Prime Punjab Times

Latest news
ਸੀ.ਐਚ.ਸੀ ਅਤੇ ਬਲਾਕ ਭੂੰਗਾ ਅਧੀਨ ਵੱਖ-ਵੱਖ ਸਿਹਤ ਕੈਂਦਰਾਂ ਵਿਖੇ ਕੌਮੀ ਡੇਂਗੂ ਵਿਰੋਧੀ ਮਹੀਨਾ ਸਬੰਧੀ ਜਾਗਰੂਕਤਾ ਕੈਂਪ ਲ... ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹੇ ਭਰ ‘ਚ ਖੁੱਲ੍ਹੇ ਬੋਰਵੈੱਲਾਂ ਦੀ ਤੁਰੰਤ ਸ਼ਨਾਖ਼ਤ ਅਤੇ ਕਵਰ ਕਰਨ ਦੇ ਹੁਕਮ ਜੇਲ ਮੰਤਰੀ ਡਾ. ਰਵਜੋਤ ਸਿੰਘ ਨੇ ਸਿਵਲ ਹਸਪਤਾਲ ਪਹੁੰਚ ਕੇ ਬੱਚੇ ਗੁਰਕਰਨ ਸਿੰਘ ਦਾ ਜਾਣਿਆ ਹਾਲਚਾਲ ਬੋਰਵੈੱਲ ਚ ਡਿੱਗੇ 3 ਸਾਲਾਂ ਬੱਚੇ ਨੂੰ ਸਹੀ ਸਲਾਮਤ ਰਾਹਤ ਕਾਰਜ ਟੀਮਾਂ ਨੇ ਕੱਢਿਆ ਬਾਹਰ ਹੁਸ਼ਿਆਰਪੁਰ 'ਚ 3 ਸਾਲਾਂ ਬੱਚਾ ਬੋਰਵੈੱਲ ਡਿੱਗਿਆ ,ਵੱਡੇ ਪੱਧਰ ਤੇ ਬਚਾਅ ਕਾਰਜ ਜਾਰੀ पंजाब में मैरिट लिस्ट में 14 वां स्थान हासिल करने वाली छात्रा दपनीश कौर को कमेटी मैंबरों व समूह स्टा... ਬਲਾਕ ਟਾਂਡਾ - 2 ਤੋਂ ਸੀਐਚਟੀ ਗੁਰਪ੍ਰੀਤ ਸਿੰਘ ਸਮੇਤ ਸੂਬੇ ਦੇ 72 ਅਧਿਆਪਕ ਫਿਨਲੈਂਡ 'ਚ ਐਜ਼ੂਕੇਸ਼ਨਲ ਟ੍ਰੇਨਿੰਗ ਲਈ ਚੁਣ... KRKDAV सीनियर सेकेंडरी स्कूल में दसवीं कक्षा का नतीजा शतप्रतिशत रहा  ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਧੁੱਗਾ ਕਲਾਂ +2 ਦਾ ਨਤੀਜਾ 100 ਪ੍ਰਤੀਸ਼ਤ ਰਿਹਾ ਮੈਡੀਕਲ ਅਫਸਰ ਡਾ. ਸੁਦੇਸ਼ ਰਾਜਨ ਵਲੋਂ ਅਚਨਚੇਤ ਚੈਕਿੰਗ
ADVERTISEMENT
You are currently viewing ਕਰਮਚਾਰੀਆਂ ਦੀਆਂ ਮੰਗਾਂ ਪ੍ਰਧਾਨ ਮੰਤਰੀ ਤੱਕ ਪਹੁੰਚਾਈਆਂ

ਕਰਮਚਾਰੀਆਂ ਦੀਆਂ ਮੰਗਾਂ ਪ੍ਰਧਾਨ ਮੰਤਰੀ ਤੱਕ ਪਹੁੰਚਾਈਆਂ

ਬਟਾਲਾ ,ਪਠਾਨਕੋਟ, 24 ਸਤੰਬਰ (ਅਵਿਨਾਸ਼ ਸ਼ਰਮਾ) 

ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰੋ, ਪ੍ਰਾਈਵੇਟਾਈਜੇਸ਼ਨ ਰੋਕੋ – ਕਰਮਚਾਰੀਆਂ ਵੱਲੋਂ ਡੀ.ਸੀ. ਰਾਹੀਂ ਮੰਗ ਪੱਤਰ ਸੌਂਪਿਆ

: ਆਲ ਇੰਡੀਆ ਸਟੇਟ ਗਵਰਨਮੈਂਟ ਐਮਪਲਾਈਜ਼ ਫੈਡਰੇਸ਼ਨ ਦੇ ਬੈਨਰ ਹੇਠ ਸੁਜਾਨਪੁਰ ਵਿੱਚ ਕਰਮਚਾਰੀਆਂ ਅਤੇ ਅਧਿਆਪਕਾਂ ਵੱਲੋਂ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਜ਼ਿਲ੍ਹਾ ਡਿਪਟੀ ਕਮਿਸ਼ਨਰ ਪਠਾਨਕੋਟ ਆਦਿਤਿਆ ਉੱਪਲ ਰਾਹੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੰਗ ਪੱਤਰ ਭੇਜਿਆ ਗਿਆ।ਇਸ ਮੌਕੇ ਗਵਰਨਮੈਂਟ ਟੀਚਰ ਯੂਨੀਅਨ ਦੇ ਸੁਭਾਸ਼ ਚੰਦਰ, ਰਵੀ ਦੱਤ ਸ਼ਰਮਾ, ਰਾਜਿੰਦਰ ਧੀਮਾਨ, ਰਾਮਦਾਸ, ਪੀ.ਡਬਲਿਊ. ਡੀ. ਫੀਲਡ ਅਤੇ ਵਰਕਸ਼ਾਪ ਵਰਕਰ ਯੂਨੀਅਨ ਦੇ ਰਾਜਿੰਦਰ ਕੁਮਾਰ, ਮਨੋਹਰ ਲਾਲ, ਅਸ਼ੋਕ ਕੁਮਾਰ, ਮੋਹਨ ਸਿੰਘ, ਸੁਰਿੰਦਰ ਸੈਣੀ ਤੇ ਸੁਰੇਸ਼ ਕੁਮਾਰ ਸਮੇਤ ਹੋਰ ਨੇਤਾਵਾਂ ਨੇ ਹਾਜ਼ਰੀ ਭਰੀ।

ਉਨ੍ਹਾਂ ਨੇ ਮੰਗ ਕੀਤੀ ਕਿ –ਨਵੀਂ ਪੈਨਸ਼ਨ ਯੋਜਨਾ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਸਾਰੀਆਂ ਚਾਰ ਸ਼੍ਰਮ ਸੰਹਿਤਾਵਾਂ (ਲੇਬਰ ਕੋਡ) ਰੱਦ ਕੀਤੀਆਂ ਜਾਣ, ਪੀ.ਐਫ. ਆਰ.ਡੀ.ਏ. ਐਕਟ ਰੱਦ ਕਰਕੇ ਫੰਡ ਰਾਜ ਸਰਕਾਰਾਂ ਨੂੰ ਵਾਪਸ ਦਿੱਤੇ ਜਾਣ, ਕਾਂਟ੍ਰੈਕਟ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ ਤੇ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ, ਪ੍ਰਈਵੇਟਾਈਜੇਸ਼ਨ ਦੀ ਪ੍ਰਕਿਰਿਆ ਬੰਦ ਕੀਤੀ ਜਾਵੇ,ਅੱਠਵਾਂ ਕੇਂਦਰੀ ਵੇਤਨ ਕਮਿਸ਼ਨ ਬਣਾਇਆ ਜਾਵੇ ਅਤੇ ਹਰ 5 ਸਾਲ ਬਾਅਦ ਤਨਖਾਹਾਂ ਦੀ ਸੰਸ਼ੋਧਨਾ ਕੀਤੀ ਜਾਵੇ, ਲੰਬਿਤ ਮਹਿੰਗਾਈ ਭੱਤਾ ਜਾਰੀ ਕੀਤਾ ਜਾਵੇ, ਸਰਕਾਰੀ ਸਹਿਯੋਗ ਨਾਲ ਇਕ ਵਿਆਪਕ ਹੈਲਥ ਇੰਸ਼ੋਰੈਂਸ ਸਕੀਮ ਲਾਗੂ ਕੀਤੀ ਜਾਵੇ ਤਾਂ ਜੋ ਸਾਰੇ ਕਰਮਚਾਰੀ, ਸੰਵਿਦਾ ਕਰਮਚਾਰੀ ਅਤੇ ਪੈਨਸ਼ਨਰਾਂ ਨੂੰ ਕੈਸ਼ਲੇਸ ਇਲਾਜ ਦੀ ਸੁਵਿਧਾ ਮਿਲ ਸਕੇ।

ਰਾਸ਼ਟਰੀ ਸਿੱਖਿਆ ਨੀਤੀ ਨੂੰ ਵਾਪਸ ਲਿਆ ਜਾਵੇ।

ਸੀਨੀਅਰ ਆਗੂ ਰਾਜਿੰਦਰ ਧੀਮਾਨ ਨੇ ਕਿਹਾ ਕਿ ਡੀ.ਸੀ. ਨੇ ਯਕੀਨ ਦਵਾਇਆ ਹੈ ਕਿ ਮੰਗ ਪੱਤਰ ਸਰਕਾਰ ਤੱਕ ਭੇਜਿਆ ਜਾਵੇਗਾ। ਇਸ ਦੌਰਾਨ ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਮਾਧੋਪੁਰ ਹੈਂਡ ਵਰਕਸ ਦੇ ਸਵ. ਵਿਨੋਦ ਕੁਮਾਰ ਦੇ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਫੰਡ ‘ਚੋਂ 4 ਲੱਖ ਰੁਪਏ ਅਤੇ ਪ੍ਰਧਾਨ ਮੰਤਰੀ ਰਾਹਤ ਫੰਡ ‘ਚੋਂ 2 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।

error: copy content is like crime its probhihated