ਗੜ੍ਹਦੀਵਾਲਾ 25 ਦਸੰਬਰ (ਚੌਧਰੀ) : ਅੱਜ ਸਥਾਨਕ ਜੀਵਨਜੋਤ ਚਰਚ ਗੜਦੀਵਾਲਾ ਵਿਖੇ ਕ੍ਰਿਸਮਿਸ ਦਾ ਪਵਿੱਤਰ ਦਿਨ ਬੜੀ ਧੂਮਧਾਮ ਨਾਲ ਮਨਾਇਆ ਗਿਆ। ਜਿਸ ਵਿੱਚ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਨੇ ਸ਼ਮੂਲੀਅਤ ਕੀਤੀ। ਸੰਮੇਲਨ ਦੀ ਸ਼ੁਰੂਆਤ ਪਾਸਟਰ ਚੰਚਲ ਨੇ ਪ੍ਰਾਰਥਨਾ ਦੁਆਰਾ ਕੀਤੀ।ਬਾਅਦ ਵਿਚ ਪਹੁੰਚੀ ਹੋਈ ਸਮੂਹ ਸੰਗਤ ਨਾਲ ਮਿਲ ਕੇ ਪਾਸਟਰ ਵਿਨੋਦ ਅਤੇ ਪਾਸਟਰ ਭੁਪਿੰਦਰ ਨੇ ਪ੍ਰਭੂ ਦੀ ਮਹਿਮਾ ਭਜਨ ,ਜ਼ਬੂਰ ਗਾ ਕੇ ਕੀਤੀ ਇਸ ਤੋਂ ਬਾਅਦ ਖ਼ੁਦਾ ਦੇ ਸੰਤ ਐਸ ਰਾਣਾ ਨੇ ਆਈ ਹੋਈ ਵਿਸ਼ਵਾਸ ਸੰਗਤ ਨੂੰ ਪਰਮੇਸ਼ਵਰ ਦੀ ਪਵਿੱਤਰ ਬਾਣੀ ਨਾਲ ਜੋੜਦਿਆਂ ਹੋਇਆਂ ਕਿਹਾ ਕਿ ਪ੍ਰਭੂ ਯਿਸੂ ਮਸੀਹ ਦਾ ਸੰਸਾਰ ਤੇ ਆਉਣਾ ਸਮੂਹ ਮਾਨਵਜਾਤੀ ਲਈ ਪਾਪ ਤੋਂ ਰਹਿਤ ਹੋ ਕੇ ਪਵਿੱਤਰਤਾਈ ਵਿੱਚ ਜੀਵਨ ਬਤੀਤ ਕਰਨਾ ਅਤੇ ਆਪਣੇ ਆਪ ਨੂੰ ਪਰਮੇਸ਼ਵਰ ਪਿਤਾ ਦੇ ਸਵਰਗੀ ਰਾਜ ਵਾਸਤੇ ਤਿਆਰ ਹੋਣਾ ਹੈ।ਇਸ ਮੌਕੇ ਸ ਲਖਵਿੰਦਰ ਸਿੰਘ ਲੱਖੀ ਗਿਲਜੀਆਂ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ। ਉਨ੍ਹਾਂ ਦੇ ਨਾਲ ਸ਼ੁਭਮ ਸਹੋਤਾ, ਸ਼ੈਂਕੀ ਕਲਿਆਣ,ਗੁਪਤਾ ਇੱਟਾਂ ਵਾਲੇ, ਡਾਕਟਰ ਜਸਪਾਲ, ਕੁਲਦੀਪ ਬਿੱਟੂ, ਗੁਰਦੀਪ ਸਿੰਘ ਗੜ੍ਹਦੀਵਾਲਾ, ਜਸਵੀਰ ਸਿੰਘ ਰਾਹੀ, ਨਰਿੰਦਰ ਸਿੰਘ ਸੋਨੂੰ ਵੀ ਹਾਜਰ ਸਨ। ਇਸ ਮੌਕੇ ਤੇ ਸਿਸਟਰ ਬਲ ਰਾਣਾ, ਉਦੈ ਵੀਰ ਰਾਣਾ ਪਾਸਟਰ ਸ਼ੁਮਿੰਦਰ ਪਾਸਟਰ ਬਲਜੀਤ,ਪਾਸਟਰ ਗਗਨਦੀਪ, ਪਾਸਟਰ ਆਨੰਦ, ਪਾਸਟਰ ਟਾਈਟਸ, ਪਾਸਟਰ ਜੌਨ ਪਾਸਟਰ ਮਰਕੂਮ, ਪਾਸਟਰ ਜੇਮਸ ਬਾ ਦਿਲਬਾਗ,ਬਾ ਰੂਬਲ ,ਬਾ ਗੁਰਜੀਤ ਬਾ ਰਾਹੁਲ,ਬ੍ਰਾ ਜੌਨੀ,ਬ੍ਰਾ ਪਰਦੀਪ ਪੋਲ, ਸੁੱਚਾ ਮਸੀਹ, ਸੁਰੇਸ਼, ਪ੍ਰੇਮ ਗਿੱਲ, ਬੂਟੀ ਮਸੀਹ, ਬਲਜੀਤ ਸਿੰਘ, ਤਰਸੇਮ ਮਸੀਹ ,ਵਿਕਟਰ ਮਸੀਹ ,ਬਲਵੀਰ ਸਾਬੀ ਡੋਗਰ ,ਜੀਵਨ ਮਸੀਹ, ਚੌਧਰੀ ਵਿਨੋਦ, ਅਨਿਲ ਮੱਟੂ ਸਮੇਤ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।