Prime Punjab Times

Latest news
*ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਗੁਰਮਤਿ ਸਮਾਗਮ ਵਿੱਚ ਕੀਤੀ ਸ਼ਮੂਲੀਅਤ KMS ਕਾਲਜ ਦੇ ਬੀ.ਸੀ.ਏ ਚੌਥੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ
ADVERTISEMENT
You are currently viewing ਭੂਰੀਵਾਲੇ ਮਹਾਰਾਜਾ ਰਿਸ਼ੀਕੇਸ਼ ਕੁਟੀਆ ਬਣਾਂ ਵਿਖੇ 21ਵਾ ਸ਼ਿਵ ਕਾਵੜ ਸਵਾਗਤ ਸਮਾਰੋਹ ਆਯੋਜਿਤ 

ਭੂਰੀਵਾਲੇ ਮਹਾਰਾਜਾ ਰਿਸ਼ੀਕੇਸ਼ ਕੁਟੀਆ ਬਣਾਂ ਵਿਖੇ 21ਵਾ ਸ਼ਿਵ ਕਾਵੜ ਸਵਾਗਤ ਸਮਾਰੋਹ ਆਯੋਜਿਤ 

ਭੂਰੀਵਾਲੇ ਮਹਾਰਾਜਾ ਰਿਸ਼ੀਕੇਸ਼ ਕੁਟੀਆ ਬਣਾਂ ਵਿਖੇ 21ਵਾ ਸ਼ਿਵ ਕਾਵੜ ਸਵਾਗਤ ਸਮਾਰੋਹ ਆਯੋਜਿਤ 

ਬਲਾਚੌਰ (ਜਤਿੰਦਰ ਪਾਲ ਸਿੰਘ ਕਲੇਰ ) ਅਚਾਰੀਆ ਸ੍ਰੀ ਚੇਤਨਾ ਨੰਦ ਜੀ ਮਹਾਰਾਜ ਭੂਰੀ ਵਾਲੇ (ਵਰਤਮਾਨ ਗੱਦੀਨਸ਼ੀਨ) ਜੀ ਦੀ ਸਰਪ੍ਰਸਤੀ ਰਿਸ਼ੀਕੇਸ਼ ਕੁਟੀਆ ਪਿੰਡ ਬਣਾਂ ਵਿਖੇ 160 ਕਾਵੜੀਆਂ ਦੇ ਸਵਾਗਤ ਵਿੱਚ ਵੱਡਾ ਸਮਾਰੋਹ ਆਯੋਜਿਤ ਕੀਤਾ ਗਿਆ।ਇਹ 21ਵਾਂ ਸਵਾਗਤ ਸਮਾਰੋਹ ਸੀ। ਤਕਰੀਬਨ 160 ਕਾਵੜੀਆਂ ਦਾ ਜਥਾ ਗੁਰਮੁਖ ਅਤੇ ਸ਼੍ਰੀ ਹਰਿਦੁਆਰ ਤੋਂ ਪੈਦਲ ਯਾਤਰਾ ਕਰਦਿਆਂ ਜਲ ਲੈ ਕੇ ਕੁਟੀਆ ਵਿੱਚ ਪਹੁੰਚਿਆ ਤਾਂ ਮਹਾਰਾਜ ਜੀ ਨੇ ਸੰਗਤਾਂ ਸਮੇਤ ਕਾਵੜੀਆਂ ਦਾ ਹਾਰ ਪਹਿਨਾ ਕੇ ਸਵਾਗਤ ਕੀਤਾ ਇਹ ਪੈਦਲ ਯਾਤਰਾ ਸ਼੍ਰੀ ਜਟੇਸ਼ਵਰ ਮੰਦਰ ਜਟਵਾਹੜ ਜ਼ਿਲ੍ਹਾ ਰੋਪੜ ਦੇ ਸ਼ਿਵ ਮੰਦਰ ਵਿੱਚ ਜਲ ਅਰਪਿਤ ਕਰਕੇ ਸਮਾਪਤ ਹੋਵੇਗੀ। ਇਸ ਮੌਕੇ ਇਲਾਕੇ ਦੀ ਪ੍ਰਸਿੱਧ ਸਨਫਾਰਮਾ ਕੰਪਨੀ ਵੱਲੋਂ ਫਰੀ ਮੈਡੀਕਲ ਕੈਂਪ ਲਗਾ ਕੇ ਸੰਗਤਾਂ ਨੂੰ ਦਵਾਈਆਂ ਵੰਡੀਆਂ ਗਈਆਂ।ਕੈਪ ਦਾ ਉਦਘਾਟਨ ਮਹਾਰਾਜ ਜੀ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਮੌਕੇ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕਾ ਸ਼੍ਰੀ ਸੰਤੋਸ਼ ਕਟਾਰੀਆ ਅਤੇ ਅਸ਼ੋਕ ਕਟਾਰੀਆ ਪਹੁੰਚੇ ਹੋਏ ਸਨ।