Prime Punjab Times

Latest news
ਵੁਸ਼ੂ ਮੁਕਾਬਲਿਆਂ 'ਚ ਦਿਲਕਸ਼ ਸਿੰਘ ਦਾ ਸ਼ਾਨਦਾਰ ਪ੍ਰਦਰਸ਼ਨ,DAV ਕਲੱਸਟਰ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਮ ਕ... ਖ਼ਾਲਸਾ ਕਾਲੀਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਪੇ-ਅਧਿਆਪਕ ਮਿਲਣੀ ਕਰਵਾਈ ਗਈ ਲੁੱਟ-ਖੋਹ ਅਤੇ ਮੋਟਰਸਾਈਕਲ ਚੋਰੀ ਕਰਨ ਵਾਲੇ 2 ਦੋਸ਼ੀ ਕਾਬੂ, 4 ਬਾਈਕ ਅਤੇ ਗਹਿਣੇ ਬਰਾਮਦ DAV ਕਲੱਸਟਰ ਤਾਇਕਵਾਂਡੋ ਮੁਕਾਬਲਿਆਂ ਵਿੱਚ ਪਰੀਕਾ ਸ਼ਰਮਾ ਨੇ ਮਾਰੀ ਬਾਜ਼ੀ ਸੀਨੀਅਰ ਪੱਤਰਕਾਰ ਸੰਜੀਵ ਨਈਅਰ ਦੇ ਸਲਾਨਾ ਭੰਡਾਰੇ ਵਿੱਚ ਗੌਤਮ ਸੇਠ ਗੁੱਡੂ ਨੇ ਭਰੀ ਹਾਜ਼ਰੀ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਨੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੰਡੇ ਨਿਯੁਕਤੀ ਪੱਤਰ ਹੈਰੋਇਨ ਸਮੇਤ ਇੱਕ ਨੌਜਵਾਨ ਆਇਆ ਪੁਲਿਸ ਅੜਿੱਕੇ दसूहा में सफाई कर्मचारियों द्वारा किए रोष प्रदर्शन को मिला संपूर्ण सहयोग 02 ਨੌਜਵਾਨ ਨਸ਼ੀਲੀਆਂ ਗੋਲੀਆਂ, ਡਰੱਗ ਮਨੀ ਤੇ ਕਾਰ ਸਮੇਤ ਚੜ੍ਹੇ ਪੁਲਿਸ ਦੇ ਹੱਥੇ  ਪੰਜਾਬ ਰਾਜ ਫੂਡ ਕਮਿਸ਼ਨ ਦੇ ਮੈਂਬਰ ਨੇ ਜ਼ਿਲ੍ਹੇ ‘ਚ ਕੀਤਾ ਅਚਨਚੇਤ ਨਿਰੀਖਣ
ADVERTISEMENT
You are currently viewing ਉੱਨਤ ਭਾਰਤ ਸੰਗਠਨ ਟਰੱਸਟ ਵਲੋ ਸਮਾਜ ਸੇਵਕ ਅਸ਼ੋਕ ਭਗਤ ਸੇਵਾ…..

ਉੱਨਤ ਭਾਰਤ ਸੰਗਠਨ ਟਰੱਸਟ ਵਲੋ ਸਮਾਜ ਸੇਵਕ ਅਸ਼ੋਕ ਭਗਤ ਸੇਵਾ…..

ਬਟਾਲਾ( ਅਵਿਨਾਸ਼ ਸ਼ਰਮਾ)

*ਉੱਨਤ ਭਾਰਤ ਸੰਗਠਨ ਟਰੱਸਟ ਵਲੋ ਸਮਾਜ ਸੇਵਕ ਅਸ਼ੋਕ ਭਗਤ ਸੇਵਾ ਸ਼੍ਰੀ ਐਵਾਰਡ ਨਾਲ ਸਨਮਾਨਿਤ*

ਪਦਮ ਸ਼੍ਰੀ ਐਵਾਰਡੀ ਵਿਜੈ ਚੋਪੜਾ ਜੀ ਮੇਰੇ ਆਦਰਸ਼ ਹਨ ਅਤੇ ਮੇਰੇ ਮਾਤਾ ਪਿਤਾ ਵੱਲੋਂ ਦਿੱਤੇ ਸੰਸਕਾਰ ਅਤੇ ਗੁਰੂ ਕ੍ਰਿਪਾ ਕਰਕੇ ਸਦਕਾ ਹੀ ਮੁਕਾਮ ਹਾਸਲ ਹੋਇਆ – ਅਸ਼ੋਕ ਭਗਤ

1 ਸਤੰਬਰ : ਸੇਵਾ ਦਾ ਮਕਸਦ ਮਨ ਨੂੰ ਨੀਵਾਂ ਕਰਨਾ ਹੈ ਕਿਉਂ ਕਿ ਪਰਮਾਤਮਾ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਮੰਨ ਦਾ ਸਾਫ ਹੋਣਾ ਬਹੁਤ ਜਰੂਰੀ ਹੈ। ਇਹਨਾ ਸ਼ਬਦਾ ਦਾ ਪ੍ਰਗਟਾਵਾ ਪਿੰਡ ਧਰਮਕੋਟ ਬੱਗੇ ਦੇ ਪ੍ਰਸਿੱਧ ਸਮਾਜ ਸੇਵਕ ਅਸ਼ੋਕ ਭਗਤ ਵਲੋ ਰਾਜਧਾਨੀ ਦਿੱਲੀ ਤੋਂ ਉੱਨਤ ਭਾਰਤ ਸੰਗਠਨ ਟਰੱਸਟ ਅਤੇ ਮਾਤਾ ਮੰਨਤਾਤਰੀ ਦੇਵੀ ਚੈਰੀਟੇਬਲ ਟਰੱਸਟ ਵੱਲੋ 22 ਵੇਂ ਸਨਮਾਨ ਸਮਾਰੋਹ ਵਿਚ ਨਵਾਜੇ ਗਏ ਰਾਸ਼ਟਰੀ ਸੇਵਾ ਸ਼੍ਰੀ ਐਵਾਰਡ ਹਾਸਿਲ ਕਰਨ ਤੋ ਬਾਅਦ ਪ੍ਰਗਟਾਇਆ । ਅਸ਼ੋਕ ਭਗਤ ਨੇ ਕਿਹਾ ਕਿ ਪਦਮ ਸ਼੍ਰੀ ਐਵਾਰਡੀ ਸ਼੍ਰੀ ਵਿਜੈ ਚੋਪੜਾ ਜੀ ਮੇਰੇ ਆਦਰਸ਼ ਹਨ ਅਤੇ ਮੇਰੇ ਮਾਤਾ ਪਿਤਾ ਵਲੋ ਦਿੱਤੇ ਸੰਸਕਾਰ ਅਤੇ ਗੁਰੂ ਕਿਰਪਾ ਸਦਕਾ ਹੀ ਮੁਕਾਮ ਹਾਸਿਲ ਕੀਤਾ ਹੈ। ਓਹਨਾ ਕਿਹਾ ਕਿ ਸਾਨੂੰ ਕਿਸੇ ਪ੍ਰਤੀ ਮਨ ਦੇ ਵਿਚ ਈਰਖਾ ਨਹੀਂ ਰੱਖਣੀ ਚਾਹੀਦੀ ਅਤੇ ਹਰ ਲੋੜਮੰਦ ਵਿਅਕਤੀ ਨੂੰ ਪਰਮਾਤਮਾ ਦਾ ਰੂਪ ਸਮਝਦਦੇ ਹੋਏ ਆਪਣੀ ਸਮਰਥਾ ਮੁਤਾਬਿਕ ਮਦਦ ਕਰਨੀ ਚਾਹੀਦੀ ਹੈ । ਜਿਕਰਯੋਗ ਗਲ ਇਹ ਹੈ ਕਿ ਇਸ ਤੋਂ ਪਹਿਲਾਂ ਅਸ਼ੋਕ ਭਗਤ ਨੂੰ ਲਾਲਾ ਜਗਤ ਨਰਾਇਣ ਐਵਾਰਡ ਮਹਾਰਾਣੀ ਪਰਨੀਤ ਕੌਰ, ਕਬੀਰ ਰਤਨ ਐਵਾਰਡ ਲੁਧਿਆਣਾ ਤੋ ਸਾਂਸਦ ਮਨੀਸ਼ ਤਿਵਾੜੀ ਕੋਲ ਅਤੇ ਆਦਿ ਬਹੁਤ ਸਾਰੇ ਸਨਮਾਨ ਹਾਸਿਲ ਹਨ। 1500 ਤੋ ਵਧ ਲੋੜਮੰਦ ਬੱਚਿਆਂ ਦੀਆਂ ਸ਼ਾਦੀਆਂ ਕਰਨ ਵਾਲੇ ਅਸ਼ੋਕ ਭਗਤ ਸਾਦਾ ਰਹਿਣ ਸਹਿਣ , ਧਾਰਮਿਕ ਵਿਚਾਰ ਅਤੇ ਜ਼ਮੀਨ ਨਾਲ ਜੁੜੇ ਅਜਿਹੇ ਇਨਸਾਨ ਹਨ ਜਿਹਨਾਂ ਦਾ ਨਾਮ ਸੂਬਾ ਸਤਰ ਤੇ ਜਾਣਿਆ ਜਾਂਦਾ ਸੀ ਪਰ ਹੁਣ ਮੌਜੂਦਾ ਰਾਸ਼ਟਰੀ ਸਤਰ ਦਾ ਸਨਮਾਨ ਮਿਲਣ ਨਾਲ ਦੇਸ਼ ਦੇ ਹਰ ਕੋਨੇ ਵਿਚ ਵੀ ਜਾਣਿਆ ਜਾਵੇਗਾ। ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਵਿਜੇ ਚੋਪੜਾ,ਸਾਬਕਾ ਜਸਟਿਸ ਕੈਲਾਸ਼ ਗੰਭੀਰ, ਰਾਸ਼ਟਰੀ ਪ੍ਰਧਾਨ ਸੁਸ਼ਮਾ ਨਾਥ, ਪ੍ਰਭਾਰੀ ਲੀਗਲ ਵਿੰਗ ਅਧਿਵਕਤਾ ਸੁੱਚਤਾ ਆਦਿ ਹਾਜ਼ਿਰ ਸਨ।

error: copy content is like crime its probhihated