Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਜਾਅਲੀ ਨੰਬਰ ਪਲੇਟ ਐਕਟਿਵਾ ਤੇ ਚੋਰੀ ਦੇ 3 ਮੋਬਾਇਲ ਸਮੇਤ ਇੱਕ ਨੌਜਵਾਨ ਪੁਲਿਸ ਅੜਿੱਕੇ

ਜਾਅਲੀ ਨੰਬਰ ਪਲੇਟ ਐਕਟਿਵਾ ਤੇ ਚੋਰੀ ਦੇ 3 ਮੋਬਾਇਲ ਸਮੇਤ ਇੱਕ ਨੌਜਵਾਨ ਪੁਲਿਸ ਅੜਿੱਕੇ

ਹੁਸ਼ਿਆਰਪੁਰ (PPT NEWS) 

11 ਜੁਲਾਈ : ਜਾਅਲੀ ਨੰਬਰ ਪਲੇਟ ਐਕਟਿਵਾ ਤੇ ਚੋਰੀ ਦੇ 3 ਮੋਬਾਇਲ ਸਮੇਤ ਇੱਕ ਨੌਜਵਾਨ ਨੂੰ ਥਾਣਾ ਸਿਟੀ ਪੁਲਿਸ ਨੇ ਕਾਬੂ ਕੀਤਾ ਹੈ ।ਮੁਲਜ਼ਮ ਦੀ ਪਛਾਣ ਅਰਜੁਨ ਪੁੱਤਰ ਤਾਰਾ ਬਹਾਦਰ ਵਾਸੀ ਅਸਲਾਮਾਬਾਦ ਥਾਣਾ ਸਿਟੀ ਹੁਸ਼ਿਆਰਪੁਰ ਵਜੋਂ ਹੋਈ ਹੈ ।

 ਸਰਤਾਜ ਸਿੰਘ ਚਾਹਲ ਆਈ.ਪੀ.ਐਸ. ਐਸ.ਐਸ.ਪੀ. ਸਾਹਿਬ ਜ਼ਿਲ੍ਹਾ ਹੁਸ਼ਿਆਰਪੁਰ ਜੀ ਦੀ ਅਗਵਾਈ ਹੇਠ ਸ਼੍ਰੀ ਪਲਵਿੰਦਰ ਸਿੰਘ ਡੀ.ਐਸ.ਪੀ. ਸਿਟੀ ਹੁਸ਼ਿਆਰਪੁਰ ਜੀ ਦੀ ਦਿਸ਼ਾ ਨਿਰਦੇਸ਼ ਅਨੁਸਾਰ ਜਿਲ੍ਹਾ ਹ ਵਿਚ ਸ਼ਾਂਤੀ ਕਾਇਮ ਰੱਖਣ ਤੇ ਬਦਮਾਸ਼ਾ ਤੇ ਲੁੱਟਾ ਖੋਹਾ ਕਰਨ ਵਾਲਿਆ ਨੂੰ ਗ੍ਰਿਫਤਾਰ ਕਰਨ ਸਬੰਧੀ ਹਦਾਇਤਾਂ ਕੀਤੀਆ ਗਈਆ ਸਨ ਕਿ ਜਦੋਂ ਵੀ ਕੋਈ ਸ਼ਾਂਤੀ ਭੰਗ ਕਰਨ ਸਬੰਧੀ ਇੰਨਫੋਰਮੇਸ਼ਨ ਆਉਂਦੀ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇ, ਜਿਸ ਤੇ ਸ਼੍ਰੀ ਸੰਜੀਵਨ ਸਿੰਘ 51 ਮੁੱਖ ਅਫਸਰ ਥਾਣਾ ਸਿਟੀ ਹੁਸ਼ਿਆਰਪੁਰ ਜੀ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋ ਰਾਜੀਵਨ ਸ਼ਰਮਾ ਪੁੱਤਰ ਚਰਨਜੀਵ ਸ਼ਰਮਾ ਵਾਸੀ ਮਾਲ ਰੋਡ ਥਾਣਾ ਸਿਟੀ ਹੁਸ਼ਿਆਰਪੁਰ ਦੇ ਬਿਆਨਾ ਤੇ ਮੁੱਕਦਮਾ ਨੰਬਰ 251 ਮਿਤੀ 08-07-2023 ਅੱਧ 379-ਬੀ ਭ:ਦ ਥਾਣਾ ਸਿਟੀ ਹੁਸ਼ਿਆਰਪੁਰ ਬਰਖਿਲਾਫ ਨਾਮਲੂਮ ਵਿਅਕਤੀ ਖਿਲਾਫ ਫੋਨ ਖੋਹਣ ਸਬੰਧੀ ਦਰਜ ਰਜਿਸਟਰਡ ਕੀਤਾ ਗਿਆ ਸੀ। ਮੁਕੱਦਮਾ ਹਜਾ ਦੇ ਤਫਤੀਸ਼ ਅਫਸਰ ਏ.ਐਸ.ਆਈ ਅਮਰਜੀਤ ਸਿੰਘ ਥਾਣਾ ਸਿਟੀ ਹੁਸ਼ਿਆਰਪੁਰ ਨੇ ਮੁਕੱਦਮਾ ਉਕਤ ਦੇ ਨਾਮਲੂਮ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਬਹੁਤ ਹੀ ਮੇਹਨਤ ਕੀਤੀ। ਜਦੋਂ ਦੋਰਾਨੇ ਤਫਤੀਸ਼ ਮੁਕੱਦਮਾ ਉਕਤ ਦੇ ਦੋਸ਼ੀ ਅਰਜੁਨ ਪੁੱਤਰ ਤਾਰਾ ਬਹਾਦਰ ਵਾਸੀ ਅਸਲਾਮਾਬਾਦ ਥਾਣਾ ਸਿਟੀ ਹੁਸ਼ਿਆਰਪੁਰ ਨੂੰ ਮੇਹਨਤ ਕਰਨ ਤੋਂ ਬਾਅਦ ਟ੍ਰੇਸ ਕੀਤਾ ਗਿਆ ਤਾ ਦੋਸ਼ੀ ਅਰਜੁਨ ਉਕਤ ਪਾਸੋ ਇਕ ਐਕਟੀਵਾ ਨੰਬਰੀ PB-08-AA-1100 ਅਤੇ ਇਕ ਮੋਬਾਇਲ ਫੋਨ ਟੱਚ ਬ੍ਰਾਮਦ ਹੋਇਆ। ਦੌਰਾਨੇ ਪੁਲਿਸ ਰਿਮਾਂਡ ਦੋਸ਼ੀ ਪਾਸੋਂ 2 ਮੋਬਾਇਲ ਫੋਨ ਟੱਚ ਬ੍ਰਾਮਦ ਹੋਏ। ਜਿਸ ਨੂੰ ਮੱਥੇ ਨਜਰ ਰੱਖਦੇ ਹੋਏ ਦੋਸ਼ੀ ਪਾਸੋਂ ਪੁੱਛਗਿੱਛ ਜਾਰੀ ਹੈ।