Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਸਿਹਤ ਵਿਭਾਗ ਅਤੇ ਕਾਰਪੋਰੇਸ਼ਨ ਵੱਲੋਂ ਸਾਂਝੇ ਤੌਰ ਤੇ ਵਿਜ਼ਿਟ ਦੋਰਾਨ 4 ਜਗ੍ਹਾ ਤੇ ਮੱਛਰ ਦਾ ਲਾਰਵਾ ਮਿਲਣ ਤੇ….

ਸਿਹਤ ਵਿਭਾਗ ਅਤੇ ਕਾਰਪੋਰੇਸ਼ਨ ਵੱਲੋਂ ਸਾਂਝੇ ਤੌਰ ਤੇ ਵਿਜ਼ਿਟ ਦੋਰਾਨ 4 ਜਗ੍ਹਾ ਤੇ ਮੱਛਰ ਦਾ ਲਾਰਵਾ ਮਿਲਣ ਤੇ….

ਪਠਾਨਕੋਟ(ਅਵਿਨਾਸ਼ ਸ਼ਰਮਾ, ਤਰੁਣ, ਰੋਹਿਤ )

ਸਿਹਤ ਵਿਭਾਗ ਅਤੇ ਕਾਰਪੋਰੇਸ਼ਨ ਵੱਲੋਂ ਸਾਂਝੇ ਤੌਰ ਤੇ ਵਿਜ਼ਿਟ ਦੋਰਾਨ 4 ਜਗ੍ਹਾ ਤੇ ਮੱਛਰ ਦਾ ਲਾਰਵਾ ਮਿਲਣ ਤੇ ਕੱਟੇ ਚਲਾਨ

‌ ਜੇਕਰ ਕਿਸੇ ਘਰ ਵਿਚ ਮੱਛਰ ਦਾ ਲਾਰਵਾ ਮਿਲਿਆ ਤਾਂ ਕਾਰਪੋਰੇਸ਼ਨ ਨੂੰ ਨਾਲ ਲੈਕੇ ਚਲਾਨ ਕੱਟੇ ਜਾਣਗੇ : ਇੰਸਪੈਕਟਰ ਅਨੋਖ ਲਾਲ

16 ਸਤੰਬਰ : ਸਹਾਇਕ ਸਿਵਲ ਸਰਜਨ ਡਾ ਅਦਿਤੀ ਸਲਾਰੀਆ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ ਸਾਕਸ਼ੀ ਦੇ ਨਿਰਦੇਸ਼ਾਂ ਤੇ ਅੱਜ ਸਿਹਤ ਵਿਭਾਗ ਅਤੇ ਕਾਰਪੋਰੇਸ਼ਨ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਇੰਦਰਾ ਕਲੋਨੀ , ਹਿਮਾਚਲ ਰੋਡਵੇਜ਼ ਵਰਕਸ਼ਾਪ , ਰੇਲਵੇ ਡਾਕਖਾਨਾ ਅਤੇ ਰੇਲਵੇ ਪੁਲਸ ਸਟੇਸ਼ਨ ਵਿਖੇ ਡੇਂਗੂ ਮਲੇਰੀਆ ਦੀ ਰੋਕਥਾਮ ਅਤੇ ਅਵੇਅਰਨੇਸ ਕਰਨ ਲਈ ਵਿਜਟ ਕੀਤੀ ਗਈ ।ਇਸ ਦੋਰਾਨ ਟੀਮ ਨੂੰ 4 ਥਾਵਾਂ ਤੇ ਜਿਨ੍ਹਾਂ ਵਿਚ ਹਿਮਾਚਲ ਰੋਡਵੇਜ਼ ਦੀ ਵਰਕਸ਼ਾਪ ਵਿੱਚ ਟਾਇਰਾਂ ਵਿੱਚ , ਰੇਲਵੇ ਡਾਕਖਾਨੇ ਦੀ ਬਾਲਟੀ ਵਿਚ ਅਤੇ ਇੰਦਰਾ ਕਲੋਨੀ ਦੇ ਦੋ ਘਰਾਂ ਵਿੱਚ ਕੂਲਰ ,ਕੱਡਮ ਕੁਰਸੀ ਤੇ ਮੱਛਰ ਦਾ ਲਾਰਵਾ ਮਿਲਿਆ ਜਿਸ ਨੂੰ ਸਪਰੇਅ ਟੀਮ ਨੇ ਖਤਮ ਕਰ ਦਿੱਤਾ ਗਿਆ । ਚੀਫ ਸੈਕਟਰੀ ਇਨਸਪੈਕਟਰ ਦੀਪਕ ਕੁਮਾਰ ਨੇ ਮੋਕੇ ਤੇ ਚਲਾਨ ਕੱਟ ਕੇ ਉਨ੍ਹਾਂ ਨੂੰ ਦਿਨ ਮੰਗਲਵਾਰ ਨੂੰ ਕਾਰਪੋਰੇਸ਼ਨ ਦੇ ਸਿਹਤ ਅਫ਼ਸਰ ਕੋਲ ਪੇਸ਼ ਹੋਣ ਦੀ ਹਦਾਇਤ ਜਾਰੀ ਕੀਤੀ । ਹੈਲਥ ਇੰਸਪੈਕਟਰ ਅਨੋਖ ਲਾਲ ਨੇ ਲੋਕਾਂ ਨੂੰ ਵਾਰਨਿੰਗ ਦਿੱਤੀ ਕਿ ਜੇਕਰ ਅੱਗੇ ਤੋਂ ਵੀ ਲਾਰਵਾ ਮਿਲਿਆ ਤਾਂ ਕਾਰਪੋਰੇਸ਼ਨ ਨੂੰ ਨਾਲ ਲੈਕੇ ਚਲਾਨ ਕੱਟੇ ਜਾਣਗੇ । ਸਪਰੇਅ ਟੀਮ ਵੱਲੋਂ ਘਰਾਂ ਦੇ ਅੰਦਰ ਬਾਹਰ ਸਪਰੇਅ ਕੀਤੀ ਗਈ। ਲੋਕਾਂ ਨੂੰ ਡੇਂਗੂ ਦੇ ਬਚਾਅ ਵਾਸਤੇ ਜਾਗਰੂਕ ਕੀਤਾ ਗਿਆ। ਦੱਸਿਆ ਗਿਆ ਕਿ ਡੇਂਗੂ ਦੇ ਬਚਾਅ ਵਾਸਤੇ ਹਰ ਘਰ ਦਾ ਜਾਗਰੂਕ ਹੋਣਾ ਜ਼ਰੂਰੀ ਹੈ । ਇਹ ਵੀ ਦੱਸਿਆ ਗਿਆ ਕਿ ਡੇਂਗੂ ਦਾ ਮੱਛਰ ਹਮੇਸ਼ਾਂ ਦਿਨ ਵੇਲੇ ਕੱਟਦਾ ਹੈ ਅਤੇ ਇਸ ਦੀ ਪਹਿਚਾਣ ਚੀਤੇ ਵਰਗੀਆਂ ਧਾਰੀਆਂ ਤੋਂ ਹੁੰਦੀ ਹੈ । ਇਸ ਕਰਕੇ ਕੱਪੜੇ ਅਜਿਹੇ ਪਹਿਨੋ ਕਿ ਸਰੀਰ ਪੂਰੀ ਤਰ੍ਹਾਂ ਢਕਿਆ ਰਹੇ । ਜੇ ਕਿਸੇ ਨੂੰ ਤੇਜ਼ ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ਤੇ ਲਾਲ ਰੰਗ ਦੇ ਦਾਣੇ, ਅੱਖਾਂ ਦਾ ਪਿਛਲੇ ਪਾਸੇ ਨੂੰ ਧਸ ਜਾਣਾ ਇਸ ਦੀਆਂ ਮੁੱਖ ਨਿਸ਼ਾਨੀਆਂ ਹਨ । ਜੇ ਕਿਸੇ ਨੂੰ ਇਨ੍ਹਾਂ ਵਿੱਚੋਂ ਕੋਈ ਨਿਸ਼ਾਨੀ ਹੈ ਤਾਂ ਤੁਰੰਤ ਸਰਕਾਰੀ ਹਸਪਤਾਲ ਵਿਚ ਇਸ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫਤ ਹੈ । ਟੀਮ ਵਿਚ ਹੈਲਥ ਇੰਸਪੈਕਟਰ ਸ਼ਰਮਾ, ਰਾਜਿੰਦਰ ਕੁਮਾਰ, ਹੈਲਥ ਇੰਸਪੈਕਟਰ ਅਨੋਖ ਲਾਲ ,ਹੈਲਥ ਇੰਸਪੈਕਟਰ ਰਾਜਿੰਦਰ ਭਗਤ, ਹੈਲਥ ਇੰਸਪੈਕਟ ਰਾਜ ਅੰਮ੍ਰਿਤ ਸਿੰਘ , ਸ਼ਕਤੀ ਗੋਪਾਲ, ਇਕਬਾਲ ਸਿੰਘ ,ਮਲਕੀਤ ਸਿੰਘ ਹੈਲਥ ਵਰਕਰ ਆਦਿ ਹਾਜ਼ਰ ਸਨ।