Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਸਮਾਜ ਦੇ ਵੱਖ-ਵੱਖ ਵਰਗਾਂ ਨੇ ਪੱਤਰਕਾਰ ਲੋਕੇਸ਼ ਰਿਸ਼ੀ ਨੂੰ…..

ਸਮਾਜ ਦੇ ਵੱਖ-ਵੱਖ ਵਰਗਾਂ ਨੇ ਪੱਤਰਕਾਰ ਲੋਕੇਸ਼ ਰਿਸ਼ੀ ਨੂੰ…..

ਬਟਾਲਾ (ਅਵਿਨਾਸ਼) 

ਸਮਾਜ ਦੇ ਵੱਖ-ਵੱਖ ਵਰਗਾਂ ਨੇ ਪੱਤਰਕਾਰ ਲੋਕੇਸ਼ ਰਿਸ਼ੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ

ਲੋਕੇਸ਼ ਰਿਸ਼ੀ ਦੀ ਬੇਵਕਤੀ ਮੌਤ ਨਾਲ ਪਰਿਵਾਰ ਸਮੇਤ ਸਮਾਜ ਨੂੰ ਵੱਡਾ ਘਾਟਾ ਪਿਆ – ਵਿਧਾਇਕ ਸ਼ੈਰੀ ਕਲਸੀ

10 ਅਗਸਤ :  ਸੀਨੀਅਰ ਪੱਤਰਕਾਰ ਲੋਕੇਸ਼ ਰਿਸ਼ੀ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ ਸਥਾਨਕ ਕਮਿਊਨਿਟੀ ਹਾਲ ਵਿਖੇ ਕਰਵਾਇਆ ਗਿਆ। ਗਰੁੜ ਪੁਰਾਣ ਦੇ ਪਾਠ ਉਪਰੰਤ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਪਿਛੇ ਪਰਿਵਾਰ ਤੇ ਸਨੇਹੀਆਂ ਨੂੰ ਭਾਣਾ ਮੰਨਣ ਦੀ ਅਰਦਾਸ ਕੀਤੀ ਗਈ।

ਮਰਹੂਮ ਪੱਤਰਕਾਰ ਲੋਕੇਸ਼ ਰਿਸ਼ੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵਿਧਾਨ ਸਭਾ ਹਲਕਾ ਬਟਾਲਾ ਦੇ ਵਿਧਾਇਕ ਸ੍ਰੀ ਅਮਨ ਸ਼ੇਰ ਸਿੰਘ ਕਲਸੀ ਨੇ ਕਿਹਾ ਕਿ ਲੋਕੇਸ਼ ਦੇ ਬੇਵਕਤੀ ਅਕਾਲ ਚਲਾਣੇ ਨਾਲ ਜਿਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਓਥੇ ਪੱਤਰਕਾਰੀ ਜਗਤ ਵੀ ਇੱਕ ਨੇਕ ਅਤੇ ਇਮਾਨਦਾਰ ਪੱਤਰਕਾਰ ਤੋਂ ਵਾਂਝਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕੇਸ਼ ਨੇ ਆਪਣੀ ਪੱਤਰਕਾਰਤਾ ਦੌਰਾਨ ਹਮੇਸ਼ਾਂ ਲੋੜਵੰਦਾਂ ਅਤੇ ਅਵਾਮ ਦੀ ਅਵਾਜ਼ ਨੂੰ ਧੜੱਲੇ ਨਾਲ ਬੁਲੰਦ ਕੀਤਾ। ਸ਼ੈਰੀ ਕਲਸੀ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹਨ ਅਤੇ ਪਰਮਾਤਮਾ ਅੱਗੇ ਵਿੱਛੜੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦੀ ਅਰਦਾਸ ਕਰਦੇ ਹਨ।

ਇਸ ਮੌਕੇ ਕਾਂਗ੍ਰਸ ਕਮੇਟੀ ਬਟਾਲਾ ਦੇ ਸ਼ਹਿਰੀ ਪ੍ਰਧਾਨ ਸੰਜੀਵ ਸ਼ਰਮਾ, ਭਾਜਪਾ ਆਗੂ ਇੰਦਰ ਸੇਖੜੀ, ਸਵਰਨਕਾਰ ਸੰਘ ਦੇ ਪ੍ਰਧਾਨ ਅਤੇ ਆਪ ਆਗੂ ਯਸਪਾਲ ਚੌਹਾਨ, ਪੰਡਤ ਰਾਜੇਸ਼ ਬ੍ਰਾਹਮਣ ਸਭਾ ਆਗੂ, ਡੀ.ਪੀ.ਆਰ.ਓ ਬਟਾਲਾ ਇੰਦਰਜੀਤ ਸਿੰਘ ਬਾਜਵਾ, ਪ੍ਰੈੱਸ ਕਲੱਬ ਬਟਾਲਾ (ਲੀਜੈਂਡ) ਦੇ ਪ੍ਰਧਾਨ ਯੋਗੇਸ਼ ਬੇਰੀ, ਪ੍ਰੈੱਸ ਐਸੋਸੀਏਸ਼ਨ ਬਟਾਲਾ ਦੇ ਪ੍ਰਧਾਨ ਜੋਗਿੰਦਰ ਅੰਗੂਰਾਲਾ, ਸੁਖਵਿੰਦਰ ਸਿੰਘ ਧੁੱਪਸੜੀ ਪ੍ਰਧਾਨ ਬੈਸਟ ਫੋਟੋਗ੍ਰਾਫਰ ਯੂਨੀਅਨ, ਬਾਰ ਐਸੋਸੀਏਸ਼ਨ ਬਟਾਲਾ ਦੇ ਨੁਮਾਇੰਦੇ ਸ. ਗੁਰਦੀਪ ਸਿੰਘ ਰੰਧਾਵਾ, ਮਾਸਟਰ ਜਗਿੰਦਰ ਸਿੰਘ ਅੱਚਲੀਗੇਟ ਨੇ ਵੀ ਲੋਕੇਸ਼ ਰਿਸ਼ੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਸਦੀਆਂ ਨੇਕੀਆਂ ਨੂੰ ਯਾਦ ਕੀਤਾ।

ਇਸ ਮੌਕੇ ਲੋਕੇਸ਼ ਰਿਸ਼ੀ ਦੇ ਵੱਡੇ ਭਰਾ ਪਰਮਵੀਰ ਰਿਸ਼ੀ ਅਤੇ ਪਿਤਾ ਸ੍ਰੀ ਖਰੈਤੀ ਲਾਲ ਨੇ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਏ ਸਾਰੇ ਸਨੇਹੀਆਂ ਦਾ ਉਨ੍ਹਾਂ ਦੁੱਖ ਵੰਡਾਉਣ ਲਈ ਧੰਨਵਾਦ ਕੀਤਾ।

ਇਸ ਮੌਕੇ ਡੀ.ਪੀ.ਆਰ.ਓ ਗੁਰਦਾਸਪੁਰ ਹਰਜਿੰਦਰ ਸਿੰਘ ਕਲਸੀ, ਆਪ ਆਗੂ ਸੁਖਜਿੰਦਰ ਸਿੰਘ ਘਟੌੜਾ, ਕੌਂਸਲਰ ਵਿਨੈ ਮਹਾਜਨ, ਪੱਤਰਕਾਰ ਰਾਕੇਸ਼ ਰੇਖੀ, ਰਜਿੰਦਰ ਦਰਦੀ, ਨੀਰਜ ਲੂਥਰਾ, ਭੋਪਾਲ ਸਿੰਘ, ਸੁਨੀਲ ਥਾਣੇਵਾਲੀ ਸਮਾਜ ਦੇ ਵੱਖ-ਵੱਖ ਵਰਗਾਂ ਨੇ ਪੱਤਰਕਾਰ ਲੋਕੇਸ਼ ਰਿਸ਼ੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ