Prime Punjab Times

Latest news
ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ... ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਹਲਕਾ ਟਾਂਡਾ ਉੜਮੁੜ ਦੇ ਸ਼ਹਿਰ ਗੜਦੀਵਾਲਾ ਵਿਖੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਮਿਲਿਆ ਭਰਵਾਂ ਹੁੰਗਾਰਾ ਕਲੱਸਟਰ ਖੇਡਾਂ 'ਚ ਉਵਰਆਲ ਟ੍ਰਾਫੀ ਦਸੂਹਾ 1 ਅਤੇ ਦਸੂਹਾ -2 ਨੇ ਸਾਂਝੇ ਤੌਰ ਤੇ ਜਿੱਤੀ ਪੀ ਐਮ ਸ਼੍ਰੀ ਜਵਾਹਰ ਨਵੋਦਿਆ ਵਿਦਿਆਲਿਆ ਫਲਾਹੀ ਵਿਖੇ 16ਵੀਂ ਕੌਮੀ ਯੋਗਾ ਮੀਟ ਦਾ ਸ਼ਾਨਦਾਰ ਆਗਾਜ਼ DAV ਪਬਲਿਕ ਸਕੂਲ 'ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ ਖ਼ਾਲਸਾ ਕਾਲਜ  ਵਿਖੇ ਆਈ.ਪੀ.ਆਰ ਸੰਬੰਧੀ ਵਰਕਸ਼ਾਪ ਦਾ ਆਯੋਜਨ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ
ADVERTISEMENT
You are currently viewing ਜੱਗੂ ਭਗਵਾਨਪੁਰੀਆ ਗਰੁਪ ਦੇ ਸਰਗਰਮ ਮੈਂਬਰ ਤੇ ਉਸ ਦੇ ਤਿੰਨ ਸਾਥੀਆਂ ਨੂੰ ਪੁਲਿਸ ਨੇ ਕੀਤਾ ਗਿ੍ਰਫਤਾਰ

ਜੱਗੂ ਭਗਵਾਨਪੁਰੀਆ ਗਰੁਪ ਦੇ ਸਰਗਰਮ ਮੈਂਬਰ ਤੇ ਉਸ ਦੇ ਤਿੰਨ ਸਾਥੀਆਂ ਨੂੰ ਪੁਲਿਸ ਨੇ ਕੀਤਾ ਗਿ੍ਰਫਤਾਰ

ਫਤਿਹਗੜ੍ਹ ਚੂੜੀਆਂ / ਬਟਾਲਾ (ਅਵਿਨਾਸ਼) 

1 ਜੂਨ : ਜੱਗੂ ਭਗਵਾਨਪੁਰੀਆ ਗਰੁਪ ਦੇ ਸਰਗਰਮ ਮੈਂਬਰ ਨੂੰ ਉਸ ਦੇ ਤਿੰਨ ਸਾਥੀਆਂ ਸਮੇਤ ਨਜਾਇਜ ਅਸਲਾ ਅਤੇ ਇਕ ਕਾਰ ਸਵਿਫਟ ਸਹਿਤ ਫਤਿਹਗੜ੍ਹ ਚੂੜੀਆਂ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮ ਦੀ ਪਛਾਣ ਪਿਆਰਾ ਮਸੀਹ ਉਰਫ ਪਿਆਰਾ ਸ਼ੂਟਰ ਪੁੱਤਰ ਲੇਟ ਪਾਲ ਮਸੀਹ ਵਾਸੀ ਕਾਲਾ ਅਫਗਾਨਾ ਪਤੀ ਚੰਡੀਗੜ੍ਹ ਥਾਣਾ ਫਤਿਹਗੜ੍ਹ ਚੂੜੀਆ, ਲਵ ਮਸੀਹ ਪੁੱਤਰ ਰਿੰਪੀ ਮਸੀਹ ਵਾਸੀ ਮਾਨਪੁਰ ਥਾਣਾ ਭਿਖਾਰੀਵਾਲ, ਸਾਜਨ ਮਸੀਹ ਪੁੱਤਰ ਲਾਡਾ ਮਸੀਹ ਵਾਸੀ ਡਾਲੇ ਚੱਕ ਥਾਣਾ ਫਤਿਹਗੜ੍ਹ ਚੂੜੀਆ, ਗੁਰਮੀਤ ਸਿੰਘ ਉਰਫ ਗੋਪੀ ਪੁੱਤਰ ਸਤਨਾਮ ਸਿੰਘ ਵਾਸੀ ਹੁਸ਼ਿਆਰ ਨਗਰ ਥਾਣਾ ਘਰਿੰਡਾ ਅਮ੍ਰਿਤਸਰ ਵਜੋਂ ਹੋਈ ਹੈ।

ਐਸ.ਐਸ.ਪੀ ਬਟਾਲਾ ਮੈਡਮ ਅਸਵਨੀ ਗਟਿਆਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸ.ਪੀ ਡਿਟੈਕਟਿਵ ਬਟਾਲਾ ਦੀ ਨਿਗਰਾਨੀ ਹੇਠ ਡੀ.ਐਸ.ਪੀ-ਡੀ ਬਟਾਲਾ, ਡੀ.ਐਸ.ਪੀ ਫਤਿਹਗੜ ਚੂੜੀਆ, ਇੰਚਾਰਜ ਸੀ.ਆਈ.ਏ ਸਟਾਫ ਬਟਾਲਾ, ਮੁੱਖ ਅਫਸਰ ਥਾਣਾ ਫਤਿਹਗੜ ਚੂੜੀਆਂ ਅਤੇ ਮੁੱਖ ਅਫਸਰ ਥਾਣਾ ਕੋਟਲੀ ਸੂਰਤ ਮਲੀ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਚਲਾਏ ਗਏ ਅਪਰੇਸ਼ਨ ਵਿਚ ਉਸ ਸਮੇਂ ਭਾਰੀ ਕਾਮਯਾਬੀ ਮਿਲੀ ਜਦੋਂ ਜਗੂ ਭਗਵਾਨਪੁਰੀਆ ਗਰੁਪ ਦੇ ਸਰਗਰਮ ਮੈਂਬਰ ਪਿਆਰਾ ਮਸੀਹ ਉਰਫ ਪਿਆਰਾ ਸ਼ੂਟਰ ਪੁੱਤਰ ਲੇਟ ਪਾਲ ਮਸੀਹ ਵਾਸੀ ਕਾਲਾ ਅਫਗਾਨਾ ਪੱਤੀ ਚੰਡੀਗੜ੍ਹ ਥਾਣਾ ਫਤਿਹਗੜ੍ਹ ਚੂੜੀਆਂ ਨੂੰ ਉਸ ਦੇ ਤਿੰਨ ਸਾਥੀਆਂ ਸਮੇਤ ਨਜਾਇਜ ਅਸਲਾ ਅਤੇ ਇਕ ਕਾਰ ਸਵਿਫਟ ਸਮੇਤ ਕਾਬੂ ਕੀਤਾ। ਜਿਨ੍ਹਾਂ ਦੇ ਖਿਲਾਫ ਇਰਾਦਾ ਕਤਲ ਦੇ ਚਾਰ ਮੁਕੱਦਮੇ ਦਰਜ ਹਨ। ਗ੍ਰਿਫਤਾਰ ਕੀਤੇ ਦੇਸੀ ਇਹਨਾ ਮੁਕਦਮਿਆ ਵਿਚ ਲੋੜੀਂਦੇ ਹਨ। ਜਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਗਇੰਦਵਾਲ ਸਾਹਿਬ ਜੇਲ ਵਿਚ ਕਤਲ ਹੋਏ ਗੈਂਗਸਟਰ ਜੱਗੂ ਭਗਵਾਨਪੁਰੀਆ ਗਰੁੱਪ ਦੇ ਮੈਂਬਰ, ਗੈਂਗਸਟਰ ਮਨਦੀਪ ਸਿੰਘ ਉਰਫ ਲੰਡਾ ਉਰਫ ਤੂਫਾਨ ਦਾ ਇਹ ਪਿਆਰਾ ਸ਼ੂਟਰ ਨੇੜਲਾ ਸਾਥੀ ਰਿਹਾ ਹੈ। ਇਨ੍ਹਾਂ ਪਾਸੋਂ ਬ੍ਰਾਮਦਾ ਅਸਲਾ ਵੀ ਮਨਦੀਪ ਤੂਫਾਨ ਰਾਹੀਂ ਮਿਲਿਆ ਸੀ । ਇਸ ਗੈਂਗ ਵੱਲੋਂ ਪਿਛਲੇ ਦਿਨੀਂ ਲਗਾਤਾਰ ਥਾਣਾ ਫਤਿਹਗੜ ਚੂੜੀਆਂ ਅਤੇ ਕੋਟਲੀ ਸੂਰਤ ਮਲੀ ਦੇ ਇਲਾਕੇ ਵਿੱਚ ਅਸਲਾ ਅਤੇ ਦਾਤਰਾਂ ਨਾਲ ਇਰਾਦਾ ਕਤਲ ਦੀਆ ਵਾਰਦਾਤਾਂ ਨੂੰ ਲਗਾਤਾਰ ਅੰਜਾਮ ਦਿਤਾ ਜਾ ਰਿਹਾ ਸੀ।

ਦੋਸ਼ੀ ਤੋਂ ਬ੍ਰਾਮਦਗੀ

1. ਇਕ ਪਿਸਟਲ 32 ਬੋਰ ਸਮੇਤ ਮੈਗਜ਼ੀਨ ਅਤੇ 5 ਰੋਂਦ 2. ਇਕ ਦੇਸੀ ਕੱਟਾ 12 ਬੋਰ ਸਮੇਤ 5 ਰੋਂਦ

3. ਇੱਕ ਕਾਰ ਸਵਿਫਟ ਜੋ ਵਾਰਦਾਤਾ ਵਿਚ ਵਰਤੀ ਜਾਂਦੀ ਸੀ।

4. ਦੋ ਦਾਤਰ ਜੋ ਵਾਰਦਾਤਾ ਵਿਚ ਵਰਤੇ ਜਾਂਦੇ ਸਨ।

5. ਵਾਰਦਾਤ ਸਮੇਂ ਮੋਕਾ ਤੋ ਚੋਰੀ ਕੀਤੇ ਦੋ ਮੋਬਾਇਲ ਫੋਨ ਬ੍ਰਾਮਦ ਹੋਏ।

ਪਿਆਰਾ ਮਸੀਹ ਉਰਫ ਪਿਆਰਾ ਸ਼ੂਟਰ ਦੇ ਖਿਲਾਫ ਪਹਿਲਾ ਤੋਂ ਦਰਜ ਮੁਕੱਦਮੇ :-

1. ਮੁ ਨੰ: 05 ਮਿਤੀ 21-01-21 ਜੁਰਮ 21-29-61-85 ਐਨ.ਡੀ.ਪੀ.ਐਸ ਐਕਟ ਥਾਣਾ KSM 2. ਮੁ: ਨੰ: 105 ਮਿਤੀ 07-10-22 ਜੁਰਮ 336 ਭ:ਦ 25-54-59 AACT PS FGC

3. ਮੁ ਨੰ: 21 ਮਿਤੀ 23-03-23 ਜੁਰਮ 323,324, 452, 148,149 ਭ:ਦ, PS FSC 4. ਮੁ ਨੰ: 28 ਮਿਤੀ 08-04-23 ਜੁਰਮ 336,307,324,148,149 ਭ:ਦ, 25-54-59 ਆਰਮ ਐਕਟ PS FG

5. ਮੁ ਨੰ: 27 ਮਿਤੀ 26-(05-23 ਜੁਰਮ 452,307, 324, 323,379,148,149 ਭ:ਦ,PS KSM