Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਪੰਜਾਬੀ ਸਾਹਿਤ ਸਭਾ ਵੱਲੋਂ ਕਰਵਾਏ ਸਮਾਗਮ ਦੌਰਾਨ ਪ੍ਰਤਾਪ ਪਾਰਸ ਦੀ ਕਾਵਿ ਪੁਸਤਕ ਦਾ ਲੋਕ ਅਰਪਣ

ਪੰਜਾਬੀ ਸਾਹਿਤ ਸਭਾ ਵੱਲੋਂ ਕਰਵਾਏ ਸਮਾਗਮ ਦੌਰਾਨ ਪ੍ਰਤਾਪ ਪਾਰਸ ਦੀ ਕਾਵਿ ਪੁਸਤਕ ਦਾ ਲੋਕ ਅਰਪਣ

ਪੰਜਾਬੀ ਸਾਹਿਤ ਸਭਾ ਵੱਲੋਂ ਕਰਵਾਏ ਸਮਾਗਮ ਦੌਰਾਨ ਪ੍ਰਤਾਪ ਪਾਰਸ ਦੀ ਕਾਵਿ ਪੁਸਤਕ ਦਾ ਲੋਕ ਅਰਪਣ

ਗੁਰਦਾਸਪੁਰ, 6 ਅਪ੍ਰੈਲ ( ਅਸ਼ਵਨੀ ) : ਪੰਜਾਬੀ ਸਾਹਿਤ ਸਭਾ, ਗੁਰਦਾਸਪੁਰ ਵੱਲੋਂ ਇੱਥੋਂ ਦੇ ਗੋਲਡਨ ਗਰੁੱਪ ਆਫ਼ ਇੰਸਟੀਟਿਊਸ਼ਨਜ਼ ਵਿੱਚ ਜ਼ਿਲ੍ਹਾ ਭਾਸ਼ਾ ਵਿਭਾਗ ਦੇ ਸਹਿਯੋਗ ਨਾਲ ਲੇਖਕ ਪ੍ਰਤਾਪ ਪਾਰਸ ਦੀ ਕਾਵਿ ਪੁਸਤਕ “ਮੇਰੀਆਂ ਗ਼ਜ਼ਲਾਂ, ਮੇਰੇ ਗੀਤ” ਦਾ ਲੋਕ ਅਰਪਣ ਕੀਤਾ ਗਿਆ । ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੁਲੱਖਣ ਸਰਹੱਦੀ ਅਤੇ ਵਿਸ਼ੇਸ਼ ਮਹਿਮਾਨ ਡੀ.ਐੱਸ.ਪੀ ਇੰਦਰਬੀਰ ਸਿੰਘ ਔਲਖ ਸ਼ਾਮਿਲ ਹੋਏ । ਪ੍ਰਧਾਨਗੀ ਮੰਡਲ ਵਿੱਚ ਚੇਅਰਮੈਨ ਡਾ ਮੋਹਿਤ ਮਹਾਜਨ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ ਪਰਮਜੀਤ ਸਿੰਘ ਕਲਸੀ, ਪ੍ਰਿੰਸੀਪਲ ਲਖਵਿੰਦਰ ਪਾਲ ਸਿੰਘ, ਤਰਸੇਮ ਸਿੰਘ ਭੰਗੂ ਅਤੇ ਮੱਖਣ ਕੁਹਾੜ ਸ਼ਾਮਿਲ ਸਨ ।
ਪੁਸਤਕ ਉੱਪਰ ਪਰਚਾ ਸੀਤਲ ਸਿੰਘ ਗੁੰਨੋਪੁਰੀ ਵੱਲੋਂ ਪੜ੍ਹਿਆ ਗਿਆ । ਇਸ ਪਰਚੇ ਤੇ ਵਿਚਾਰ ਚਰਚਾ ਵਿੱਚ ਤਰਸੇਮ ਸਿੰਘ ਭੰਗੂ, ਮੰਗਤ ਚੰਚਲ, ਮੱਖਣ ਕੁਹਾੜ, ਜੇ.ਪੀ ਖਰਲਾਂ ਵਾਲਾ ਡਾ ਪਰਮਜੀਤ ਸਿੰਘ ਕਲਸੀ ਨੇ ਹਿੱਸਾ ਲਿਆ ।
ਰਚਨਾਵਾਂ ਦੇ ਦੌਰ ਵਿੱਚ ਬਲਦੇਵ ਸਿੱਧੂ, ਪ੍ਰੀਤ ਰਾਣਾ, ਜੱਗੀ ਠਾਕੁਰ, ਕਾਮਰੇਡ ਮੁਲਖ ਰਾਜ, ਪ੍ਰਿਆ, ਸੁਭਾਸ਼ ਸੂਫ਼ੀ, ਗੁਰਦੇਵ ਭੁੱਲਰ, ਗੁਰਮੀਤ ਬਾਜਵਾ, ਬੂਟਾ ਰਾਮ ਆਜ਼ਾਦ, ਓ.ਪੀ ਭਗਤ, ਹਰਪਾਲ ਬੈਂਸ, ਹਰਪ੍ਰੀਤ ਸਿੰਮੀ, ਸੁਨੀਲ ਕੁਮਾਰ, ਮਹੇਸ਼ ਚੰਦਰਭਾਨੀ, ਮਲਕੀਅਤ ਸੋਹਲ, ਰਮੇਸ਼ ਕੁਮਾਰ ਜਾਨੂ, ਵਿੱਕੀ ਭੱਟੀ, ਅਮਨ ਹੈਪੀ ਆਦਿ ਨੇ ਹਿੱਸਾ ਲਿਆ । ਇਸ ਮੌਕੇ ਪ੍ਰਤਾਪ ਪਾਰਸ ਦੇ ਪਰਿਵਾਰਕ ਮੈਂਬਰ ਪਤਨੀ ਸਨੇਹ ਲਤਾ, ਬੱਚੇ ਤਾਨਿਸ਼ ਅਤੇ ਰਮਣੀਸ਼ ਪ੍ਰਤਾਪ, ਬੇਟੀਆਂ ਵਿਜੇਤਾ ਅਤੇ ਪ੍ਰਿਆ, ਦਾਮਾਦ ਗਗਨਦੀਪ ਸਿੰਘ ਹੀਰ, ਸਰੋਜ ਬਾਲਾ, ਨਿਰਮਲ ਦੇਵੀ, ਸਾਈਨਾ, ਵੀਨਾ ਤੋਂ ਇਲਾਵਾ ਰਜਿੰਦਰ ਸਿੰਘ ਛੀਨਾ, ਰਾਜੇਸ਼ ਗੁਪਤਾ, ਆਰ.ਐੱਸ ਤੱਗੜ, ਪ੍ਰੋ ਰਾਜ ਕੁਮਾਰ, ਕਾਮਰੇਡ ਅਵਤਾਰ ਸਿੰਘ, ਅਵਤਾਰ ਚੰਦ, ਹੰਸ ਰਾਜ, ਜਗਨ ਨਾਥ, ਇੰਸਪੈਕਟਰ ਅਸ਼ੋਕ ਕੁਮਾਰ, ਸਹਾਇਕ ਸਬ ਇੰਸਪੈਕਟਰ ਮਨਜੀਤ ਸਿੰਘ, ਰਣਬੀਰ ਆਕਾਸ਼ , ਅਸ਼ਵਨੀ ਕੁਮਾਰ ਅਤੇ ਕੇ.ਪੀ ਸਿੰਘ ਹਾਜ਼ਰ ਸਨ । ਪ੍ਰੋਗਰਾਮ ਦੇ ਮੇਜ਼ਬਾਨ ਪ੍ਰਤਾਪ ਪਾਰਸ ਨੇ ਵਿਚਾਰ ਚਰਚਾ ਵਿੱਚ ਉਠਾਏ ਗਏ ਸਵਾਲਾਂ ਦਾ ਜਵਾਬ ਦਿੱਤਾ ।