Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਪਰਮ ਤਪੱਸਵੀ ਸ੍ਰੀ ਯੋਗੀਰਾਜ ਬਾਵਾ ਲਾਲ ਦਿਆਲ ਜੀ ਦਾ ਅਵਤਾਰ ਦਿਵਸ ਧਿਆਨਪੁਰਧਾਮ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਪਰਮ ਤਪੱਸਵੀ ਸ੍ਰੀ ਯੋਗੀਰਾਜ ਬਾਵਾ ਲਾਲ ਦਿਆਲ ਜੀ ਦਾ ਅਵਤਾਰ ਦਿਵਸ ਧਿਆਨਪੁਰਧਾਮ ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ

ਬਟਾਲਾ (ਅਵਿਨਾਸ ਸ਼ਰਮਾ )

ਸ੍ਰੀਮਾਨ ਮਹੰਤ ਰਾਮ ਸੁੰਦਰ ਦਾਸ ਜੀ ਨੇ ਦਿੱਤਾ ਸੰਗਤਾਂ ਨੂੰ ਅਸ਼ੀਰਵਾਦ

ਜੈ ਸ੍ਰੀ ਬਾਵਾ ਲਾਲ ਦਿਆਲ ਜੀ ਦੇ ਜੈਕਾਰਿਆਂ ਨਾਲ ਗੂੰਜਿਆ ਧਿਆਨਪੁਰਧਾਮ

23 ਜਨਵਰੀ : ਸਥਾਨਕ ਪ੍ਰਾਚੀਨ ਇਤਿਹਾਸਕ ਧਿਆਨਪੁਰਧਾਮ ਦੇ ਮੋਜੂਦਾ ਸ੍ਰੀਮਾਨ ਪੂਜਨੀਕ ਮਹਾਰਾਜ ਸ੍ਰੀ ਰਾਮ ਸੁੰਦਰ ਦਾਸ ਜੀ ਦੇ ਅਸ਼ੀਰਵਾਦ ਸਦਕਾ ਹਰ ਸਾਲ ਦੀ ਤਰ੍ਹਾਂ ਐਦਕੀ ਵੀ ਪਰਮਤਪੱਸਵੀ,ਯੋਗੀਰਾਜ ਸ੍ਰੀ ਬਾਵਾ ਲਾਲ ਦਿਆਲ ਜੀ ਦਾ 668ਵਾਂ ਅਵਤਾਰ ਦਿਵਸ ਦਰਬਾਰ ਸਰੀ ਧਿਆਨਪੁਰਧਾਮਵਿੱਚ ਬਹੁਤ ਹੀ ਸ਼ਰਧਾ ਭਾਵਨਾ ਨਾਲ ਇਲਾਕੇ ਦੀ ਸਮੂਹ ਸਾਧ ਸੰਗਤ ਤੇ ਸੇਵਾਦਾਰਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਸੰਗਤਾਂ ਨੇ ਪੂਜਨੀਕ ਮਹਾਰਾਜ ਸ੍ਰੀ ਰਾਮ ਸੁੰਦਰ ਦਾਸ ਜੀ ਕੋਲੋਂ ਅਸ਼ੀਰਵਾਦ ਲਿਆ। ਇਸ ਸਬੰਧੀ ਹੋਰ ਜਾਣਕਾਰੀ ਦੇਂਦਿਆਂ ਮਹਾਰਾਜ ਜੀ ਦੇ ਸ਼ਿਸ਼ ਗੋਪਾਲ ਦਾਸ, ਦਰਬਾਰ ਦੇ ਮੁੱਖ ਸੇਵਾਦਾਰ ਬਾਊ ਜਗਦੀਸ਼ ਰਾਜ ਜੀ,ਨੰਦੀ ਜੀ ਨੇ ਦੱਸਿਆ ਕਿ ਪੂਜਨੀਕ ਮਹਾਰਾਜ ਮਹੰਤ ਰਾਮ ਸੁੰਦਰ ਦਾਸ ਜੀ ਦੇ ਅਸ਼ੀਰਵਾਦ ਸਦਕਾ ਦਰਬਾਰ ਵਿੱਚ ਭਾਰਤ ਦੇ ਕੋਨੇ ਕੋਨੇ ਤੋਂ ਸੰਗਤਾਂ ਹਾਜ਼ਰ ਹੋ ਰਹੀਆਂ ਹਨ ਉਥੇ ਵਿਦੇਸ਼ਾਂ ਤੋਂ ਵੀ ਸੰਗਤ ਨਤਮਸਤਕ ਹੋ ਰਹੀਆਂ ਹਨ। ਧਿਆਨਪੁਰ ਦੇ ਵਾਸੀਆਂ ਵੱਲੋਂ ਥਾਂ ਥਾਂ ਲੰਗਰ ਲਾਏ ਗਏ ਤੇ ਅੱਜ ਪ੍ਰਕਾਸ਼ ਪੁਰਬ ਵਾਲੇ ਦਿਨ ਸ੍ਰੀ ਬਾਵਾ ਲਾਲ ਜੀ ਦੀ ਸੁੰਦਰ ਪਾਲਕੀ ਸਜਾਈ ਗਈ ਜੋ ,ਧਿਆਨਪੁਰ ਦੇ ਬਜ਼ਾਰਾਂ ਵਿੱਚੋਂ ਹੁੰਦੀ ਹੋਈ ਮੰਦਰ ਦੇ ਬਾਹਰ ਇੱਕ ਖੁੱਲ੍ਹੇ ਪੰਡਾਲ ਵਿੱਚ ਪਹੁੰਚੀ। ਜਿਥੇ ਵੱਖ ਵੱਖ ਭਜਨ ਮੰਡਲੀਆਂ ਵੱਲੋਂ ਬਾਵਾ ਲਾਲ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।। ਇਸ ਤੋਂ ਬਾਅਦ ਸ਼ਹਿਰ ਦੀ ਪ੍ਰਕਰਮਾਂ ਕਰਦੀ ਹੋਈ ਸੰਗਤ ਵਾਪਸ ਮੰਦਰ ਵਿਖੇ ਪਹੁੰਚੀ।ਰਸਤੇ ਵਿਚ ਸੰਗਤਾਂ ਵੱਲੋਂ ਲੰਗਰ ਦੇ ਪ੍ਰਬੰਧ ਵੀ ਕੀਤੇ ਗਏ।ਸਤਿਗੁਰ ਸ੍ਰੀ ਬਾਵਾ ਲਾਲ ਦਿਆਲ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਮੰਦਿਰ ਵਿੱਚ ਦੀਪਮਾਲਾ ਕੀਤੀ ਗਈ ਤੇ ਆਤਿਸ਼ਬਾਜ਼ੀ ਵੀ ਚਲਾਈ ਗਈ।ਦਰਬਾਰ ਵਿੱਚ ਆਰਤੀ ਵੀ ਕੀਤੀ ਗਈ ਤੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਕੇਕ ਵੀ ਕੱਟਿਆ ਗਿਆ।ਇਸ ਮੌਕੇ ਕੁਲਦੀਪ ਰਾਜ,ਉਮਾ ਸ਼ੰਕਰ ਛੋਟੂ, ਦਿਨੇਸ਼ ਕੋਹਲੀ, ਮਾਸਟਰ ਕੈਲਾਸ਼ ਚੰਦਰ, ਅਮਿਤ ਕੁਮਾਰ, ਜਸਬੀਰ ਸਿੰਘ, ਅਸ਼ੋਕ ਕੁਮਾਰ,ਵਿਸ਼ਵ ਬੰਧੂ,ਮਨੋਜ ਕੁਮਾਰ, ਵਿਜੇ ਸੋਨੀ ਮੋਹਲੋਵਾਲੀ,ਪਰਮਸੁਨੀਲ ਸਿੰਘ ਲੱਡੂ,ਰਮਨ ਕੁਮਾਰ, ਕੁਲਦੀਪ ਪੱਪੂ, ਦਵਿੰਦਰ ਜਿੰਦ, ਬਿੱਟੂ ਲਾਲਾ, ਰਾਜੇਸ਼ ਕੁਮਾਰ,ਡਾ ਰਾਕੇਸ਼ ਕੁਮਾਰ ਭਾਗਾ, ਨਰਿੰਦਰ ਕੁਮਾਰ ਸੋਨੀ,ਫੱਲੀ ਭਾਰਦਵਾਜ,ਰਿੰਕੀ ਨੇਬ ਦਾ ਅਹਿਮ ਯੋਗਦਾਨ ਰਹੇਗਾ।