ਪਠਾਨਕੋਟ ( ਅਵਿਨਾਸ਼ ਸ਼ਰਮਾ)
ਧੀਆਂ ਦੀ ਲੋਹੜੀ ਵੀ ਬੇਟੇ ਦੀ ਤਰ੍ਹਾਂ ਮਨਾਈ ਜਾਵੇ ਤਾਂ ਜ਼ੋ ਬੇਟੀ ਬੇਟੇ ਦੇ ਭੇਦ ਭਾਵ ਨੂੰ ਖਤਮ ਕੀਤਾ ਜਾ ਸਕੇ ਤਾਂ ਜ਼ੋ ਗਰਭ ਵਿਚ ਪਲ ਰਹੀ ਬੱਚੀ ਨੂੰ ਕਤਲ ਨਾਂ ਕਰਕੇ ਜਿਊਣ ਦਾ ਮੌਕਾ ਮਿਲ ਸਕੇ :-ਡਾ ਬਿੰਦੂ ਗੁਪਤਾ
13 ਜਨਵਰੀ : ਅੱਜ ਕੋਮਿਨਟੀ ਹੈਲਥ ਸੈਂਟਰ ਘਰੋਟਾ ਵਿਖੇ ਲੋਹੜੀ ਦਾ ਤਿਉਹਾਰ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਬਿੰਦੂ ਗੁਪਤਾ ਦੀ ਅਗਵਾਈ ਵਿੱਚ ਧੂਮ-ਧਾਮ ਨਾਲ ਮਨਾਇਆ ਗਿਆ । ਇਸ ਮੌਕੇ ਤੇ ਸਮੂਹ ਸਟਾਫ ਦੀ ਹਾਜ਼ਰੀ ਵਿੱਚ ਇੱਕ ਸਾਲ ਤੱਕ ਦੀਆਂ ਬੱਚੀਆਂ ਨੂੰ ਗਰਮ ਕੱਪੜੇ ਅਤੇ ਬਾਕੀ ਲੋਕਾਂ ਨੂੰ ਮੂੰਹ ਮਿੱਠਾ ਕਰਨ ਵਾਸਤੇ ਮਠਿਆਈ ਵੰਡੀ ਗਈ । ਸੀਨੀਅਰ ਮੈਡੀਕਲ ਅਫ਼ਸਰ ਡਾ ਬਿੰਦੂ ਗੁਪਤਾ ਨੇ ਦੱਸਿਆ ਕਿ ਅਜੋਕੇ ਸਮੇਂ ਦੀ ਮੰਗ ਸੀ ਕਿ ਧੀਆਂ ਦੀ ਲੋਹੜੀ ਵੀ ਬੇਟੇ ਦੀ ਤਰ੍ਹਾਂ ਹੀ ਮਨਾਈ ਜਾਵੇ ਤਾਂ ਜ਼ੋ ਲੜਕੀ,ਲੜਕੇ ਦੇ ਭੇਦ ਭਾਵ ਨੂੰ ਖਤਮ ਕੀਤਾ ਜਾ ਸਕੇ ਅਤੇ ਗਰਭ ਵਿੱਚ ਪਲ ਰਹੀ ਬੱਚੀ ਨੂੰ ਕਤਲ ਨਾਂ ਕਰਕੇ ਸੰਸਾਰ ਵਿੱਚ ਆਉਣ ਦਾ ਮੌਕਾ ਦਿੱਤਾ ਜਾਵੇ ਤਾਂ ਜ਼ੋ ਸਿਹਤ ਮੰਦ ਸਮਾਜ਼ ਦੀ ਸਿਰਜਣਾ ਕੀਤੀ ਜਾ ਸਕੇ। ਇਸ ਮੌਕੇ ਤੇ ਭੁੱਗਾ ਵੀ ਬਾਲਿਆ ਗਿਆ ਅਤੇ ਮੂੰਗਫਲੀ, ਰਿਊੜੀਆਂ ਵੰਡੀਆਂ ਗਈਆਂ ਇਸ ਮੌਕੇ ਤੇ ਡਾ ਸੰਦੀਪ,ਡਾ ਮਾਧਵੀ ,ਡਾ ਰੋਹਿਤ ਮਹਾਜਨ,ਡਾ ਸੁਰਿੰਦਰ ਕੁਮਾਰ, ਹੈਲਥ ਇੰਸਪੈਕਟਰ ਅਮਰਬੀਰ ਪਾਹੜਾ, ਜਤਿੰਦਰ ਕੁਮਾਰ, ਸ਼ੀਤਾ ਦੇਵੀ, ਜਤਿੰਦਰ ਕੌਰ, ਦੀਕਸ਼ਾ ਸੈਣੀ,ਦੀਪਾਲੀ ਮਨਹਾਸ ,ਡਾ ਹਿਮਾਨੀ, ਸੁਖਵਿੰਦਰ ਸਿੰਘ, ਰਾਜ ਕੁਮਾਰ ਆਦਿ ਹਾਜ਼ਰ ਸਨ।








