Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing BIG NEWS.. ਪੁਲਿਸ ਨੇ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਆਗੂ ਸਤੀਸ਼ ਮਹਾਜਨ ਸਮੇਤ ਚਾਰ ਵਿਅਕਤੀਆਂ ਨੂੰ….

BIG NEWS.. ਪੁਲਿਸ ਨੇ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਆਗੂ ਸਤੀਸ਼ ਮਹਾਜਨ ਸਮੇਤ ਚਾਰ ਵਿਅਕਤੀਆਂ ਨੂੰ….

ਪਠਾਨਕੋਟ(ਬਿਊਰੋ)

ਪੁਲਿਸ ਨੇ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਆਗੂ ਸਤੀਸ਼ ਮਹਾਜਨ ਸਮੇਤ ਚਾਰ ਵਿਅਕਤੀਆਂ ਨੂੰ ਦੇਸੀ ਪਿਸਤੌਲ (ਕੱਟਾ) ਅਤੇ ਚਾਰ ਜਿੰਦਾ ਰੌਂਦ ਸਮੇਤ ਕੀਤਾ ਗ੍ਰਿਫ਼ਤਾਰ

ਦੇਸੀ ਪਿਸਤੌਲ (ਕੱਟੇ) ਉੱਤਰ ਪ੍ਰਦੇਸ਼ ਤੋਂ ਪੰਜਾਬ ਵਿੱਚ ਲਿਆ ਕੇ ਵੇਚਦੇ ਸੀ

25 ਅਗਸਤ : ਪਠਾਨਕੋਟ ਪੁਲਿਸ ਨੇ ਸ਼ਿਵ ਸੈਨਾ ਪੰਜਾਬ ਦੇ ਸੀਨੀਅਰ ਆਗੂ ਸਤੀਸ਼ ਮਹਾਜਨ ਸਮੇਤ 4 ਵਿਅਕਤੀਆਂ ਨੂੰ ਇੱਕ ਦੇਸੀ ਪਿਸਤੌਲ ਅਤੇ ਚਾਰ ਜਿੰਦਾ ਰੌਂਦ ਸਮੇਤ ਕਾਬੂ ਕੀਤਾ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦੇਣ ਲਈ ਜਿਲ੍ਹਾ ਪਠਾਨਕੋਟ ਪੁਲਿਸ ਵੱਲੋਂ ਇੱਕ ਪ੍ਰੈਸ਼ ਕਾਨਫਰੈਂਸ ਕੀਤੀ ਗਈ। ਜਿਸ ਵਿੱਚ ਐਸਪੀ ਇਨਵੇਸਟੀਗੇਸ਼ਨ ਮਨੋਜ਼ ਠਾਕੁਰ ,ਡੀਐਸਪੀ ਰਵਿੰਦਰ ਸਿੰਘ ਅਤੇ ਸੀਆਈਏ ਸਟਾਫ਼ ਦੇ ਇੰਚਾਰਜ ਸੁਰਿੰਦਰ ਪਾਲ ਸਿੰਘ ਮੌਜੂਦ ਸਨ। ਪੱਤਰਕਾਰਾਂ ਨੂੰ ਜਾਣਕਾਰੀ ਦੇੰਦੇ ਹੋਏ ਐਸਪੀ ਇਨਵੇਸਟੀਗੇਸ਼ਨ ਮਨੋਜ਼ ਠਾਕੁਰ ਨੇ ਦੱਸਿਆ ਕਿ ਏਐਸਆਈ ਸ਼ਿਵ ਕੁਮਾਰ ਪੁਲੀਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿੱਚ ਸ਼ਹੀਦ ਭਗਤ ਸਿੰਘ ਚੌਕ ਵਿੱਚ ਮੌਜੂਦ ਸਨ। ਇਸੇ ਦੌਰਾਨ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਮਿਲ ਕੇ ਸੂਹ ਦਿੱਤੀ ਕਿ ਮਿਸਤਰੀ ਦਾ ਕੰਮ ਕਰਨ ਵਾਲਾ ਭਗਵਾਨ ਦੀਨ ਅਤੇ ਸੈਲੀ ਰੋਡ ‘ਤੇ ਰੇਹੜੀ ਦਾ ਕੰਮ ਕਰਨ ਵਾਲਾ ਰਿੰਕੂ ਬਈਆ ਮਾੜੀ ਸੰਗਤ ਨਾਲ ਤਾਲਮੇਲ ਰੱਖਦੇ ਹਨ ਅਤੇ ਉੱਤਰ ਪ੍ਰਦੇਸ਼ ਤੋਂ ਦੇਸੀ ਕੱਟੇ ਲਿਆ ਕੇ ਪੰਜਾਬ ‘ਚ ਵੇਚਦੇ ਹਨ, ਅੱਜ ਦੋਵੇਂ ਸਣੇ ਨਾਜਾਇਜ਼ ਦੇਸੀ ਕੱਟੇ ਅਤੇ ਰੋਂਦ ਚੰਦਰ ਪ੍ਰਕਾਸ਼ ਉਰਫ ਹੈਪੀ ਵਾਸੀ ਮਾਡਲ ਟਾਊਨ ਪਠਾਨਕੋਟ ਨੂੰ ਟਰੱਕ ਯੂਨੀਅਨ ਖੁਰਾਣਾ ਦੀ ਕੋਠੀ ਨੇੜੇ ਵਿਸ਼ਾਲ ਦੇ ਫਲੈਟ ‘ਚ ਬਣੇ ਕਮਰੇ ‘ਚ ਕਿਰਾਏਦਾਰ ਰਿੰਕੂ ਬਈਆ ਦੀ ਰਿਹਾਇਸ਼ ‘ਤੇ ਸੌਦਾ ਕਰ ਰਿਹਾ ਹੈ ਜੇਕਰ ਉਕਤ ਜਗ੍ਹਾ ‘ਤੇ ਛਾਪੇਮਾਰੀ ਕੀਤੀ ਜਾਵੇ ਤਾਂ ਉਹ ਦੇਸੀ ਕੱਟੇ ਅਤੇ ਰੋਂਦ ਸਮੇਤ ਕਾਬੂ ਆ ਸਕਦੇ ਹਨ। ਜਦੋਂ ਪੁਲਿਸ ਵੱਲੋਂ ਮੁਖ਼ਬਰ ਵੱਲੋਂ ਦੱਸੀ ਗਈ ਜਗ੍ਹਾ ਤੇ ਰੇਡ ਕੀਤੀ ਤਾਂ ਚੰਦਰ ਪ੍ਰਕਾਸ਼ ਉਰਫ ਹੈਪੀ ਪੁੱਤਰ ਬਿਹਾਰੀ ਲਾਲ ਵਾਸੀ ਬੈਂਕ ਕਲੋਨੀ ਸੁੰਦਰ ਨਗਰ ਪਠਾਨਕੋਟ ਕੋਲੋਂ ਇੱਕ ਦੇਸੀ ਪਿਸਤੌਲ ਬਰਾਮਦ ਹੋਇਆ,ਰਿੰਕੂ ਪੁੱਤਰ ਜਗਦੀਸ਼ ਵਾਸੀ ਪਿੰਡ ਅੰਚੋਲੀ ਥਾਣਾ ਹਜ਼ਾਤਨਗਰ ਜ਼ਿਲ੍ਹਾ ਸੰਭਲ (ਉੱਤਰ ਪ੍ਰਦੇਸ਼) ਮੌਜੂਦਾ ਵਾਸੀ ਟਰੱਕ ਯੂਨੀਅਨ ਕੋਲੋੰ ਦੋ ਜਿੰਦਾ ਰੋਂਦ ਅਤੇ ਭਗਵਾਨ ਦੀਨ ਚਮਾਰ ਪੁੱਤਰ ਦਸ਼ੀਆ ਚਮਾਰ ਵਾਸੀ ਬਿਲਸੇ ਥਾਣਾ ਦਵਿੰਦਰ ਨਗਰ ਜਿਲਾ ਪੰਨਾ (ਮੱਧ ਪ੍ਰਦੇਸ਼) ਮੌਜੂਦਾ ਨਿਵਾਸੀ ਬੈਂਕ ਕੋਲੋਨੀ ਸੁੰਦਰ ਨਗਰ ਪਠਾਨਕੋਟ ਕੋਲੋੰ ਦੋ ਜਿੰਦਾ ਰੌਂਦ ਬਰਾਮਦ ਕੀਤੇ ਗਏ , ਇਹ ਤਿੰਨੇ ਲੋਕ ਦੇਸੀ ਕੱਟੇ ਅਤੇ ਰੋਂਦ ਬਾਰੇ ਕੋਈ ਲਾਇਸੈਂਸ ਜਾਂ ਦਸਤਾਵੇਜ਼ ਪੇਸ਼ ਨਾ ਕਰ ਸਕੇ, ਜਿਸ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਉਪਰੋਕਤ ਵਿਅਕਤੀਆਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਸ਼ਿਵ ਸੈਨਾ ਦੇ ਸੀਨੀਅਰ ਆਗੂ ਸਤੀਸ਼ ਮਹਾਜਨ ਪੁੱਤਰ ਸ਼ਾਮ ਲਾਲ ਮਹਾਜਨ ਵਾਸੀ ਅੰਗੂਰਾਂ ਵਾਲਾ ਬਾਗ ਸ਼ਕਤੀ ਨਗਰ ਪਠਾਨਕੋਟ ਵੀ ਇਸ ਮਾਮਲੇ ‘ਚ ਸ਼ਾਮਿਲ ਪਾਇਆ ਗਿਆ । ਪਠਾਨਕੋਟ ਪੁਲਿਸ ਨੇ 24.08.2022 ਨੂੰ ਥਾਣਾ ਡਵੀਜ਼ਨ ਨੰਬਰ 2 ਵਿੱਚ ਅਸਲਾ ਐਕਟ 25.54.59 ਦੇ ਤਹਿਤ ਮੁਕੱਦਮਾ ਦਰਜ ਕਰਕੇ ਚਾਰੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਵਰਨਣਯੋਗ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਚਾਰਾਂ ਵਿੱਚੋਂ ਸਤੀਸ਼ ਮਹਾਜਨ ਸ਼ਿਵ ਸੈਨਾ ਪੰਜਾਬ ਦਾ ਉੱਤਰੀ ਭਾਰਤ ਚੇਅਰਮੈਨ ਅਤੇ ਹਿਮਾਚਲ ਪ੍ਰਦੇਸ਼ ਦਾ ਇੰਚਾਰਜ ਹੈ। ਪੁਲਿਸ ਨੂੰ ਇਹਨਾਂ ਤੋਂ ਪੁੱਛਗਿੱਛ ‘ਚ ਹੋਰ ਵੀ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।