Prime Punjab Times

Latest news
ਲੋਕਾਂ ਦੇ ਸਹਿਯੋਗ ਨਾਲ ਪੰਜਾਬ ਨੂੰ ਹਰੇਕ ਖ਼ੇਤਰ ਵਿੱਚ ਨੰਬਰ ਇਕ ਬਣਾਉਣ ਦਾ ਸਫ਼ਰ ਜਾਰੀ ਰਹੇਗਾ: ਮੁੱਖ ਮੰਤਰੀ ਭਗਵੰਤ ਸਿੰਘ ... ਸਿਹਤ ਸਹੂਲਤਾਂ ਅਤੇ ਸਕੀਮਾਂ ਲੋਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣ : ਡਾ.ਸੁਦੇਸ਼ ਰਾਜਨ KMS ਕਾਲਜ ਦੇ BSc ਫੈਸ਼ਨ ਡਿਜ਼ਾਇਨਿੰਗ ਛੇਵੇਂ ਸਮੈਸਟਰ ਦੀ ਜਸਦੀਪ ਅਤੇ ਨੇਹਾ ਨੇ ਹਾਸਲ ਕੀਤਾ ਪਹਿਲਾ ਸਥਾਨ - ਪ੍ਰਿੰਸੀਪਲ ... ਦਸੂਹਾ ਚ ਇੱਕ ਨਿੱਜੀ ਪ੍ਰਾਈਵੇਟ ਸਕੂਲ ਦੀ ਬੱਸ ਪਲਟੀ,ਬੱਚਿਆਂ ਨੂੰ ... जालंधर में डिजिटल मीडिया एसोसिएशन (DMA) की बैठक में पहुंचे कैबिनेट मंत्री मोहिंदर भगत और मेयर वनीत ध... DAV पब्लिक स्कूल में सामाजिक विज्ञान तथा सामान्य ज्ञान पर अंतर सदनीय क्विज प्रतियोगिता का आयोजन ਅੱਜ ਦੇ ਬੱਚਿਆਂ ਨੇ ਭਵਿੱਖ ਵਿੱਚ ਇੱਕ ਸੁੰਦਰ ਸਮਾਜ ਦੀ ਸਿਰਜਣਾ ਕਰਨੀ ਹੈ ਪੁਰਾਣੀ ਰੰਜਿਸ਼ ਨੇ ਲਿਆ ਖੂ+ਨੀ ਰੂਪ,ਗੋਲੀਬਾਰੀ ’ਚ ਨੌਜਵਾਨ ਦੀ ਮੌ+ਤ; ਮੁਲਜ਼ਮ ਤੇ ਉਸ ਦੀ ਪਤਨੀ 4 ਘੰਟਿਆਂ 'ਚ ਕਾਬੂ ਪੀਐਚਸੀ ਭੂੰਗਾ ਵਿਖੇ ਵਿਸ਼ਵ ਅਬਾਦੀ ਜਾਗਰੂਕਤਾ ਦਿਵਸ ਮਨਾਇਆ ਗਿਆ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਨਵੇਂ ਹੁਕਮ ਜਾਰੀ,ਜਾਣੋ ਕਿੰਨਾ ਚੀਜਾਂ ਤੇ ਰਹੇਗੀ ਪਾਬੰਦੀ
ADVERTISEMENT
You are currently viewing ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਭਾਸ਼ਣ ਪ੍ਰਤੀਯੋਗਿਤਾ ਕਰਵਾਈ ਗਈ

ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਭਾਸ਼ਣ ਪ੍ਰਤੀਯੋਗਿਤਾ ਕਰਵਾਈ ਗਈ

ਗੜ੍ਹਦੀਵਾਲਾ 31 ਜੁਲਾਈ (ਚੌਧਰੀ) 

: ਅੱਜ ਮਿਤੀ 31/7/24 ਨੂੰ ਲਾਲਾ ਜਗਤ ਨਾਰਾਇਣ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਵਿਖੇ ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਦੀ ਅਗਵਾਈ ਹੇਠ ਭਾਸ਼ਣ ਪ੍ਰਤੀਯੋਗਿਤਾ ਕਰਵਾਈ ਗਈ । ਇਸ ਪ੍ਰਤੀਯੋਗਿਤਾ ਦਾ ਵਿਸ਼ਾ- ਸੋਸ਼ਲ ਮੀਡੀਆ ਨਾਲ ਸੰਬੰਧਿਤ ਸੀ । ਇਹ ਭਾਸ਼ਣ ਪ੍ਰਤੀਯੋਗਿਤਾ ਤਿੰਨ ਭਾਸ਼ਾਵਾਂ ਅੰਗਰੇਜੀ ਹਿੰਦੀ ਅਤੇ ਪੰਜਾਬੀ ਦੇ ਵਿੱਚ ਕਰਵਾਈ ਗਈ। ਭਾਸ਼ਣ ਪ੍ਰਤੀਯੋਗਿਤਾ ਦਾ ਆਯੋਜਨ ਦੂਸਰੇ ਸਦਨ ਸ਼ਿਵਾਜੀ ਸਦਨ ਦੁਆਰਾ ਕੀਤਾ ਗਿਆ। ਇਸ ਪ੍ਰਤੀਯੋਗਿਤਾ ਵਿੱਚ ਹਿੰਦੀ ਭਾਸ਼ਾ ਦੇ ਵਿੱਚ ਬੋਲਣ ਵਾਲੇ ਵਿਦਿਆਰਥੀ ਪਾਇਲ ਚੌਧਰੀ, ਵਰਿੰਦਾ, ਨਮਨ ਅਤੇ ਲਲਿਤ ਸਨ, ਅੰਗਰੇਜ਼ੀ ਭਾਸ਼ਾ ਵਿੱਚ ਆਪਣਾ ਭਾਸ਼ਣ ਬੋਲਣ ਵਾਲੇ ਵਿਦਿਆਰਥੀ ਦੇ ਵਿੱਚ ਰਿੱਤੀ ਸ਼ਰਮਾ,ਕਨਿਕਾ ਸ਼ਰਮਾ, ਸੁਹਾਨੀ ਅਤੇ ਹਰਸ਼ਿਕਾ ਸ਼ਰਮਾ ਸ਼ਾਮਿਲ ਸਨ, ਪੰਜਾਬੀ ਭਾਸ਼ਾ ਵਿੱਚ ਬੋਲਣ ਵਾਲੇ ਵਿਦਿਆਰਥੀ ਗੁਰਲੀਨ ਕੌਰ ਅਰਸ਼ਦੀਪ ਕੌਰ ਹਰਮਨਦੀਪ ਕੌਰ ਅਤੇ ਏਕਮਜੋਤ ਸਨ। ਇਹਨਾਂ ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਵਧੀਆ ਢੰਗ ਨਾਲ ਆਪਣੇ ਸ਼ਬਦਾਂ ਵਿੱਚ ਵਿਸ਼ਾ ਸ਼ੋਸ਼ਲ ਮੀਡੀਆ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਪ੍ਰਤੀਯੋਗਿਤਾ ਵਿੱਚ ਜੱਜ ਦੀ ਭੂਮਿਕਾ ਮੈਡਮ ਰਮਨਦੀਪ ਕੌਰ, ਮੈਡਮ ਸ਼ਾਹਿਨੀ, ਸਰ ਸਨੀ ਫਰਮਾਹਾ ਨੇ ਬਾਖੂਬੀ ਨਿਭਾਈ। ਉਹਨਾਂ ਨੇ ਵਿਦਿਆਰਥੀਆਂ ਨੂੰ ਆਉਣ ਵਾਲੇ ਸਮੇਂ ਲਈ ਉਤਸਾਹਿਤ ਕੀਤਾ ਕਿ ਉਹ ਵੱਧ ਤੋਂ ਵੱਧ ਗਤੀਵਿਧੀਆਂ ਵਿੱਚ ਭਾਗ ਲੈਣ ਅਤੇ ਨਾਲੋਂ ਨਾਲ ਆਪਣੀ ਪੜ੍ਹਾਈ ਵਿੱਚ ਵੀ ਵਧੀਆ ਨੰਬਰ ਲੈ ਕੇ ਆਪਣਾ ਅਤੇ ਆਪਣੇ ਘਰਦਿਆਂ ਦਾ ਨਾਮ ਰੋਸ਼ਨ ਕਰਨ। ਇਸ ਪ੍ਰਤੀਯੋਗਿਤਾ ਵਿੱਚ ਭਾਸ਼ਾ ਅੰਗਰੇਜ਼ੀ ਵਿੱਚੋਂ ਪਹਿਲਾਂ ਸਥਾਨ ਹਾਸਲ ਕਰਨ ਵਾਲੀ ਵਿਦਿਆਰਥੀ ਹਰਸ਼ਿਕਾ ਸ਼ਰਮਾ, ਜਮਾਤ ਦੱਸਵੀਂ,ਜੋ ਕਿ ਚੌਥੇ ਸਦਨ ਮਹਾਰਾਣਾ ਪ੍ਰਤਾਪ ਦੀ ਵਿਦਿਆਰਥਣ ਹੈ ਅਤੇ ਦੂਸਰਾ ਸਥਾਨ ਨੋਵੀਂ ਜਮਾਤ ਦੀ ਵਿਦਿਆਰਥਣ ਕਨਿਕਾ ਸ਼ਰਮਾ ਨੇ ਹਾਸਿਲ ਕੀਤਾ ਜੋ ਕਿ ਸ਼ਿਵਾ ਜੀ ਹਾਊਸ ਦੀ ਵਿਦਿਆਰਥਨ ਹੈ। ਇਸੇ ਪ੍ਰਕਾਰ ਪੰਜਾਬੀ ਭਾਸ਼ਾ ਵਿੱਚ ਪਹਿਲਾਂ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਗੁਰਲੀਨ ਕੌਰ ਜਮਾਤ ਦਸਵੀਂ ਅਤੇ ਦੂਸਰੇ ਸਦਨ ਨਾਲ ਸੰਬੰਧਿਤ ਵਿਦਿਆਰਥੀ ਹੈ, ਏਕਮ ਜੋਤ ਜਮਾਤ ਅੱਠਵੀਂ ਦੀ ਵਿਦਿਆਰਥਣ ਜੋ ਕਿ ਚੌਥੇ ਸਦਨ ਮਹਾਰਾਣਾ ਪ੍ਰਤਾਪ ਵਿੱਚੋਂ ਹੈ ਉਸ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਹੀ ਹਿੰਦੀ ਭਾਸ਼ਾ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੀ ਵਿਦਿਆਰਥਣ ਜਮਾਤ ਦਸਵੀਂ ਦੀ ਪਾਇਲ ਚੌਧਰੀ ਹੈ ਜੋ ਕਿ ਤੀਸਰੇ ਸਦਨ ਪ੍ਰਿਥਵੀਰਾਜ ਚੌਹਾਨ ਦੀ ਵਿਦਿਆਰਥਣ ਹੈ ਅਤੇ ਦੂਸਰਾ ਸਥਾਨ ਵਰਿੰਦਾ ਜੋ ਕਿ ਨੌਵੀਂ ਦੀ ਵਿਦਿਆਰਥਣ ਹੈ ਤੇ ਸਦਨ ਪਹਿਲਾ ਅਸ਼ੋਕਾ ਸਦਨ ਦੀ ਵਿਦਿਆਰਥਣ ਹੈ। ਸਾਰੇ ਵਿਦਿਆਰਥੀਆਂ ਨੇ ਬਹੁਤ ਹੀ ਬਾਖੂਬੀ ਭਾਸ਼ਣ ਪ੍ਰਤੀਯੋਗਿਤਾ ਵਿੱਚ ਭਾਗ ਲਿਆ । ਪ੍ਰਿੰਸੀਪਲ ਡਾਕਟਰ ਅਮਿਤ ਨਾਗਵਾਨ ਨੇ ਅੰਤ ਵਿੱਚ ਸਾਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਕਿ ਉਹ ਵੱਧ ਤੋਂ ਵੱਧ ਹਰ ਇੱਕ ਗਤੀਵਿਧੀ ਵਿੱਚ ਭਾਗ ਲੈਣ । ਇਸ ਮੌਕੇ ਤੇ ਸਮੂਹ ਸਟਾਫ਼ ਹਾਜ਼ਰ ਸੀ।

error: copy content is like crime its probhihated