ਚੰਡੀਗੜ੍ਹ /ਹੁਸ਼ਿਆਰਪੁਰ 14 ਦਸੰਬਰ(ਚੌਧਰੀ / ਯੋਗੇਸ਼ ਗੁਪਤਾ /ਪ੍ਰਦੀਪ ਸ਼ਰਮਾ) : ਪਿਛਲੇ ਲੰਬੇ ਸਮੇਂ ਤੋਂ ਗੜ੍ਹਦੀਵਾਲਾ ਹਲਕੇ ਦੇ ਲੋਕਾਂ ਚੱਲ ਰਹੀ ਡਿਮਾਂਡ (ਗੜ੍ਹਦੀਵਾਲਾ ਡਿਸਪੈਂਸਰੀ ਨੂੰ ਅੱਪਗ੍ਰੇਡ ਕਰਨ ਸਬੰਧੀ) ਪੰਜਾਬ ਕੈਬਨਿਟ ਵਿੱਚ ਮੁਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਰੀ ਝੰਡੀ ਦੇ ਦਿੱਤੀ ਹੈ।ਪ੍ਰਾਇਮ ਪੰਜਾਬ ਸਭ ਤੋਂ ਪਹਿਲਾਂ ਇਹ ਜਾਣਕਾਰੀ ਆਪ ਤੱਕ ਪਹੁੰਚਾ ਰਿਹਾ ਹੈ ਜਿਸ ਨਾਲ ਇਲਾਕੇ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਇਲਾਕੇ ਦੈਟ ਹਲਕਾ ਵਿਧਾਇਕ/ਕੈਬਨਿਟ ਮੰਤਰੀ ਸ.ਸੰਗਤ ਸਿੰਘ ਗਿਲਜੀਆਂ ਦੀ ਅਥਾਹ ਮੇਹਨਤ ਨੇ ਰੰਗਤ ਲਿਆਉਂਦੀ ਹੈ। ਇਸ ਸਬੰਧੀ ਸ ਸੰਗਤ ਸਿੰਘ ਗਿਲਜੀਆਂ ਨੇ ਵੀ ਆਪਣੀ ਫੇਸ ਬੁੱਕ ਪੇਜ ਤੇ ਵੀ ਇਹ ਖੁਸ਼ੀ ਸਾਂਝੀ ਕੀਤੀ ਹੈ। ਉਨ੍ਹਾਂ ਇਸ ਨੂੰ ਹਲਕਾ ਗੜ੍ਹਦੀਵਾਲਾ ਦੇ ਲੋਕਾਂ ਦਾ ਅਥਾਹ ਪਿਆਰ ਸਦਕਾ ਇਸ ਕੰਮ ਨੂੰ ਕਰਵਾਉਣ ਵਿੱਚ ਸਾਨੂੰ ਬਲ ਮਿਲਿਆ ਹੈ।ਉਨ੍ਹਾਂ ਕਿਹਾ ਕਿ ਹੁਣ ਗੜ੍ਹਦੀਵਾਲਾ ਡਿਸਪੈਂਸਰੀ ਨੂੰ ਜਲਦ 30 ਬੈਡ ਦੇ ਹਸਪਤਾਲ ਦਾ ਦਰਜਾ ਦਿੱਤਾ ਜਾਵੇਗਾ। ਕੁੱਝ ਹੀ ਦਿਨਾਂ ਵਿੱਚ ਇਸ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਜਾਵੇਗਾ।
ਸੁਣੋ ਚੰਨੀ ਸਾਹਿਬ ਦੀ ਜੁਵਾਨੀ :