Prime Punjab Times

Latest news
ਚੰਗੀ ਸਿਹਤ ਲਈ ਪੌਸ਼ਟਿਕ ਅਤੇ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ : ਡਾ ਸੁਦੇਸ਼ ਰਾਜਨ ਖੇਡਾਂ ਵਤਨ ਪੰਜਾਬ ਦੀਆਂ-2026’ ਸੀਜ਼ਨ-4 ਲਈ ਰਜਿਸਟ੍ਰੇਸ਼ਨ ਕਰਵਾਉਣ ਖਿਡਾਰੀ : ਡਿਪਟੀ ਕਮਿਸ਼ਨਰ *ਵੈਦ ਕ੍ਰਿਸ਼ਨ ਮਿੱਤਰ (ਹਰੀ ਪਗੜੀ ਵਾਲਿਆਂ) ਦਾ ਪਿੰਡ ਕਾਲਰਾਂ ਵਿਖੇ ਵਿਧੀਪੂਰਵਕ ਰਸਮਾਂ ਨਾਲ ਅੰਤਿਮ ਸੰਸਕਾਰ* ਜਲ ਸਪਲਾਈ ਕਾਮਿਆਂ ਵਲੋਂ ਮੰਤਰੀ ਹਰਦੀਪ ਸਿੰਘ ਮੂੰਡੀਆ ਦੇ ਹਲਕਾ ਸਾਹਨੇਵਾਲ ਵਿੱਚ 5 ਸਤੰਬਰ ਨੂੰ ਲਗਾਏ ਜਾ ਰਹੇ ਲਗਾਤਾਰ ਮੋ... ਜ਼ੋਨਲ ਪੱਧਰੀ ਐਥਲੈਟਿਕਸ ਮੁਕਾਬਲਿਆਂ 'ਚ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ  ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਵਿਭਾਗ ਵੱਲੋਂ ਨੈਤਿਕ ਸਿੱਖਿਆ ਸੰਬੰਧੀ ਵਿਸ਼ੇਸ਼ ਲੈਕਚਰ ਖ਼ਾਲਸਾ ਕਾਲਜ ਵਿਖੇ ‘ਭਾਰਤੀ ਗਿਆਨ ਪਰੰਪਰਾ ਅਤੇ ਨੈਤਿਕ ਮੁੱਲ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਦਾ ਆਯੋਜਨ DAV ਪਬਲਿਕ ਸਕੂਲ 'ਚ ਗਣਿਤ ਅਤੇ ਵਿਗਿਆਨ ਕਵਿਜ਼ ਮੁਕਾਬਲਾ ਕਰਵਾਇਆ ਗਿਆ ਡਾ. ਸੁਖਦੇਵ ਸ਼ਰਮਾ ਨੂੰ ਸਦਮਾ, ਪਿਤਾ ਡਾ ਕ੍ਰਿਸ਼ਨ ਮਿੱਤਰ(ਹਰੀ ਪਗੜੀ ਵਾਲੇ) ਦਾ ਦੇਹਾਂਤ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦੀ ਬਦਲੀ ਮੁੱਖ ਮੰਤਰੀ ਦੀ ਬੁਖਲਾਹਟ ਦਾ ਨਤੀਜਾ ਕਰਾਰ; ਸਾਂਝੀ ਤਾਲਮੇਲ ਕਮੇਟੀ ਗੜਦੀਵਾ...
ADVERTISEMENT

DAV ਪਬਲਿਕ ਸਕੂਲ ‘ਚ ਧੂਮਧਾਮ ਨਾਲ ਮਨਾਇਆ ਗਿਆ ਵੇਦ ਸਪਤਾਹ

ਗੜ੍ਹਦੀਵਾਲਾ 31 ਅਗਸਤ (ਚੌਧਰੀ) 

: ਲਾਲਾ ਜਗਤ ਨਰਾਇਣ ਡੀ.ਏ.ਵੀ. ਪਬਲਿਕ ਸਕੂਲ ਗੜ੍ਹਦੀਵਾਲਾ ਵਿੱਚ 22-08-2026 ਤੋਂ 28-08-2026 ਤੱਕ ਪ੍ਰਧਾਨਾਚਾਰਿਆ ਸ਼ੇਖਰ ਮੋਦੀਗਿਲ ਜੀ ਦੀ ਅਗਵਾਈ ਹੇਠ ਵੇਦ ਸਪਤਾਹ ਮਨਾਇਆ ਗਿਆ। ਇਸ ਕਾਰਜਕ੍ਰਮ ਦਾ ਆਯੋਜਨ ਚੌਥੇ ਸਦਨ ਸਤਲੁਜ ਸਦਨ ਵੱਲੋਂ ਕੀਤਾ ਗਿਆ। ਕਾਰਜਕ੍ਰਮ ਵਿੱਚ ਆਰਿਆ ਸਮਾਜ ‘ਤੇ ਭਾਸ਼ਣ ਅਤੇ ਮੰਤਰ ਉਚਾਰਣ, ਹਵਨ ਸਮਾਰੋਹ ਅਤੇ ਰੁੱਖ ਲਗਾਉਣਾ ਮੁੱਖ ਆਕਰਸ਼ਣ ਰਹੇ।

ਕਾਰਜਕ੍ਰਮ ਦਾ ਆਰੰਭ ਵੈਦਿਕ ਮੰਤਰਾਂ ਦੇ ਮਧੁਰ ਅਤੇ ਪਵਿੱਤਰ ਉਚਾਰਣ ਨਾਲ ਕੀਤਾ ਗਿਆ। ਕਲਾਸ ਛੇਵੀਂ ਦੀ ਵਿਦਿਆਰਥਣ ਆਰਾਧਿਆ ਸ਼ਰਮਾ ਨੇ ਵੈਦਿਕ ਮੰਤਰਾਂ ਦਾ ਉਚਾਰਣ ਕੀਤਾ ਅਤੇ ਇਸ ਉਪਰੰਤ ਆਰਿਆ ਸਮਾਜ ਦੇ ਮਹੱਤਵ ਅਤੇ ਇਸ ਦੇ ਸਿਧਾਂਤਾਂ ‘ਤੇ ਇੱਕ ਸੁੰਦਰ ਅਤੇ ਪ੍ਰਭਾਵਸ਼ਾਲੀ ਭਾਸ਼ਣ ਪੇਸ਼ ਕੀਤਾ। ਉਸਨੇ ਆਪਣੇ ਭਾਸ਼ਣ ਵਿੱਚ ਦੱਸਿਆ ਕਿ ਆਰਿਆ ਸਮਾਜ ਸਾਨੂੰ ਸੱਚ ਦੇ ਮਾਰਗ ‘ਤੇ ਚੱਲਣ, ਆਪਣੇ ਸੰਸਕਾਰ ਅਪਣਾਉਣ, ਸਿੱਖਿਆ ਦਾ ਮਹੱਤਵ ਸਮਝਣ ਅਤੇ ਸਮਾਜ ਵਿੱਚ ਭਲਾਈ ਦੇ ਕੰਮ ਕਰਨ ਦੀ ਪ੍ਰੇਰਣਾ ਦਿੰਦਾ ਹੈ। ਉਸਦੇ ਆਤਮਵਿਸ਼ਵਾਸ ਭਰੇ ਭਾਸ਼ਣ ਦੀ ਸਾਰੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬਹੁਤ ਸਰਾਹਨਾ ਕੀਤੀ। ਇਸ ਤੋਂ ਬਾਅਦ ਸਕੂਲ ਦੀ ਗਰਾਉਂਡ ਵਿੱਚ ਹਵਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਹਵਨ ਸਮਾਰੋਹ ਵਿੱਚ ਸਕੂਲ ਦੇ ਪ੍ਰਿੰਸੀਪਲ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਸ਼ਰਧਾ ਅਤੇ ਉਤਸ਼ਾਹ ਨਾਲ ਭਾਗ ਲਿਆ। ਵੈਦਿਕ ਮੰਤਰਾਂ ਦੇ ਉਚਾਰਣ ਦੇ ਨਾਲ ਹਵਨ ਕੁੱਝ ਵਿੱਚ ਆਹੁਤੀਆਂ ਪਾਈਆਂ ਗਈਆ। ਹਵਨ ਸਮਾਰੋਹ ਨਾਲ ਸਕੂਲ ਦਾ ਵਾਤਾਵਰਣ ਸ਼ਾਤਮਈ, ਪਵਿੱਤਰ ਅਤੇ ਭਗਤੀਮਈ ਹੈ ਗਿਆ। ਇਸ ਅਵਸਰ ‘ਤੇ ਸਾਰਿਆਂ ਨੇ ਸੁਖ ਸ਼ਾਂਤੀ ਅਤੇ ਸਮਿੱਧੀ ਦੀ ਕਾਮਨਾ ਕੀਤੀ।

ਕਾਰਜਕ੍ਰਮ ਦੇ ਅੰਤਿਮ ਚਰਨ ਵਿੱਚ ਸਕੂਲ ਵਿੱਚ ਰੁੱਖ ਲਗਾਉਣ ਦਾ ਕਾਰਜਕ੍ਰਮ ਵੀ ਆਯੋਜਿਤ ਕੀਤਾ ਗਿਆ। ਇਸ ਅਵਸਰ ‘ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹਪੂਰਵਕ ਭਾਗ ਲਿਆ। ਸਕੂਲ ਗਰਾਊਂਡ ਵਿੱਚ ਨਿੰਮ, ਜਾਮੁਨ, ਅੰਬ, ਅਮਰੂਦ, ਆਵਲਾ ਅਤੇ ਬੇਲ ਆਦਿ ਵੱਖ-ਵੱਖ ਕਿਸਮਾਂ ਦੇ ਛਾਂਦਾਰ ਅਤੇ ਫਲਦਾਰ ਪੌਦੇ ਲਗਾਏ ਗਏ। ਇਸ ਅਵਸਰ ‘ਤੇ ਸਕੂਲ ਦੇ ਪ੍ਰਿੰਸੀਪਲ ਸ੍ਰੀ ਸ਼ੇਖਰ ਮੋਦੀਗਿਲ ਜੀ ਨੇ ਸਾਰੇ ਵਿਦਿਆਰਥੀਆਂ ਨੂੰ ਰੁੱਖਾਂ ਦੀ ਮਹੱਤਤਾ ਅਤੇ ਵਾਤਾਵਰਣ ਦੀ ਸੰਭਾਲ ਬਾਰੇ ਜਾਣਕਾਰੀ ਦਿੱਤੀ। ਅੰਤ ਵਿੱਚ ਸਾਰਿਆਂ ਨੇ ਲਗਾਏ ਗਏ ਪੌਦਿਆਂ ਦੀ ਨਿਯਮਿਤ ਦੇਖਭਾਲ ਅਤੇ ਸਭਾਲ ਕਰਨ ਦਾ ਸੰਕਲਪ ਲਿਆ।

ਇਸ ਪ੍ਰਕਾਰ ਵਿਦਿਆਲਯ ਵਿੱਚ ਆਯੋਜਿਤ ਸਾਰੇ ਕਾਰਜਕ੍ਰਮ ਬਹੁਤ ਹੀ ਸਫਲ ਅਤੇ ਆਨੰਦਦਾਇਕ ਰਹੇ। ਇਨ੍ਹਾਂ ਗਤੀਵਿਧੀਆਂ ਦੇ ਮਾਧਿਅਮ ਨਾਲ ਵਿਦਿਆਰਥੀਆਂ ਨੂੰ ਭਾਰਤੀ ਸੰਸਕ੍ਰਿਤੀ, ਵੈਦਿਕ ਪਰੰਪਰਾਵਾਂ ਅਤੇ ਰੁੱਖ ਲਗਾਉਣ ਦੇ ਮਹੱਤਵ ਬਾਰੇ ਸਿੱਖਣ ਦਾ ਸੁਨਹਿਰੀ ਅਵਸਰ ਮਿਲਿਆ।