Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਡਿਪਟੀ ਸਪੀਕਰ ਨੇ ਸ੍ਰੀ ਖੁਰਾਲਗੜ੍ਹ ਸਾਹਿਬ ਨੇੜ੍ਹੇ ਹੋਏ ਵੱਖ-ਵੱਖ ਸੜਕ ਹਾਦਸਿਆਂ ’ਤੇ ਡੂੰਘਾ ਦੁੱਖ ਪ੍ਰਗਟਾਇਆ

ਡਿਪਟੀ ਸਪੀਕਰ ਨੇ ਸ੍ਰੀ ਖੁਰਾਲਗੜ੍ਹ ਸਾਹਿਬ ਨੇੜ੍ਹੇ ਹੋਏ ਵੱਖ-ਵੱਖ ਸੜਕ ਹਾਦਸਿਆਂ ’ਤੇ ਡੂੰਘਾ ਦੁੱਖ ਪ੍ਰਗਟਾਇਆ

ਹੁਸ਼ਿਆਰਪੁਰ (ਬਿਊਰੋ) 

–ਡੀ. ਸੀ ਅਤੇ ਐਸ. ਐਸ. ਪੀ ਅਤੇ ਹੋਰਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਸਿਵਲ ਹਸਪਤਾਲ ਗੜ੍ਹਸ਼ੰਕਰ ਪਹੁੰਚ ਕੇ ਜ਼ਖ਼ਮੀਆਂ ਦਾ ਹਾਲਚਾਲ ਜਾਣਿਆ
–ਮੁੱਖ ਮੰਤਰੀ ਵੱਲੋਂ ਦੋਵਾਂ ਹਾਦਸਿਆਂ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਅਤੇ ਜ਼ਖ਼ਮੀਆਂ ਦੇ ਇਲਾਜ ਲਈ ਦਿੱਤੀ ਗਈ 1-1 ਲੱਖ ਰੁਪਏ ਦੀ ਸਹਾਇਤਾ ਰਾਸ਼ੀ

13 ਅਪ੍ਰੈਲ : ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੋਡੀ ਨੇ ਗੜ੍ਹਸ਼ੰਕਰ ਦੇ ਨਜ਼ਦੀਕ ਸ੍ਰੀ ਗੁਰੂ ਰਵਿਦਾਸ ਜੀ ਤਪ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤੇ ’ਤੇ 12 ਅਤੇ 13 ਅਪ੍ਰੈਲ ਨੂੰ ਦੋ ਵੱਖ-ਵੱਖ ਹਾਦਸਿਆਂ ਵਿਚ ਹੋਈਆਂ ਸੰਗਤਾਂ ਦੀਆਂ ਮੌਤਾਂ ’ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਹੈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੰਲੋਂ ਇਸ ਹਾਦਸੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਲਈ 2-2 ਲੱਖ ਰੁਪਏ ਅਤੇ ਜ਼ਖਮੀਆਂ ਦੇ ਇਲਾਜ ਲਈ 1-1 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ। ਉਨ੍ਹਾਂ ਸਿਵਲ ਹਸਪਤਾਲ ਗੜ੍ਹਸ਼ੰਕਰ ਪਹੁੰਚ ਕੇ ਜ਼ਖ਼ਮੀਆਂ ਦਾ ਹਾਲਚਾਲ ਪੁੱਛਿਆ ਅਤੇ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐਸ. ਐਸ. ਪੀ ਸਰਤਾਜ ਸਿੰਘ ਚਾਹਲ, ਐਸ. ਡੀ. ਐਮ ਪ੍ਰੀਤ ਇੰਦਰ ਸਿੰਘ ਬੈਂਸ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਦੋਵਾਂ ਹਾਦਸਿਆਂ ਵਿਚ 10 ਵਿਅਕਤੀਆਂ ਦੀ ਮੌਤ ਹੋਈ ਹੈ, ਜਦਕਿ 20 ਜ਼ਖ਼ਮੀ ਹੋਏ ਹਨ।
ਡਿਪਟੀ ਸਪੀਕਰ ਨੇ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਘਟਨਾਵਾਂ ਹਨ। ਉਨ੍ਹਾਂ ਪੀੜਤ ਪਰਿਵਾਰਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕਰਦਿਆਂ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਉਹ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਣ ਅਤੇ ਦੁਖੀ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਉਨ੍ਹਾਂ ਕਿਹਾ ਕਿ ਦੁੱਖ ਦੀ ਇਸ ਘੜੀ ਵਿਚ ਪੰਜਾਬ ਸਰਕਾਰ ਉਨ੍ਹਾਂ ਦੇ ਨਾਲ ਖੜ੍ਹੀ ਹੈ। ਡਿਪਟੀ ਸਪੀਕਰ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਧਾਰਮਿਕ ਯਾਤਰਾ ’ਤੇ ਜਾਣ ਦੌਰਾਨ ਸੰਜਮ ਨਾਲ ਆਪਣੇ ਵਾਹਨ ਚਲਾਉਣ, ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਜ਼ਖ਼ਮੀਆਂ ਦਾ ਹਾਲਚਾਲ ਜਾਨਣ ਦੌਰਾਨ ਸੰਗਤਾਂ ਨੂੰ ਸੇਫ ਡਰਾਈਵਿੰਗ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਭਾਰ ਢੋਹਣ ਵਾਲੇ ਵਾਹਨਾਂ ’ਤੇ ਧਾਰਮਿਕ ਯਾਤਰਾ ਨਾ ਕਰਨ, ਕਿਉਂਕਿ ਅਜਿਹੇ ਵਾਹਨ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਲੋਕਾਂ ਲਈ ਸਹੀ ਨਹੀਂ ਹਨ। ਉਨ੍ਹਾਂ ਕਿਹਾ ਕਿ ਜ਼ਖ਼ਮੀਆਂ ਦੇ ਇਲਾਜ ਲਈ ਸਿਹਤ ਵਿਭਾਗ ਪੂਰੀ ਗੰਭੀਰਤਾ ਨਾਲ ਕੰਮ ਕਰ ਰਿਹਾ ਹੈ।
ਜ਼ਿਕਰਯੋਗ ਹੈ ਕਿ 12 ਅਪ੍ਰੈਲ ਨੂੰ ਹੋਏ ਸਡਕ ਹਾਦਸੇ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋਈ ਸੀ। ਮ੍ਰਿਤਕਾਂ ਦੀ ਪਹਿਚਾਣ ਜਸਵਿੰਦਰ ਸਿੰਘ (28) ਪੁੱਤਰ ਗੁਰਚਰਨ ਸਿੰਘ, ਦਵਿੰਦਰ ਸਿੰਘ (13) ਉਰਫ਼ ਹੈਪੀ ਪੁੱਤਰ ਦਰਸ਼ਨ ਸਿੰਘ, ਦਰਸ਼ਨ ਸਿੰਘ (60) ਪੁੱਤਰ ਅਜੈਬ ਸਿੰਘ ਨਿਵਾਸੀ ਬੋਦਲ ਥਾਣਾ ਸਮਰਾਲਾ, ਜ਼ਿਲ੍ਹਾ ਲੁਧਿਆਣਾ ਵਜੋਂ ਹੋਈ ਹੈ। ਇਸੇ ਤਰ੍ਹਾਂ 13 ਅਪ੍ਰੈਲ ਨੂੰ ਹੋਏ ਸੜਕ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋਈ, ਜਦਕਿ 20 ਲੋਕ ਜ਼ਖ਼ਮੀ ਹੋਏ। ਜ਼ਖ਼ਮੀਆਂ ਵਿਚ 6 ਵਿਅਕਤੀਆਂ ਨੂੰ ਪੀ. ਜੀ ਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ, ਜਦਕਿ 14 ਦਾ ਇਲਾਜ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਹੋ ਰਿਹਾ ਹੈ। ਇਸ ਹਾਦਸੇ ਵਿਚ ਮ੍ਰਿਤਕਾਂ ਦੀ ਪਹਿਚਾਣ ਰਾਹੁਲ ਪੁੱਤਰ ਸਹਿਨਪਾਲ ਨਿਵਾਸੀ ਮਸਤਾਨ ਖੇੜਾ (ਉੱਤਰ ਪ੍ਰਦੇਸ਼), ਸੰਤੋਸ਼ ਪਤਨੀ ਮਲੂਕ ਦਾਸ, ਅਮਗੂਰੀ ਪਤਨੀ ਚੂੜਾ ਰਾਮ, ਸੰਦੇਸ਼ ਪਾਲ ਪੁੱਤਰ ਰਾਮ, ਉੱਨਤੀ ਪੁੱਤਰੀ ਪੁਸ਼ਪਿੰਦਰ, ਸੀਤਾ ਦੇਵੀ ਪਤਨੀ ਪੁਸ਼ਪਿੰਦਰ ਨਿਵਾਸੀ ਸਮੋਲੀ ਮਾਜਰਾ ਯਮੁਨਾਨਗਰ, ਰਾਮੋਹ ਪੂੱਤਰੀ ਸ਼ੀਸ਼ਪਾਲ ਨਿਵਾਸੀ ਕਾਕੜਾ ਮੁਜ਼ੱਫਰਨਗਰ (ਉੱਤਰ ਪ੍ਰਦੇਸ਼) ਵਜੋਂ ਹੋਈ ਹੈ। ਪੀ. ਜੀ ਆਈ ਚੰਡੀਗੜ੍ਹ ਰੈਫਰ ਹੋਏ 6 ਵਿਅਕਤੀਆਂ ਦੀ ਪਹਿਚਾਣ ਪਰਿਆਸ ਪੁੱਤਰ ਅਰੁਣ ਨਿਵਾਸੀ ਮਸਤਾਨ ਖੇੜਾ (ਉੱਤਰ ਪ੍ਰਦੇਸ਼), ਗੁਰਜੋਤ ਸਿੰਘ ਪੁੱਤਰ ਮਨਪ੍ਰੀਤ ਸਿੰਘ ਨਿਵਾਸੀ ਲਾਲਕਲਾ ਸਮਰਾਲਾ (ਲੁਧਿਆਣਾ), ਸੁਖਦੇਵ ਪੁੱਤਰ ਇੰਦਰਜੀਤ ਨਿਵਾਸੀ ਜੰਡਿਆਲਾ (ਲੁਧਿਆਣਾ), ਰਸ਼ਨੀ ਪੁੱਤਰੀ ਸਰੇਸ਼ ਨਿਵਾਸੀ ਸਿੰਦਲਪੋੁਰ ਭਾਸਸੋਂ ਨਾਭਾ, ਜੋਗਿੰਦਰੋ ਦੇਵੀ ਪਤਨੀ ਅਮਰਨਾਥ ਨਿਵਾਸੀ ਯਮੁਨਾਨਗਰ, ਟੀਨਾ ਪੁੱਤਰੀ ਨਰੇਸ਼ਪਾਲ ਨਿਵਾਸੀ ਸ਼ਿੰਦਰਪੁਰ ਭਾਦਸੋਂ ਨਾਭਾ ਵਜੋਂ ਹੋਈ ਹੈ। ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਦਾਖ਼ਲ 14 ਮਰੀਜ਼ਾਂ ਦੀ ਪਹਿਚਾਣ ਸਸ਼ੀਲਾ ਪਤਨੀ ਨਰੇਸ਼ਪਾਲ ਨਿਵਾਸੀ ਮਸਤਾਨ ਖੇੜਾ (ਉੱਤਰ ਪ੍ਰਦੇਸ਼), ਊਸ਼ਾ ਰਾਣੀ ਪਤਨੀ ਨਰੇਸ਼ ਕੁਮਾਰ, ਦੀਪਾ ਪਤਨੀ ਕਮਲ, ਝੁਟਕੀ ਪਤਨੀ ਕਮਲ ਨਿਵਾਸੀ ਰਾਮਪੁਰ ਲੁਧਿਆਣਾ, ਪੁਸ਼ਪਿੰਦਰ ਪੁੱਤਰ ਮਮਫਲ, ਸਕਿੰਦਰ ਪੁੱਤਰ ਮਮਫਲ ਨਿਵਾਸੀ ਮਸਤਾਨ ਖੇੜਾ (ਉੱਤਰ ਪ੍ਰਦੇਸ਼), ਨਰੇਸ਼ ਕੁਮਾਰ ਪੁੱਤਰ ਕਟਾਰ ਸਿੰਘ ਨਿਵਾਸੀ ਰਾਮਪੁਰ (ਲੁਧਿਆਣਾ), ਡਿੰਪਲ ਪੁੱਤਰੀ ਸਿਕੰਦਰ ਸਿੰਘ, ਅਨੁਸ਼ਕਾ ਪੁੱਤਰੀ ਸੁਦੇਸ਼ ਪਾਲ, ਕਾਰਤਿਲ ਪੁੱਤਰ ਪੁਸ਼ਪਿੰਦਰ ਪਾਲ, ਸੁਨੈਨਾ ਪੁੱਤਰੀ ਸਿਕੰਦਰ, ਸ਼ਰਮੀਲਾ ਪਤਨੀ ਸੁਦੇਸ਼ ਪਾਲ, ਸਿਕੰਦਰ ਪੁੱਤਰ ਰਾਮਫਲ, ਕੁਸਮ ਪਤਨੀ ਸ਼ੀਸ਼ਪਾਲ ਨਿਵਾਸੀ ਸਿੰਦਰਪੁਰ ਭਾਦਸੋਂ ਨਾਭਾ ਵਜੋਂ ਹੋਈ ਹੈ।
—