Prime Punjab Times

Latest news
ਬੰਦੀ ਸਿੰਘਾਂ ਦੀ ਰਿਹਾਈ ਲਈ ਸੰਪੂਰਨ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਦਸੂਹਾ 'ਚ ਭਰਵਾਂ ਹੁੰਗਾਰਾ ਡਾ.ਉਬਰਾਏ ਨੇ ਦੁਬਈ ਚ ਮੌਤ ਦੇ ਮੂੰਹ ਵਿੱਚ ਗਏ ਨੌਜਵਾਨ ਦੇ ਪਰਿਵਾਰ ਦੀ ਸਾਰ ਲਈ DAV ਪਬਲਿਕ ਸਕੂਲ ਦੇ ਵਿਦਿਆਰਥੀ ਦਿਲਕਸ਼ ਸਿੰਘ ਨੇ ਜ਼ਿਲ੍ਹਾ ਪੱਧਰੀ ਕਿਕ ਬਾਕਸਿੰਗ ਮੁਕਾਬਲੇ 'ਚ ਜਿੱਤਿਆ ਕਾਂਸੇ ਮੈਡਲ ਖ਼ਾਲਸਾ ਕਾਲਜ ਵਿਖੇ "ਇਮਰਜਿੰਗ ਟੈਕਨਾਲੋਜੀ ਐਂਡ ਦਾ ਫਿਊਚਰ ਆਫ਼ ਆਈਟੀ” ਵਿਸ਼ੇ ’ਤੇ ਸੈਮੀਨਾਰ ਕਰਵਾਇਆ ਪੈਨਸ਼ਨ ਕੋਈ ਖੈਰਾਤ ਨਹੀਂ ,ਮੁਲਾਜ਼ਮਾਂ ਦਾ ਹੱਕ ਹੈ - ਆਗੂ ਆਈ.ਕੇ.ਜੀ. ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਦਾਖਲਿਆਂ ਦੀ ਆਖਰੀ ਮਿਤੀ 'ਚ ਵਾਧਾ, ਵਿਦਿਆਰਥੀਆਂ ਲਈ ਸੁਨਹਿਰੀ ਮੌਕਾ - ... ਸ਼੍ਰੀ ਅਚਲੇਸ਼ਵਰ ਧਾਮ ਵਿੱਚ ਹਰਿਨਾਮ ਸੰਕੀਰਤਨ ਮਹਾਕੁੰਭ ਦਾ ਸ਼ਾਨਦਾਰ ਸਮਾਪਨ.. ਘੰਟਿਆਂ ਬੱਧੀ ਹੋਈ ਮੂਸਲਾਧਾਰ ਬਾਰਿਸ਼ ਕਾਰਨ ਤਹਿਸੀਲ ਦਸੂਹਾ ਹੋਈ ਹਾਲੋ ਬੇਹਾਲ ਖ਼ਾਲਸਾ ਕਾਲਜ ਵਿਖੇ ‘ਸੋਮਨਾਥ ਸੰਵਾਦ’ ਵਿਸ਼ੇ ’ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ਖਾਦਾਂ ਦੀ ਟੈਗਿੰਗ ਰੋਕਣ ਤੇ ਕਿਸਾਨਾਂ ਨੂੰ ਨਿਰਵਿਘਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ
ADVERTISEMENT
You are currently viewing ਜੱਗੂ ਦੀ ਮਾਤਾ ਦੇ ਨਾਲ ਮਾਰੇ ਗਏ ਕਰਨਵੀਰ ਦੀ ਲਾਸ਼ ਵੀ ਧਰਨੇ ‘ਚ ਲਿਆਂਦੀ, ਪਰਿਵਾਰ ਨੇ ਨਿਆਂ ਦੀ ਮੰਗ ‘ਚ ਰੱਖੀ ਅੱਡ

ਜੱਗੂ ਦੀ ਮਾਤਾ ਦੇ ਨਾਲ ਮਾਰੇ ਗਏ ਕਰਨਵੀਰ ਦੀ ਲਾਸ਼ ਵੀ ਧਰਨੇ ‘ਚ ਲਿਆਂਦੀ, ਪਰਿਵਾਰ ਨੇ ਨਿਆਂ ਦੀ ਮੰਗ ‘ਚ ਰੱਖੀ ਅੱਡ

ਬਟਾਲਾ, 28 ਜੂਨ (ਅਵਿਨਾਸ਼ ਸ਼ਰਮਾ)

ਬਟਾਲਾ -ਅੰਮ੍ਰਿਤਸਰ- ਬਾਈਪਾਸ ‘ਤੇ ਦੋ ਲਾਸ਼ਾਂ ਰੱਖ ਕੇ ਧਰਨਾ ਜਾਰੀ, ਪੁਲਿਸ ਦੇ ਹਸਤਕਸ਼ੇਪ ਬਾਵਜੂਦ ਰੋਸ ਉਤਸ਼ੇਣ

: ਨਾਮੀ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਮਾਤਾ ਹਰਜੀਤ ਕੌਰ ਅਤੇ ਉਸਦੇ ਨਾਲ ਮਾਰੇ ਗਏ ਨੌਜਵਾਨ ਕਰਨਵੀਰ ਸਿੰਘ ਦੀ ਮੌਤ ਮਾਮਲੇ ‘ਚ ਸਿਆਸੀ ਸਾਜ਼ਿਸ਼ ਦੇ ਦੋਸ਼ ਲਗਾਉਂਦੇ ਹੋਏ ਪਰਿਵਾਰਕ ਮੈਂਬਰਾਂ ਵੱਲੋਂ ਅੱਜ ਬਟਾਲਾ ਅੰਮ੍ਰਿਤਸਰ- ਬਾਈਪਾਸ ‘ਤੇ ਰੋਸ ਧਰਨਾ ਲਾਇਆ ਗਿਆ।

ਸ਼ਨੀਚਰਵਾਰ ਦੁਪਹਿਰ ਨੂੰ ਪਹਿਲਾਂ ਜਿੱਥੇ ਜੱਗੂ ਭਗਵਾਨਪੁਰੀਏ ਦੀ ਮਾਤਾ ਦੀ ਲਾਸ਼ ਰੱਖੀ ਗਈ, ਉੱਥੇ ਹੀ ਕਰਨਵੀਰ ਸਿੰਘ ਦੇ ਪਰਿਵਾਰ ਨੇ ਵੀ ਉਸ ਦੀ ਲਾਸ਼ ਧਰਨਾ ਸਥਲ ‘ਤੇਲਿਆਉਂਦਿਆਂ ਰੋਸ ਤੇਜ਼ ਕਰ ਦਿੱਤਾ। ਦੋਵੇਂ ਪਰਿਵਾਰਾਂ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਮੌਤਾਂ ਪਿੱਛੇ ਰਾਜਨੀਤਿਕ ਤੱਤਾਂ ਦੀ ਸਿੱਧੀ ਸਾਜ਼ਿਸ਼ ਹੈ ਅਤੇ ਉਨ੍ਹਾਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ।ਧਰਨੇ ‘ਚ ਸ਼ਾਮਿਲ ਲੋਕਾਂ ਨੇ ਚਿਤਾਵਨੀ ਦਿੱਤੀ ਕਿ ਜਦ ਤਕ ਪੁਲਿਸ ਵੱਲੋਂ ਨਿਰਪੱਖ ਜਾਂਚ ਕਰਕੇ ਇਨਸਾਫ਼ ਨਹੀਂ ਦਿੱਤਾ ਜਾਂਦਾ, ਤਦ ਤਕ ਧਰਨਾ ਜਾਰੀ ਰਹੇਗਾ।

ਦੂਜੇ ਪਾਸੇ ਡੀਐਸਪੀ ਪਰਮਵੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਰਿਵਾਰਕ ਸ਼ਿਕਾਇਤ ਦੇ ਅਧਾਰ ‘ਤੇ ਤਕਨੀਕੀ ਪੱਖਾਂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇੱਕ ਹਫ਼ਤੇ ਅੰਦਰ ਕਾਰਵਾਈ ਦੀ ਗੱਲ ਕੀਤੀ। ਉਨ੍ਹਾਂ ਪਰਿਵਾਰ ਨੂੰ ਅਪੀਲ ਕੀਤੀ ਕਿ ਆਮ ਲੋਕਾਂ ਦੀ ਆਵਾਜਾਈ ਨੂੰ ਮੁੱਖ ਰੱਖਦਿਆਂ ਰਸਤਾ ਖਾਲੀ ਕੀਤਾ ਜਾਵੇ।ਹਾਲਾਂਕਿ ਪੁਲਿਸ ਅਪੀਲਾਂ ਦੇ ਬਾਵਜੂਦ ਧਰਨਾ ਜਾਰੀ ਹੈ ਤੇ ਮੌਕੇ ‘ਤੇ ਤਣਾਅਪੂਰਨ ਹਾਲਾਤ ਬਣੇ ਹੋਏ ਹਨ।