Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਫ਼ਰੀ ਮੈਡੀਕਲ,ਖੂਨਦਾਨ ਅਤੇ ਦੰਦਾਂ ਦਾ ਕੈਂਪ ਅਯੋਜਿਤ 

ਫ਼ਰੀ ਮੈਡੀਕਲ,ਖੂਨਦਾਨ ਅਤੇ ਦੰਦਾਂ ਦਾ ਕੈਂਪ ਅਯੋਜਿਤ 

 ਫ਼ਰੀ ਮੈਡੀਕਲ,ਖੂਨਦਾਨ ਅਤੇ ਦੰਦਾਂ ਦਾ ਕੈਂਪ ਅਯੋਜਿਤ 

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) : ਸਥਾਨਕ ਸ਼ਹਿਰ ਦੇ ਭੱਦੀ ਰੋਡ ਸਥਿਤ ਸੂਰੀ ਹਸਪਤਾਲ ਬਲਾਚੌਰ ਵਲੋਂ ਫ਼ਰੀ ਮੈਡੀਕਲ, ਖੂਨਦਾਨ ਅਤੇ ਦੰਦਾਂ ਦਾ ਕੈਂਪ ਅੱਜ ਪਿੰਡ ਧਾਮ ਨਾਨੋਵਾਲ (ਭੱਦੀ ) ਤਹਿਸੀਲ ਬਲਾਚੌਰ ਵਿਖੇ ਲਗਾਇਆ ਗਿਆ । ਜਿਸ ਵਿੱਚ ਵੱਡੀ ਗਿਣਤੀ ਲੋਕਾ ਵਲੋਂ ਪੁੱਜ ਕੇ ਲਾਭ ਪ੍ਰਾਪਤ ਕੀਤਾ ਗਿਆ ਉਥੇ ਹੀ ਖੂਨਦਾਨ ਵਲੰਟੀਅਰਾ ਵਲੋਂ ਲੱਗਭੱਗ 50 ਯੂਨੀਟ ਖੂਨਦਾਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੂਰੀ ਹਸਪਤਾਲ ਬਲਾਚੌਰ ਤੋਂ ਡਾ. ਉਜਾਗਰ ਸਿੰਘ ਸੂਰੀ , ਭੁਪਿੰਦਰਜੀਤ ਸਿੰਘ ਸੂਰੀ ਅਤੇ ਡਾ. ਅਮਨਦੀਪ ਕੌਰ ਸੂਰੀ ਵਲੋਂ ਸਾਂਝੇ ਤੌਰ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧੰਨ ਧੰਨ ਸ੍ਰੀ ਸਤਿਗੁਰੂ ਗੰਗਾ ਨੰਦ ਮਹਾਰਾਜ ਜੀ (ਭੂਰੀ ਵਾਲਿਆਂ) ਦੇ ਉੱਤਰਾਧਿਕਾਰੀ ਸਿ਼ਸ਼ ਧੰਨ ਧੰਨ ਸ੍ਰੀ ਸਤਿਗੁਰੂ ਓਂਕਾਰਾ ਨੰਦ ਮਹਾਰਾਜ ਜੀ (ਭੂਰੀ ਵਾਲਿਆਂ ) ਦੇ ਉੱਤਰਧਿਕਾਰੀ ਸਿ਼ਸ ਪਰਮ ਪੂਜਨੀਕ ਸ੍ਰੀ ਸਵਾਮੀ ਅਨੁਭਵਾ ਨੰਦ ਮਹਾਰਾਜ ਜੀ (ਭੂਰੀ ਵਾਲਿਆ ) ਦੀ ਚੌਥੀ ਬਰਸੀ ਨੂੰ ਸਮਰਪਿਤ ਉਹਨਾ ਦੇ ਤਪੋਅਸਥਾਨ ਤੇ ਨਿਰਵਾਣ ਸਥਾਨ ਵਾਲੀ ਪਾਵਨ ਪਵਿੱਤਰ ਕੁਟੀਆ ਸਾਹਿਬ ਸ੍ਰੀ ਅਨੁਭਵ ਧਾਮ ਨਾਨੋਵਾਲ (ਭੱਦੀ ) ਤਹਿਸੀਲ ਬਲਾਚੌਰ ਵਿਖੇ ਸੂਰੀ ਹਸਪਤਾਲ ਬਲਾਚੌਰ ਵਲੋਂ ਫਰੀ ਮੈਡੀਕਲ , ਖੂਨਦਾਨ ਅਤੇ ਦੰਦਾ ਦਾ ਕੈਂਪ ਅੱਜ ਸਵੇਰੇ 9 ਵਜੇਂ ਤੋਂ ਬਾਅਦ ਦੁਪਿਹਰ ਤੱਕ ਲਗਾਇਆ ਗਿਆ ਜਿਸ ਵਿੱਚ ਮਾਹਰ ਡਾਕਟਰਾ ਦੀਆਂ ਵੱਖ ਵੱਖ ਟੀਮਾਂ ਵਲੋਂ
ਆਏ ਹੋਏ ਕ੍ਰੀਬ 200 ਮਰੀਜ਼ਾ ਦੀ ਜਿਸਮਾਨੀ ਜਾਂਚ ਕੀਤੀ ਗਈ ਅਤੇ ਇਸ ਉਪਰੰਤ ਲੋੜ ਅਨੁਸਾਰ ਉਹਨਾ ਨੂੰ ਮੁਫਤ ਦਵਾਈਆਂ ਵੀ ਦਿੱਤੀਆ ਗਈਆ ।ਇਸ ਕੈਂਪ ਵਿੱਚ ਕੰਢੀ ਇਲਾਕੇ ਦੇ ਲੋਕਾ ਵਲੋਂ ਵੱਡੀ ਗਿਣਤੀ ਵਿੱਚ ਹਾਜ਼ਰ ਹੋ ਕੇ ਲਾਭ ਪ੍ਰਾਪਤ ਕੀਤਾ ਗਿਆ।
ਇਸ ਮੌਕੇ ਉਹਨਾਂ ਖੂਨਦਾਨ ਕਰਨ ਵਾਲੇ ਵਲੰਟੀਅਰਾ ਦਾ ਧੰਨਵਾਦ ਕਰਦਿਆ ਆਖਿਆ ਕਿ ਇਸ ਖੂਨਦਾਨ ਕੈਂਪ ਵਿੱਚ ਕ੍ਰੀਬ 50 ਵਲੰਟੀਅਰਾ ਵਲੋਂ ਆਪਣਾ ਖੂਨਦਾਨ ਦਿੱਤਾ ਗਿਆ ਜਿਹੜਾ ਕਿ ਕਿਸੇ ਲੋੜਮੰਦ ਲੋਕਾ ਦੀਆਂ ਕੀਮਤੀ ਜਿੰਦਗੀਆਂ ਬਚਾਉਣ ਲਈ ਇਸਤੇਮਾਲ ਕੀਤਾ ਜਾਵੇਗਾ ।ਇਸ ਮੌਕੇ ਸਮਾਜ ਸੇਵੀ ਐਨਆਰਆਈ ਜਸਵੰਤ ਸਿੰਘ ਕੰਗਨਾ ਬੇਟ ਕੋਆਰਡੀਨੇਟਰ ਭਾਜਪਾ ਵਲੋਂ ਵੀ ਆਪਣਾ ਪੂਰਨ ਸਹਿਯੋਗ ਦਿਤਾ ਗਿਆ ਅਤੇ ਇਸ ਮੌਕੇ ਹੋਰ ਵੀ ਪ੍ਰਮੁੱਖ ਸਖਸ਼ੀਅਤਾ ਹਾਜ਼ਰ ਸਨ।
ਫੋਟੋ : ਸੂਰੀ ਹਸਪਤਾਲ ਬਲਾਚੌਰ ਵਲੋਂ ਫ਼ਰੀ ਮੈਡੀਕਲ, ਖੂਨਦਾਨ ਅਤੇ ਦੰਦਾਂ ਦਾ ਕੈਂਪ ਦਾ ਦ੍ਰਿਸ਼ ।