼ਾਲਸਾ ਕਾਲਜ, ਗੜ੍ਹਦੀਵਾਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰiੰਮ੍ਰਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਸ. ਹਰਜਿੰਦਰ ਸਿੰਘ ਧਾਮੀ ਅਤੇ ਸਕੱਤਰ (ਸਿੱਖਿਆ) ਸ. ਸੁਖਮਿੰਦਰ ਸਿੰਘ ਦੀ ਰਹਿਨੁਮਾਈ ਅਤੇ ਪ੍ਰੇਰਨਾ ਸਦਕਾ ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਾਲਜ ਦੇ ਆਈ.ਕਿਊ.ਏ. ਸੀ. ਅਤੇ ਰਾਜਨੀਤੀ ਵਿਭਾਗ ਦੇ ਆਪਸੀ ਸਹਿਯੋਗ ਨਾਲ ‘ਰਿਸਰਚ ਮੈਥਡੋਲੋਜੀ’ ਵਿਸ਼ੇ ਉੱਤੇ ਆਫ਼ਲਾਈਨ ਅਤੇ ਆਨ ਲਾਈਨ ਮੋਡ ਤੇ ਨੈਸ਼ਨਲ ਕਾਨਫਰੰਸ ਕਰਵਾਈ ਗਈ। ਜਿਸ ਵਿੱਚ ਕੁੰਜੀਵਤ ਭਾਸ਼ਣ ਪ੍ਰੋ. ਕੁਲਦੀਪ ਸਿੰਘ (ਰਿਟਾ. ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਦੁਆਰਾ ਦਿੱਤਾ ਗਿਆ। ਆਪਣੇ ਲੈਕਚਰ ਦੌਰਾਨ ਉਹਨਾਂ ਨੇ ਰਿਸਰਚ ਮੈਥਡੋਲੋਜੀ ਦੇ ਮੁੱਢਲੇ ਸਿਧਾਤਾਂ ਬਾਰੇ ਅਤੇ ਭਾਰਤ ਵਿੱਚ ਖੋਜ ਦੌਰਾਨ ਆ ਰਹੀਆ ਸਮੱਸਿਆਵਾਂ ਦਾ ਜ਼ਿਕਰ ਕੀਤਾ। ਪ੍ਰੋ. ਸੁਮੀਤ ਨਰੂਲਾ (ਐਮਟੀ ਯੂਨੀਵਰਸਿਟੀ, ਗੁਰੂਗ੍ਰਾਮ ) ਨੇ ਫਰਜ਼ੀ ਖੋਜ ਨਾਲ ਸੰਬੰਧਿਤ ਜਰਨਲ ਅਤੇ ਵੈਬਸਾਈਟ ਬਾਰੇ ਜਾਣਕਾਰੀ ਦਿੱਤੀ ਅਤੇ ਉਹਨਾਂ ਦੱਸਿਆ ਕਿ ਭਾਰਤ ਵਿੱਚ ਰਿਸਰਚ ਦਾ ਮਿਆਰ ਨੀਵਾਂ ਹੋਣ ਕਾਰਨ ਕਿਵੇਂ ਫ਼ਰਜੀ ਪ੍ਰਕਾਸ਼ਕਾਂ ਦੁਆਰਾ ਖੋਜ ਕਰਤਾਵਾਂ ਨੂੰ ਫਸਾਇਆ ਜਾ ਰਿਹਾ ਹੈ। ਜਿਹਨਾਂ ਤੋਂ ਸਾਵਧਾਨ ਹੋਣ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਡਾ. ਅਮਨਦੀਪ ਸਿੰਘ (ਖ਼ਾਲਸਾ ਕਾਲਜ ਗੜ੍ਹਦੀਵਾਲਾ) ਨੇ ਖੋਜ ਦੀਆ ਵੱਖ-ਵੱਖ ਵਿਧੀਆਂ ਅਤੇ ਡਾ. ਕ੍ਰਿਤਿਕਾ ਸ਼ਰਮਾ ਨੇ ਪ੍ਰਸ਼ਨਾਵਲੀ ਬਣਾਉਣ ਦੀਆਂ ਵਿਧੀਆਂ ਤੇ ਚਰਚਾ ਕੀਤੀ। ਅੰਤ ਵਿੱਚ ਪ੍ਰਿੰਸੀਪਲ ਡਾ. ਜਸਪਾਲ ਸਿੰਘ ਨੇ ਰਿਸੋਰਸ ਪਰਸਨਜ਼, ਅਧਿਆਪਕਾਂ ਤੇ ਵਿਦਿਆਰਥੀਆਂ ਦਾ ਧੰਂਨਵਾਦ ਕੀਤਾ। ਡਾ. ਅਰਚਨਾ ਠਾਕੁਰ ਨੇ ਕਾਨਫਰੰਸ ਦੌਰਾਨ ਮੰੰੰਚ ਸੰਚਾਲਨ ਦੀ ਭੂਮਿਕਾ ਬਾਖੂਬੀ ਨਿਭਾਈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।








