Prime Punjab Times

Latest news
ਹੁਸ਼ਿਆਰਪੁਰ ‘ਚ ਜਨਗਣਨਾ 2027 ਸਬੰਧੀ ਦੋ ਦਿਨਾਂ ਟ੍ਰੇਨਿੰਗ ਵਰਕਸ਼ਾਪ ਸ਼ੁਰੂ KMS ਕਾਲਜ ਦੇ ਬੀ.ਕਾਮ ਪੰਜਵੇਂ ਸਮੈਸਟਰ ਦੇ ਵਿਦਿਆਰਥੀ ਮੋਹਿਤ ਕੁਮਾਰ ਨੇ ਪਹਿਲਾ ਸਥਾਨ ਹਾਸਲ ਕੀਤਾ  ਸਾਂਝੇ ਅਧਿਆਪਕ ਮੋਰਚੇ ਵੱਲੋਂ 17 ਮਾਰਚ ਨੂੰ ਦਸੂਹਾ ਵਿਖੇ ਟੈਟ ਦੇ ਵਿਰੋਧ 'ਚ ਕੀਤਾ ਜਾਵੇਗਾ ਅਰਥੀ ਫੂਕ ਮੁਜ਼ਾਹਰਾ 22वा अंतरराष्ट्रीय महान संत सम्मेलन तथा कीर्तन दरवार संबंधी तैयारी आरंभ –संत बाबा जसपाल सिंह ओढ़रा ਬੀਐਸਐਫ–ਪੁਲਿਸ ਦੇ ਸਾਂਝੇ ਓਪਰੇਸ਼ਨ ਦੌਰਾਨ 481 ਗ੍ਰਾਮ ਅਫੀਮ ਬਰਾਮਦ ਮੋਟਰਸਾਈਕਲ–ਇਨੋਵਾ ਕਾਰ ਟੱਕਰ ਤੋਂ ਬਾਅਦ ਟਿੱਪਰ ਹੇ+ਠਾਂ ਆਏ ਦੋ ਨੌ+ਜਵਾ+ਨ, ਮੌਕੇ ‘ਤੇ ਮੌ+ਤ ਰਾਸ਼ਟਰੀ ਲੋਕ ਅਦਾਲਤ ’ਚ 29,451 ਮਾਮਲਿਆਂ ਦੀ ਸੁਣਵਾਈ, 26,069 ਦਾ ਮੌਕੇ ’ਤੇ ਨਿਪਟਾਰਾ ਖਾਲਸਾ ਕਾਲਜ ਵਿੱਚ ਕਾਨੂੰਨੀ ਜਾਗਰੂਕਤਾ ਬਾਰੇ ਐਕਸਟੈਂਸ਼ਨ ਲੈਕਚਰ ਆਯੋਜਿਤ KMS ਕਾਲਜ ਵਿਖੇ ਸਪੋਰਟਸ ਮੀਟ 2026 ਦੇ ਇਨਾਮ ਵੰਡ ਸਮਾਗਮ ਦੌਰਾਨ ਪ੍ਰਿੰਸੀਪਲ ਡਾ. ਸ਼ਬਨਮ ਕੌਰ ਦੇ ਉਹ ਆ+ਖ+ਰੀ ਯਾਦਗਾਰੀ ਪ... ਮੁਲਾਜ਼ਮਾਂ 'ਤੇ ਸਰਕਾਰ ਵੱਲੋਂ ਚੰਡੀਗੜ੍ਹ ਵਿਖੇ ਕੀਤੇ ਅੰਨੇ ਤਸ਼ੱਦਦ ਦੀ ਜ਼ੋਰਦਾਰ ਨਿਖੇਧੀ!
ADVERTISEMENT
You are currently viewing ਸਿੱਖਿਆ ਵਿਭਾਗ ਖੋਲੇਗਾ 26 ਜਨਵਰੀ ਨੂੰ ਸਕੂਲ..?

ਸਿੱਖਿਆ ਵਿਭਾਗ ਖੋਲੇਗਾ 26 ਜਨਵਰੀ ਨੂੰ ਸਕੂਲ..?

ਚੰਡੀਗੜ੍ਹ 24 ਜਨਵਰੀ :

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਬੇਸ਼ੱਕ ਹੁਕਮ ਜਾਰੀ ਕਰਦਿਆਂ ਹੋਇਆ ਪਿਛਲੇ ਦਿਨੀਂ ਕਿਹਾ ਸੀ ਕਿ ਸੂਬੇ ਦੇ ਸਕੂਲ 25 ਜਨਵਰੀ ਤੱਕ ਕੋਰੋਨਾ ਕਾਰਨ ਬੰਦ ਰੱਖੇ ਜਾਣਗੇ।

ਦੂਜੇ ਪਾਸੇ ਪੰਜਾਬ ਦੇ ਅੰਦਰ ਕੋਰੋਨਾ ਦੇ ਕੇਸ ਬੇਸ਼ੱਕ ਵੱਧ ਰਹੇ ਹਨ, ਪਰ ਇਸੇ ਵਿਚ ਮੰਗ ਉਠਣ ਲੱਗੀ ਹੈ ਕਿ ਸਕੂਲਾਂ ਨੂੰ ਖੋਲਿਆ ਜਾਵੇ।

ਸਿੱਖਿਆ ਸ਼ਾਸਤਰੀ ਅਤੇ ਅਧਿਆਪਕ ਸਹਿਬਾਨ ਮੰਗ ਕਰ ਰਹੇ ਹਨ ਕਿ ਵਿਦਿਆਰਥੀਆਂ ਦੇ ਪੇਪਰ ਸਿਰ ਤੇ ਹਨ, ਇਸ ਲਈ ਸਕੂਲਾਂ ਨੂੰ ਜਲਦ ਖੋਲਿਆ ਜਾਵੇ ਤਾਂ, ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।

ਇਸੇ ਵਿੱਚ ਸਵਾਲ ਉੱਠ ਰਿਹਾ ਹੈ ਕਿ ਕੀ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ 26 ਜਨਵਰੀ ਤੋਂ ਸਕੂਲ ਖੋਲ੍ਹਣ ਦਾ ਹੁਕਮ ਦੇਵੇਗਾ?

ਦੱਸਣਾ ਬਣਦਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਚੱਲਦਿਆਂ ਹੋਇਆ ਸਮੂਹ ਸਿਆਸੀ ਪਾਰਟੀਆਂ ਚੋਣ ਜਲਸੇ ਕਰ ਰਹੀਆਂ ਹਨ ਅਤੇ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਉਣ ਦੇ ਨਾਲ ਨਾਲ ਕੋਰੋਨਾ ਵੀ ਫੈਲਾ ਰਹੀਆਂ ਹਨ।

ਚੋਣ ਕਮਿਸ਼ਨ ਨੂੰ ਚੋਣ ਰੈਲੀਆਂ ਦੀ ਤਾਂ ਬਹੁਤੀ ਫਿਕਰ ਹੈ ਅਤੇ ਇਕ ਰੈਲੀ ਵਿੱਚ 300 ਦੇ ਕਰੀਬ ਜਨਤਾ ਸੱਦਣ ਦਾ ਹੁਕਮ ਦਿੱਤਾ ਹੋਇਆ ਹੈ, ਪਰ ਦੂਜੇ ਪਾਸੇ ਸਰਕਾਰੀ ਸਕੂਲਾਂ ਵਿੱਚ ਜਿਥੇ ਗਿਣਤੀ ਦੇ ਬੱਚੇ ਪੜਦੇ ਹਨ, ਉਨ੍ਹਾਂ ਨੂੰ ਖੋਲਿਆ ਨਹੀਂ ਜਾ ਰਿਹਾ।

ਕੀ ਸਕੂਲਾਂ ਦੇ ਵਿੱਚ ਹੀ ਕੋਰੋਨਾ ਹੈ, ਸਿਆਸੀ ਲੀਡਰਾਂ ਦੀਆਂ ਰੈਲੀਆਂ ਵਿੱਚ ਕੋਰੋਨਾ ਨਹੀਂ ਹੈ? ਬੁੱਧੀਜੀਵੀ ਵਰਗ ਮੰਗ ਕਰ ਰਿਹਾ ਹੈ ਕਿ, ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਛੇਤੀ ਤੋਂ ਛੇਤੀ ਵਿਦਿਅਕ ਅਦਾਰੇ ਖੋਲ੍ਹੇ ਜਾਣ।

error: copy content is like crime its probhihated