ਗੜ੍ਹਦੀਵਾਲਾ ਵਿਖੇ ਨੈਸ਼ਨਲ ਫਰਟੇਲਾਇਜਰ ਲਿਮਟਿਡ ਵਲੋਂ ਕਿਸਾਨ ਸਿਖਲਾਈ ਕੈਂਪ ਆਯੋਜਿਤ
ਗੜ੍ਹਦੀਵਾਲਾ 3 ਅਪ੍ਰੈਲ (ਚੌਧਰੀ) : ਭਾਰਤ ਸਰਕਾਰ ਦੇ ਆਦਾਰੇ ਨੈਸ਼ਨਲ ਫਰਟੇਲਾਇਜਰ ਲਿਮਟਿਡ ਵਲੋਂ ਖੇਤਰੀ ਅਧਿਕਾਰੀ ਰਾਜ ਕੁਮਾਰ ਦੇ ਹਦਾਇਤਾਂ ਅਨੁਸਾਰ ਗੜ੍ਹਦੀਵਾਲਾ ਵਿਖੇ ਨੈਸ਼ਨਲ ਫਰਟੇਲਾਇਜਰ ਲਿਮਟਿਡ ਦੇ ਜਿਲ੍ਹਾ ਅਧਿਕਾਰੀ ਦਿਵਾਕਰ ਦੇਵ ਦੀ ਪ੍ਰਧਾਨਗੀ ਹੇਠ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਇਸ ਕੈਂਪ ਵਿੱਚ 60 ਕਿਸਾਨਾਂ ਨੇ ਹਿੱਸਾ ਲਿਆ। ਇਸ ਮੋਕੇ ਖੇਤੀਬਾੜੀ ਵਿਕਾਸ ਅਫਸਰ ਸੁੱਖਪਾਲ ਵੀਰ ਸਿੰਘ ਨੇ ਕਿਸਾਨਾਂ ਨੂੰ ਸੰਤੁਲਿਤ ਖਾਦਾਂ ਦਾ ਪ੍ਰਯੋਗ ਕਰਨ, ਅੰਦਾਧੁੰਦ ਕੀੜੇਮਾਰ ਦਵਾਈਆਂ ਤੇ ਖਾਦਾਂ ਦਾ ਪ੍ਰਯੋਗ ਨਾ ਕਰਨ, ਘੱਟ ਲਾਗਤ ਨਾਲ ਵਾਧੂ ਪੈਦਾਵਾਰ ਕਰਨ ਸੰਬਧੀ। ਗੰਨਾ, ਮੱਕੀ, ਝੋਨਾ ਆਦਿ ਫਸਲਾਂ ਦੀ ਬਿਜਾਈ,ਖਾਦ ਦਾ ਪ੍ਰਯੋਗ ਅਤੇ ਕੀੜੇਮਾਰ ਦਵਾਈਆਂ ਦੇ ਪ੍ਰਯੋਗ ਸੰਬਧੀ ਵਿਸਥਾਰਨਾਲ ਜਾਣਕਾਰੀ ਦਿੱਤੀ। ਇਸ ਮੋਕੇ ਉਹਨਾਂ ਨੇ ਕਿਸਾਨਾਂ ਨੂੰ ਝੋਨੇ ਦੀਪਰਾਲੀ ਅਤੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦੀ ਅਪੀਲ ਕੀਤੀ।ਇਸ ਮੋਕੇ ਨੈਸ਼ਨਲ ਫਰਟੇਲਾਇਜਰ ਲਿਮਟਿਡ ਦੇ ਜਿਲ੍ਹਾ ਅਧਿਕਾਰੀਦਿਵਾਕਰ ਦੇਵ ਨੇ ਕੰਪਨੀ ਦੇ ਉਤਪਾਦਾਂ ਡੀ.ਵੀ.ਟੀ ਸਕੀਮ ਸੰਬਧੀ ਅਤੇਕੰਪਨੀ ਦੁਆਰਾ ਮਿੱਟੀ ਦੇ ਮੁਫਤ ਜਾਂਚ ਸੰਬਧੀ ਵਿਸਥਾਰ ਨਾਲ ਜਾਣਕਾਰੀਦਿੱਤੀ।ਇਸ ਮੋਕੇ ਕੰਪਨੀ ਦੇ ਡੀਲਰ ਦੀਪਕ ਜੈਨ ਨੇ ਇਸ ਮੋਕੇ ਪਧਾਰੇਖੇਤੀਬਾੜੀ ਮਾਹਿਰ, ਪਹੁੰਚੇ ਕਿਸਾਨਾਂ ਅਤੇ ਕੰਪਨੀ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੋਕੇ ਖੇਤੀਬਾੜੀ ਸਬ ਇੰਸਪੈਕਟਰ ਪਰਮਿੰਦਰ ਸਿੰਘ,ਸ.ਦਿਲਵਾਗ ਸਿੰਘ,ਸ.ਕਿਰਤਪਾਲ ਸਿੰਘ,ਸ.ਚੈਂਚਲ ਸਿੰਘ,ਸ.ਅਮਰਜੀਤ ਸਿੰਘ,ਸ.ਜਗਦੀਸ਼ ਸਿੰਘ,ਸ.ਧਰਮ ਸਿੰਘ, ਸ. ਹਰਕਮਲ ਸਿੰਘ,ਸ.ਰਣਜੀਤ ਸਿੰਘ,ਸ.ਜਸਜੀਤ ਸਿੰਘ, ਸ.ਅਵਤਾਰ ਸਿੰਘ, ਸ੍ਰ ਮਦਨ ਲਾਲ,ਸ.ਮਾਨ ਸਿੰਘ, ਸ.ਸਵਿਤੋਜ ਸਿੰਘ,ਸ.ਅਨਮੋਲਕ ਸਿੰਘ, ਰਜੇਸ਼ ਕੁਮਾਰ,ਸ.ਬਲਵਿੰਦਰ ਸਿੰਘ, ਸ.ਦਲਜੀਤ ਸਿੰਘ,ਸ.ਰਜਿੰਦਰ ਸਿੰਘ,ਸ.ਮਨਦੀਪ ਸਿੰਘ, ਸ. ਹਰਦੀਪ ਸਿੰਘ, ਸ.ਰਛਪਾਲ ਸਿੰਘ,ਸ.ਕੁਲਵੰਤ ਸਿੰਘ,ਸ.ਭੁੱਲਾ ਸਿੰਘ ,ਸ.ਅਜੀਤ ਸਿੰਘ ਆਦਿ ਕਿਸਾਨ ਹਾਜਰ ਸਨ ।
ਫੋਟੋ ਕੈਪਸ਼ਨ: ਨੈਸ਼ਨਲ ਫਰਟੇਲਾਇਜਰ ਲਿਮਟਿਡ ਵਲੋਂ ਗੜ੍ਹਦੀਵਾਲਾ ਵਿਖੇਕਿਸਾਨ ਸਿਖਲਾਈ ਕੈਂਪ ਦਾ ਦ੍ਰਿਸ਼