Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਜੋਗਿੰਦਰ ਸਿੰਘ ਮਾਨ ਨੇ ਕੰਮ ‘ਚ ਨੁਕਤਾ-ਚੀਨੀ ਕਰਨ ਵਾਲੇ ਵਿਰੋਧੀਆਂ ਨੂੰ ਦਿੱਤਾ ਤਿੱਖਾ ਜਵਾਬ

ਜੋਗਿੰਦਰ ਸਿੰਘ ਮਾਨ ਨੇ ਕੰਮ ‘ਚ ਨੁਕਤਾ-ਚੀਨੀ ਕਰਨ ਵਾਲੇ ਵਿਰੋਧੀਆਂ ਨੂੰ ਦਿੱਤਾ ਤਿੱਖਾ ਜਵਾਬ

ਫਗਵਾੜਾ 31 ਅਕਤੂਬਰ (ਲਾਲੀ )

* ਕਿਹਾ- ਆਈ ਨੋ ਮਾਈ ਡਿਊਟੀ, ਨੋ ਨੀਡ ਟੂ ਟੀਚ ਮੀ

:  ਆਮ ਆਦਮੀ ਪਾਰਟੀ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਉਹਨਾਂ ਦੇ ਕੰਮਾਂ ਨੂੰ ਲੈ ਕੇ ਨੁਕਤਾ-ਚੀਨੀ ਕਰਨ ਵਾਲੇ ਵਿਰੋਧੀਆਂ ਨੂੰ ਅੱਜ ਤਿੱਖਾ ਜਵਾਬ ਦਿੱਤਾ। ਉਹਨਾਂ ਕਿਹਾ ਕਿ ‘ਆਈ ਨੋ ਮਾਈ ਡਿਊਟੀ, ਨੋ ਨੀਡ ਟੂ ਟੀਚ ਮੀ’ (ਮੈਂ ਆਪਣਾ ਫਰਜ਼ ਜਾਣਦਾ ਹਾਂ, ਮੈਨੂੰ ਸਿਖਾਉਣ ਦੀ ਕੋਈ ਲੋੜ ਨਹੀਂ)। ਉਹਨਾਂ ਕਿਹਾ ਕਿ ਸਿਆਸਤ ਵਿਚ ਮੈਨੂੰ ਅੱਧੀ ਸਦੀ ਦਾ ਤਜ਼ੁਰਬਾ ਹੈ। ਮੈਂ ਬੇਸ਼ਕ ਸਰਕਾਰ ਵਿਚ ਸ਼ਾਮਲ ਰਿਹਾ ਹੋਵਾਂ ਜਾਂ ਨਾ, ਪਰ ਜਨਤਾ ਦਾ ਸੇਵਕ ਬਣ ਕੇ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਇਆ ਹੈ। ਜੋ ਲੋਕ ਮੈਨੂੰ ਗਿਆਨ ਦੇਣ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਵਰਗੇ ਵੀਹ ਅਫਸਰ ਮੇਰੇ ਮੰਤਰੀ ਰਹਿੰਦਿਆਂ ਹੇਠਾਂ ਕੰਮ ਕਰਦੇ ਰਹੇ ਹਨ। ਮਾਨ ਨੇ ਤਲਖ ਲਹਿਜੇ ਵਿਚ ਕਿਹਾ ਕਿ ਵਿਰੋਧੀ ਧਿਰ ਦੇ ਆਗੂ ਅੱਜਕਲ ਸਿਆਸੀ ਤੌਰ ਤੇ ਬੇਰੁਜਗਾਰ ਹਨ ਕਿਉਂਕਿ ਸੂਬੇ ਵਿਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਕ ਹਰਮਨ ਪਿਆਰੀ ਅਤੇ ਤਾਕਤਵਰ ਸਰਕਾਰ ਕਾਇਮ ਹੈ। ਜਿਸ ਪਾਸ ਭਾਰੀ ਬਹੁਮਤ ਹੈ ਅਤੇ ਅਗਲੀਆਂ ਵਿਧਾਨਸਭਾ ਚੋਣਾਂ ਵਿਚ ਵੀ ਵਿਰੋਧੀਆਂ ਨੂੰ ਉੱਮੀਦ ਦੀ ਕੋਈ ਕਿਰਨ ਨਜ਼ਰ ਨਹੀਂ ਆਉਂਦੀ ਕਿਉਂਕਿ ਭਗਵੰਤ ਮਾਨ ਸਰਕਾਰ ਅਤੇ ਉਹਨਾਂ ਦੇ ਮੰਤਰੀ ਹੀ ਨਹੀਂ ਬਲਕਿ ਹਲਕਾ ਇੰਚਾਰਜ ਵੀ ਲੋਕ ਸੇਵਾ ਨੂੰ ਸਮਰਪਿਤ ਹਨ। ਇਸ ਲਈ ਇਹ ਵਿਰੋਧੀ ਆਗੂ ਅਖ਼ਬਾਰੀ ਸੁਰਖੀਆਂ ਵਿਚ ਬਣੇ ਰਹਿਣ ਲਈ ਅਜਿਹੀ ਬਿਆਨਬਾਜੀ ਕਰਦੇ ਹਨ। ਪਰ ਉਹਨਾਂ ਨੂੰ ਕੁੱਝ ਵੀ ਹਾਸਲ ਹੋਣ ਵਾਲਾ ਨਹੀਂ ਹੈ। ਫਗਵਾੜਾ ਦੀ ਜਨਤਾ ਆਪ ਸਰਕਾਰ ਅਤੇ ਉਸਦੇ ਲੀਡਰਾਂ ਦੀਆਂ ਕਾਰਗੁਜਾਰੀਆਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ। ਜਿਸਦਾ ਸਬੂਤ ਹੈ ਕਿ ਸਾਰੀਆਂ ਵਿਰੋਧੀ ਧਿਰਾਂ ਇਸ ਸਮੇਂ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਅਤੇ ਨਮੋਸ਼ੀ ਵਿਚ ਹਨ ਤੇ ਉਹਨਾਂ ਦੇ ਪਾਰਟੀ ਵਰਕਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਲਈ ਬੇਤਾਬ ਹਨ।
ਤਸਵੀਰ – ਜੋਗਿੰਦਰ ਸਿੰਘ ਮਾਨ।