Prime Punjab Times

Latest news
ਦਸੂਹਾ ਪੁਲਿਸ ਵੱਲੋ ਵੱਖ-ਵੱਖ ਧੋਖਾਧੜੀ ਦੇ ਕੇਸਾਂ ਤਹਿਤ 02 ਦੋਸ਼ੀ ਗ੍ਰਿਫਤਾਰ ਡੱਫਰ ਸਕੂਲ 'ਚ ਰਾਸ਼ਟਰੀ ਖੇਡ ਦਿਵਸ ਮਨਾਇਆ ਗਿਆ *ਗੜ੍ਹਦੀਵਾਲਾ 'ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਫੂਕਿਆ ਭਗੌੜੇ ਮੁੱਖ ਮੰਤਰੀ ਦਾ ਪੁਤਲਾ : ਪ੍ਰਿੰਸ ਪਲਿਆਲ* ਸੀ.ਐਚ.ਸੀ ਭੂੰਗਾ ਵਿਖੇ ਸਵਾਈਨ ਫਲੂ ਸੰਬੰਧੀ ਕੀਤਾ ਜਾਗਰੂਕ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜਿਲਾ ਪੱਧਰੀ ਵੁਸੂ ਮੁਕਾਬਲੇ 'ਚ ਮਾਰੀਆਂ ਮੱਲ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ KMS ਕਾਲਜ ਦੇ ‘ਟੈਲੇਂਟ ਹੰਟ ਫਿਏਸਟਾ-2026’ ਦੌਰਾਨ ਨਵੇਂ ਵਿਦਿਆਰਥੀਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ *ਕਿਸਾਨ ਮਜ਼ਦੂਰ ਹਿੱਤਕਾਰੀ ਸਭਾ ਪੰਜਾਬ ਵੱਲੋਂ ਬਿਜਲੀ ਦੇ ਲੱਗ ਰਹੇ ਲੰਬੇ ਕੱਟਾਂ ਦੀ ਸਮੱਸਿਆ ਸਬੰਧੀ ਬਿਜਲੀ ਬੋਰਡ ਡਿਵੀਜ਼... *ਮੀਟਿੰਗਾਂ ਤੋਂ ਭੱਜਣ ਵਾਲੇ ਮੁੱਖ ਮੰਤਰੀ ਦਾ ਗੜ੍ਹਦੀਵਾਲਾ ਵਿੱਚ ਫੂਕਿਆ ਜਾਵੇਗਾ ਪੁਤਲਾ : ਪ੍ਰਿੰਸ ਪਲਿਆਲ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਕਾਂਗਰਸ ਵੱਲੋਂ ਰੋਸ ਮਾਰਚ, ਮੋਦੀ ਸਰਕਾਰ ਦਾ ਪੁਤਲਾ ਫੂਕਿਆ*
ADVERTISEMENT
You are currently viewing ਜਿਲਾ ਖੇਡ ਅਧਿਕਾਰੀ ਦੇ ਪੱਖ ਵਾਦੀ ਰਵਈਏ ਦੇ ਬਾਵਜੂਦ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ…

ਜਿਲਾ ਖੇਡ ਅਧਿਕਾਰੀ ਦੇ ਪੱਖ ਵਾਦੀ ਰਵਈਏ ਦੇ ਬਾਵਜੂਦ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ…

ਹੁਸ਼ਿਆਰਪੁਰ (ਤਰਸੇਮ ਦੀਵਾਨਾ) 

ਜਿਲਾ ਖੇਡ ਅਧਿਕਾਰੀ ਦੇ ਪੱਖ ਵਾਦੀ ਰਵਈਏ ਦੇ ਬਾਵਜੂਦ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ ਖਿਡਾਰੀਆਂ ਦਾ ਬੇਹਤਰੀਨ ਪ੍ਰਦਰਸ਼ਨ: ਤਲਵਾੜ 

21 ਸਤੰਬਰ :  ਖਿਡਾਰੀ ਹਮੇਸ਼ਾਂ ਆਪਣੇ ਦੇਸ਼ ਦੀ ਗਰਿਮਾ ਵਧਾਉਣ ਲਈ ਖੇਡਦਾ ਹੈ। ਪਰ ਕੁਝ ਲੋਕ ਨਿੱਜੀ ਸੁਆਰਥਾਂ ਕਰਕੇ ਖਿਡਾਰੀਆਂ ਦੇ ਹਿੱਤਾਂ ਨਾਲ ਹੀ ਖੇਡ ਜਾਂਦੇ ਹਨ । ਉਪਰੋਕਤ ਸ਼ਬਦ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਯੁਵਕ ਭਲਾਈ ਬੋਰਡ ਦੇ ਸਾਬਕਾ ਚੇਅਰਮੈਨ ਸੰਜੀਵ ਤਲਵਾੜ ਨੇ ਖਿਡਾਰੀਆਂ ਦੀ ਹੱਡਬੀਤੀ ਸੁਣਨ ਉਪ੍ਰੰਤ ਕਹੇ।

ਖਿਡਾਰੀਆਂ ਨੇ ਸੰਜੀਵ ਤਲਵਾੜ ਨੂੰ ਦੱਸਿਆ ਕਿ ਬੀਤੇ ਦਿਨੀਂ ਹੋਈਆਂ ਖੇਡਾਂ ਵਿਚ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ ਖਿਡਾਰੀਆਂ ਨੂੰ ਇੱਕ ਕੋਚ ਜੋ ਕਿ ਆਪ ਹੀ ਰੈਫਰੀ ਸੀ ਉਸ ਨੇ ਜਾਣ ਬੁੱਝ ਕੇ ਆਪਣੇ ਖਿਡਾਰੀਆਂ ਨੂੰ ਜਿਤਾਉਣ ਲਈ ਗ਼ਲਤ ਨਤੀਜੇ ਦਿੱਤੇ। ਉਨ੍ਹਾਂ ਨੇ ਸੰਜੀਵ ਤਲਵਾੜ ਨੂੰ ਸਾਰੇ ਸਬੂਤ ਵੀਡੀਓ ਕਲਿਪਾਂ ਵਿੱਚ ਦਿੰਦੇ ਹੋਏ ਕਿਹਾ ਕਿ ਜਦੋਂ ਇਸ ਬਾਰੇ ਜ਼ਿਲ੍ਹਾ ਖੇਡ ਅਫਸਰ ਨੂੰ ਸ਼ਿਕਾਇਤ ਕੀਤੀ ਤਾਂ ਉਹਨਾਂ ਨੇ ਇਹ ਕਹਿ ਕੇ ਗੱਲ ਟਾਲ ਦਿੱਤੀ ਕਿ ਮੈਚ ਹੁਣ ਹੋ ਚੁੱਕਾ ਹੈ ਇਸ ਦੇ ਨਾਲ ਨਾਲ ਖਿਡਾਰੀਆਂ ਤੋ ਇਤਰਾਜ਼ ਜਤਾਉਣ ਲਈ ਪੈਸੇ ਦੀ ਮੰਗ ਵੀ ਕੀਤੀ ਗਈ।ਇਸ ਮੌਕੇ ਸੰਜੀਵ ਤਲਵਾੜ ਨੇ ਖਿਡਾਰੀਆਂ ਨੂੰ ਭਰੋਸਾ ਦਿੰਦੇ ਹੋਏ ਕਿਹਾ ਕਿ ਇਨ੍ਹਾਂ ਸਾਰੇ ਸਬੂਤਾਂ ਦਾ ਨਿਰੀਖਣ ਕਰ ਕੇ ਦੋਸ਼ੀਆਂ ਖਿਲਾਫ ਹਰ ਕਾਰਵਾਈ ਕਰਵਾਉਣ ਦੀ ਲੜਾਈ ਜ਼ਰੂਰ ਲੜਨਗੇ। ਤਲਵਾੜ ਨੇ ਕਿਹਾ ਕਿ ਜ਼ਿਲ੍ਹਾ ਖੇਡ ਅਫ਼ਸਰ ਦੇ ਵਤੀਰਾ ਅਤੇ ਰੈਫਰੀ ਦੀ ਪੱਖਵਾਦੀ ਸੋਚ ਦੇ ਬਾਵਜੂਦ ਕਿੱਕ ਬਾਕਸਿੰਗ ਐਸੋਸੀਏਸ਼ਨ ਦੇ ਖਿਡਾਰੀਆਂ ਨੇ ਬੇਹਤਰੀਨ ਪ੍ਰਦਰਸ਼ਨ ਕਰਦੇ ਹੋਏ ਨੇ 22 ਸੋਨੇ 18 ਚਾਂਦੀ ਅਤੇ 26 ਤਾਂਬੇ ਜਿੱਤ ਕੇ ਆਪਣਾ ਆਪਣਾ ਸਕੂਲ ਦਾ ਅਤੇ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕੀਤਾ। ਤਲਵਾੜ ਨੇ ਖਿਡਾਰੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਕਿਹਾ ਕਿ ਉਹ ਖਿਡਾਰੀਆਂ ਨੂੰ ਇਨਸਾਫ਼ ਦਿਵਾਉਣ ਲਈ ਹਰ ਲੜਾਈ ਲੜਨਗੇ ਇਸ ਮੌਕੇ ਕਿੱਕ ਬਾਕਸਿੰਗ ਐਸੋਸੀਏਸ਼ਨ ਜਰਨਲ ਸਕੱਤਰ ਛੀਨਾ ਬੇਦੀ ਵੀ ਮੌਜੂਦ ਸਨ ।