ਟਾਂਡਾ 2 ਜਨਵਰੀ (ਚੌਧਰੀ) : ਸ਼ਹੀਦ ਬਾਬਾ ਦੀਪ ਸਿੰਘ ਕਲੱਬ ਵਲੋਂ ਪਿੰਡ ਖੁਣਖੁਣਾਂ ਵਿਖੇ ਕਰਵਾਏ ਜਾ ਰਹੇ ਫੁੱਟਬਾਲ ਟੂਰਨਾਮੈਂਟ ਦੌਰਾਨ ਅੱਜ ਦੁਪਹਿਰ ਦਹਿਸ਼ਤ ਦਾ ਮਹੌਲ ਬਣ ਗਿਆ ਜਦੋਂ ਦੋ ਟੀਮਾਂ ਚੱਕ ਮੈਰਾ ਅਤੇ ਝਿੰਗੜ ਕਲਾਂ ਦੇ ਵਿਚਕਾਰ ਖੇਡੇ ਜਾ ਰਹੇ ਮੈਚ ਦੌਰਾਨ ਦੋਨਾਂ ਟੀਮਾਂ ਦੇ ਖਿਡਾਰੀਆਂ ਦਾ ਆਪਸ ‘ਚ ਉਲਝ ਗਏ।ਇਸ ਦੌਰਾਨ ਖਿਡਾਰੀਆਂ ਦੀ ਸਪੋਰਟ ‘ਚ ਆਏ ਨੌਜਵਾਨਾਂ ਨੇ ਗੋਲ਼ੀਆਂ ਚਲਾ ਦਿੱਤੀਆਂ ਤੇ ਤੇਜ ਹਥਿਆਰਾਂ ਨਾਲ ਹਮਲਾ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ। ਇਸ ਦੌਰਾਨ ਕੁੱਝ ਖਿਡਾਰੀ ਜ਼ਖ਼ਮੀ ਹੋਣ ਦੀ ਗੱਲ ਵੀ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਨੂੰ ਮੌਕੇ ‘ਤੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ। ਘਟਨਾ ਦੀ ਸੂਚਨਾ ਮਿਲਣ ਤੇ ਟਾਂਡਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ।
ਟਾਂਡਾ : ਫੁਟਬਾਲ ਮੈਚ ਦੌਰਾਨ ਖਿਡਾਰੀ ਆਪਸ ਚ ਭਿੜੇ,ਚੱਲੀਆਂ ਗੋਲੀਆਂ,ਕਈ ਜਖਮੀ
- Post published:January 2, 2022