Prime Punjab Times

Latest news
ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ
ADVERTISEMENT
You are currently viewing ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਸੰਯੁਕਤ ਮੋਰਚੇ ਦੀ ਕਾਲ ਤੇ ਦਸੂਆ ਤੋਂ ਚੰਡੀਗੜ੍ਹ ਰੋਡ ਜਾਮ : ਪਰਮਿੰਦਰ ਸਮਰਾ,ਖ਼ਾਨਪੁਰ,ਰਾਜਾ ਗੋਦਪੁਰ

ਦੋਆਬਾ ਕਿਸਾਨ ਕਮੇਟੀ ਪੰਜਾਬ ਵੱਲੋਂ ਸੰਯੁਕਤ ਮੋਰਚੇ ਦੀ ਕਾਲ ਤੇ ਦਸੂਆ ਤੋਂ ਚੰਡੀਗੜ੍ਹ ਰੋਡ ਜਾਮ : ਪਰਮਿੰਦਰ ਸਮਰਾ,ਖ਼ਾਨਪੁਰ,ਰਾਜਾ ਗੋਦਪੁਰ

ਗੜ੍ਹਦੀਵਾਲਾ 13 ਅਕਤੂਬਰ (ਚੌਧਰੀ) 

: ਗੜ੍ਹਦੀਵਾਲਾ ਵਿੱਚ ਦੁਆਬਾ ਕਿਸਾਨ ਕਮੇਟੀ ਪੰਜਾਬ ਦੇ ਸਰਕਲ ਪ੍ਰਧਾਨ ਪਰਮਿੰਦਰ ਸਿੰਘ ਸਮਰਾ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਖ਼ਾਨਪੁਰ ਅਤੇ ਰਾਜਵੀਰ ਸਿੰਘ ਰਾਜਾ ਵਾਇਸ ਪ੍ਰਧਾਨ ਕਿਸਾਨ ਮਜ਼ਦੂਰ ਯੂਨੀਅਨ ਗੜ੍ਹਦੀਵਾਲਾ ਦੀ ਅਗਵਾਈ ਵਿੱਚ ਸਮੂਹ ਦਾਣਾ ਮੰਡੀ ਆੜਤੀ ਐਸੋਸੀਏਸ਼ਨ ਅਤੇ ਸ਼ੈਲਰ ਮਾਲਕਾਂ ਤੇ ਲੇਬਰ ਨੇ ਮਿਲ ਕੇ ਪੰਜਾਬ ਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਦਸੂਆ ਤੋ ਚੰਡੀਗੜ੍ਹ ਰੋਡ ਜਾਮ ਕਰ ਦਿੱਤਾ ਤੇ ਨਾਹਰੇਬਾਜ਼ੀ ਕੀਤੀ । ਉਹਨਾਂ ਕਿਹਾ ਕਿ ਅਸੀਂ ਦੋਵੇ ਸਰਕਾਰਾ ਨੂੰ ਵਾਰ ਵਾਰ ਅਪੀਲ ਕਰ ਰਹੇ ਹਾਂ ਕਿ ਉਹ ਝੋਨੇ ਦੀ ਸਰਕਾਰੀ ਖਰੀਦ ਲਗਾਤਾਰ ਕੀਤੀ ਜਾਵੇ ਪਰ ਜਦੋ ਵੀ ਐਸਕੇਐਮ ਪੰਜਾਬ ਚੰਡੀਗੜ੍ਹ ਜਾ ਕੇ ਕੋਈ ਸੰਘਰਸ਼ ਦੀ ਕਾਲ ਦਿੰਦਾ ਹੈ ਤਾ ਖਰੀਦ ਸ਼ੁਰੂ ਹੋ ਜਾਂਦੀ ਹੈ ਤਾ ਬਾਹਦ ਵਿੱਚ ਫਿਰ ਬੰਦ ਹੋ ਜਾਂਦੀ ਪੰਦਰਾਂ ਦਿਨਾਂ ਦਾ ਸੀਜਨ ਖ਼ਤਮ ਹੀ ਗਿਆ ਖਰੀਦ ਨਾ ਮਾਤਰ ਹੋਈ ਹੈ ਲਿਫਟਿੰਗ ਦਾ ਕੋਈ ਪ੍ਰਬੰਧ ਨਹੀਂ, ਸ਼ੈਲਰ ਮਾਲਕਾ ਨਾਲ ਕੋਈ ਸਮਝੌਤਾ ਨਹੀਂ ਹੋਇਆ ਹਾਲੇ ਸਰਕਾਰ ਤੇ ਸ਼ੈਲਰ ਮਾਲਕਾ ਵਿਚਕਾਰ ਐਗਰੀਮੈਂਟ ਵੀ ਨਹੀਂ ਹੋਇਆ ਪਰ ਸਰਕਾਰ ਸਾਡੀ ਮੰਗ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਸਗੋਂ ਆਮ ਪਬਲਿਕ ਨੂੰ ਗੁਮਰਾਹ ਕਰ ਰਹੀ ਹੈ ਕਿ ਉਸ ਵੱਲੋਂ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ। ਜੋ ਇਕ ਸਰਕਾਰ ਦਾ ਪਰੋਪੋਗੰਡਾ ਹੈ। ਪਰ ਸਰਕਾਰਾ ਦੇ ਇਰਾਦੇ ਸਾਫ ਨਹੀਂ ਹਨ ।ਉਹ ਹਮੇਸ਼ਾ ਕਿਸਾਨਾਂ ਮਜ਼ਦੂਰਾਂ ਆੜਤੀਆਂ ਸ਼ੈਲਰ ਮਾਲਕਾਂ ਨੂੰ ਧੋਖਾ ਦਿੰਦੀ ਰਹੀ ਹੈ ਤੇ ਦੇ ਰਹੀ ਹੈ। ਉਹਨਾਂ ਕਿਹਾ ਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਇੱਛਾ ਸਾਨੂੰ ਦਬਾਉਣ ਦੀ ਹੈ ਪਰ ਹੱਕਾਂ ਲਈ ਜਿਉਂਦੀ ਕੌਮ ਕਦੇ ਵੀ ਹੌਸਲਾ ਨਹੀਂ ਢਾਹ ਸਕਦੀ। ਜਦੋਂ ਮਸਲਾ ਸਾਡੀ ਰੋਟੀ ਤੇ ਆ ਜਾਂਦਾ ਹੈ ਤਾਂ ਅਸੀਂ ਕਿਵੇਂ ਚੁੱਪ ਕਰਕੇ ਬੈਠ ਸਕਦੇ ਹਾਂ । ਜਿਹੜੀਆਂ ਮੁਢਲੀਆਂ ਲੋੜਾਂ ਨੂੰ ਇਹਨਾਂ ਸਰਕਾਰਾਂ ਨੇ ਪੂਰੀਆਂ ਕਰਨਾ ਹੁੰਦਾ ਹੈ ਉਹਨਾਂ ਲਈ ਵੀ ਸਾਨੂੰ ਸੜਕਾਂ ਤੇ ਬੈਠਣਾ ਪੈਂਦਾ ਹੈ। ਫਿਰ ਇਹਨਾਂ ਸਰਕਾਰਾਂ ਵੱਲੋਂ ਹੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਕਿਸਾਨ ਬਿਨਾਂ ਵਜਾ ਧਰਨੇ ਲਾਉਂਦੇ ਹਨ। ਜੇਕਰ ਸਰਕਾਰ ਪਹਿਲਾਂ ਹੀ ਗੰਭੀਰ ਹੁੰਦੀ ਤਾਂ ਅੱਜ ਇਹ ਹਾਲਾਤ ਪੈਦਾ ਨਾ ਹੁੰਦੇ। ਇਹਨਾਂ ਹਾਲਾਤਾਂ ਦੀ ਜਿੰਮੇਵਾਰ ਸਿਰਫ ਤੇ ਸਿਰਫ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਹੈ। ਉਹਨਾਂ ਕਿਹਾ ਕਿੰਨੇ ਦੁੱਖ ਦੀ ਗੱਲ ਹੈ ਕਿ ਪੂਰਾ ਭਾਰਤ ਤਿਉਹਾਰ ਮਨਾ ਰਿਹਾ ਹੈ ਅਤੇ ਅਸੀਂ ਕਿਸਾਨ ਮੰਡੀਆਂ ਤੇ ਸੜਕਾ ਤੇ ਰੁਲ਼ ਰਹੇ ਹਾਂ। ਅਸੀ ਸੀਐਮ ਭਗਵੰਤ ਸਿੰਘ ਮਾਨ ਨੂੰ ਅਪੀਲ ਕਰਦੇ ਹਾ ਕੇ ਦਿੱਲੀ ਆਪ ਜਾ ਕੇ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਮਸਲੇ ਦਾ ਫੌਰੀ ਹੱਲ ਕੱਢਣ ਇਸ ਸਮੇਂ ਉਹਨਾਂ ਵੱਲੋਂ ਸਮੂਹ ਕਿਸਾਨ ਭਾਈਚਾਰੇ, ਮਜ਼ਦੂਰਾਂ, ਆੜਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਇਕੱਠੇ ਹੋ ਕੇ ਸੜਕੀ ਆਵਾਜਾਈ ਦਾ ਚੱਕਾ ਜਾਮ ਕੀਤਾ ਇਸ ਮੌਕੇ ਆਹਰਤੀ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ, ਬਲੀ ਸਿੰਘ ਧੂਤ ਰੁਪਿੰਦਰ ਸਿੰਘ ਧੂਤ, ਮਨਜੀਤ ਸਿੰਘ ਧੂਤ ਗਰਮਿੰਦਰ ਸਿੰਘ ਧੂਤ ਹਰ ਕਮਲ ਸਿੰਘ ਬਾਹਗਾ, ਗੁਰਵਿੰਦਰ ਸਿੰਘ ਬਾਹਗਾ, ਅਮਨਦੀਪ ਸਿੰਘ ਬਾਹਗਾ, ਸੁਰਿੰਦਰ ਸਿੰਘ ਧੂਤ ਨਛੱਤਰ ਸਿੰਘ ਕਾਲਕਟ, ਸਿਮਰਨਜੀਤ ਸਿੰਘ ਸਿੰਮੂ, ਬਲਦੇਵ ਸਿੰਘ ਬਾਹਗਾ, ਸੋਨੂ ਦਾਰਾਪੁਰ ਤਲਵਿੰਦਰ ਸਿੰਘ ,ਮਨਰਾਜ ਸਿੰਘ, ਤਰਨਦੀਪ ਸਿੰਘ ਮੱਲੀ, ਸੋਨੂ ਅਰਗੋਵਾਲ, ਮਨਜੀਤ ਸਿੰਘ ਖਾਨਪੁਰ ਸਾਬੀ ਅੰਬਾਲਾ ਜੱਟਾ, ਡਿਪਟੀ ਸਮਰਾ ਸਤਨਾਮ ਸਿੰਘ ਢੱਟ ,ਅਵਤਾਰ ਸਿੰਘ ਦਲਜੀਤ ਸਿੰਘ ਬਾਠ ਗੁਰਮੀਤ ਸਿੰਘ ਜੀਆ ਸਹੋਤਾ ,ਦਵਿੰਦਰ ਸਿੰਘ ਸਹੋਤਾ ,ਸੋਮਨਾਥ, ਬਲਜਿੰਦਰ ਸਿੰਘ, ਦੇਵ ਸਿੰਘ, ਗੁਰਬਖਸ਼ ਸਿੰਘ, ਕਸ਼ਮੀਰ ਸਿੰਘ ਗੁਰਦਿਆਲ ਸਿੰਘ, ਮਸਤੀਵਾਲ ਸਾਬੀ ਪੱਪੂ ਆਦਿ ਭਾਰੀ ਗਿਣਤੀ ਵਿੱਚ ਸ਼ਾਮਿਲ ਹੋਏ।