Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਜਿਲਾ ਹੁਸ਼ਿਆਰਪੁਰ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਏਸ਼ੀਆ ਦੀਆਂ ਪੁਲਿਸ ਖੇਡਾਂ ਚ ਸਿਲਵਰ ਮੈਡਲ ਜਿੱਤ ਕੇ ਇਲਾਕੇ ਅਤੇ ਪੰਜਾਬ ਪੁਲਿਸ ਦਾ ਨਾਂ ਚਮਕਾਇਆ

ਜਿਲਾ ਹੁਸ਼ਿਆਰਪੁਰ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਏਸ਼ੀਆ ਦੀਆਂ ਪੁਲਿਸ ਖੇਡਾਂ ਚ ਸਿਲਵਰ ਮੈਡਲ ਜਿੱਤ ਕੇ ਇਲਾਕੇ ਅਤੇ ਪੰਜਾਬ ਪੁਲਿਸ ਦਾ ਨਾਂ ਚਮਕਾਇਆ

ਗੜ੍ਹਦੀਵਾਲਾ (ਚੌਧਰੀ / ਯੋਗੇਸ਼ ਗੁਪਤਾ) 

5 ਅਗਸਤ : ਜਿਲਾ ਹੁਸ਼ਿਆਰਪੁਰ ਦੇ ਹਲਕਾ ਗੜ੍ਹਦੀਵਾਲਾ ਦੇ ਪਿੰਡ ਬਾਹਲਾ ਦੇ ਨੌਜਵਾਨ ਗੁਰਪ੍ਰੀਤ ਸਿੰਘ (25) ਪੁੱਤਰ ਮਾਸਟਰ ਅਮਰਜੀਤ ਸਿੰਘ ਹਾਲ ਵਾਸੀ ਬਾਗਪੁਰ ਨੇ ਮੁਲਾਜ਼ਮ ਵਲੋਂ ਵਰਲਡ ਪੁਲਿਸ ਖੇਡਾਂ ‘ਚ 100 ਮੀਟਰ ਦੌੜ ਵਿਚ ਭਾਗ ਲਿਆ ਗਿਆ ਜੋ ਕਿ ਕਨੇਡਾ ‘ਚ ਚੱਲ ਰਹੀਆਂ ਹਨ ‘ਚ ਗੁਰਪ੍ਰੀਤ ਸਿੰਘ ਨੇ 100 ਮੀਟਰ ਰੇਸ ਵਿੱਚੋਂ ਚਾਂਦੀ ਦਾ ਤਮਗਾ ਜਿੱਤ ਕੇ ਪੂਰੇ ਭਾਰਤ ਅਤੇ ਪੰਜਾਬ ਦੇ ਜਿਲਾ ਹੁਸ਼ਆਿਰਪੁਰ ਦੇ ਪਿੰਡ ਬਾਹਲਾ ਤੇ ਬਾਗਪੁਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਨਾਲ ਹੀ ਜਿੱਥੇ ਪੁਲਿਸ ਵਿਭਾਗ ਦਾ ਮਾਣ ਵਧਾਇਆ ਉੱਥੇ ਪਿੰਡ ਬਾਹਲਾ ਦਾ ਵਿਦੇਸ਼ ਵਿੱਚ ਨਾਮ ਉੱਚਾ ਕੀਤਾ। ਜਿਸ ਨਾਲ ਪਰਿਵਾਰ ਅਤੇ ਇਲਾਕੇ ਚ ਖੁਸ਼ੀ ਦਾ ਮਾਹੌਲ ਹੈ।

ਇਸ ਸਬੰਧੀ ਪਰਿਵਾਰ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਪ੍ਰੀਤ 12 ਸਾਲ ਪਹਿਲਾਂ ਪੰਜਾਬ ਪੁਲਿਸ ਵਿੱਚ ਭਰਤੀ ਹੋਇਆ ਸੀ ਤੇ ਹੁਣ ਪੰਜਾਬ ਪੁਲਿਸ ਹੁਸ਼ਿਆਰਪੁਰ ਵਿਖੇ ਨੌਕਰੀ ਦੌਰਾਨ ਅਪਣੀਆਂ ਸੇਵਾਵਾਂ ਨਿਭਾਅ ਰਿਹਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਗੁਰਪ੍ਰੀਤ ਸਿੰਘ  ਨੈਸ਼ਨਲ ਖੇਡਾਂ ਵਿਚ ਕਾਂਸੇ ਦਾ ਤਮਗਾ ਜਿੱਤ ਚੁੱਕਾ ਹੈ। ਉਹ ਯੂਨੀਵਰਸਿਟੀ ਤੇ ਪੰਜਾਬ ਵਿੱਚੋਂ ਟਾੱਪਰ ਐਥਲੀਟ ਰਹਿ ਚੁੱਕਾ ਹੈ। ਉਹ ਉਲੰਪਿਕ ਖੇਡਾਂ ਵਿਚ ਜਿੱਤ ਦਰਜ ਕਰਕੇ  ਪੰਜਾਬ ਪੁਲਿਸ ਦਾ ਨਾਮ ਰੌਸਨ ਕਰਨਾ ਚਾਹੁੰਦਾ ਹੈ।