Prime Punjab Times

Latest news
ਬਲਾਕ ਪੱਧਰੀ ਡਰਾਮਾ ਮੁਕਾਬਲੇ 'ਚ ਸਰਕਾਰੀ ਸੈਕੰਡਰੀ ਸਕੂਲ ਡੱਫਰ ਦੇ ਵਿਦਿਆਰਥੀ ਜੇਤੂ ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ*
ADVERTISEMENT
You are currently viewing ਅੰਗਹੀਣ ਸਮਾਜ ਸੇਵਾ ਯੂਨੀਅਨ ਨੇ ਜੋਗਿੰਦਰ ਸਿੰਘ ਮਾਨ ਨੂੰ ਦਿੱਤਾ ਮੰਗ ਪੱਤਰ

ਅੰਗਹੀਣ ਸਮਾਜ ਸੇਵਾ ਯੂਨੀਅਨ ਨੇ ਜੋਗਿੰਦਰ ਸਿੰਘ ਮਾਨ ਨੂੰ ਦਿੱਤਾ ਮੰਗ ਪੱਤਰ

ਫਗਵਾੜਾ (ਲਾਲੀ ਦਾਦਰ )

* ਪਹਿਲ ਦੇ ਅਧਾਰ ਤੇ ਨੌਕਰੀ ਦੀ ਕੀਤੀ ਮੰਗ

3 ਦਸੰਬਰ : ਅੰਗਹੀਣ ਸਮਾਜ ਸੇਵਾ ਯੂਨੀਅਨ ਪੰਜਾਬ ਦਾ ਇਕ ਵਫਦ ਅੱਜ ਅੰਗਹੀਣ ਦਿਵਸ ਮੌਕੇ ਸੀਨੀਅਰ ਆਪ ਆਗੂ ਅਤੇ ਹਲਕਾ ਵਿਧਾਨਸਭਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੂੰ ਮਿਲਿਆ। ਇਸ ਦੌਰਾਨ ਵਫਦ ਨੇ ਯੂਨੀਅਨ ਦੇ ਪੰਜਾਬ ਪ੍ਰਧਾਨ ਸਤਪਾਲ ਬੈਂਸ ਦੀ ਅਗਵਾਈ ਹੇਠ ਇਕ ਮੰਗ ਪੱਤਰ ਦਿੱਤਾ ਅਤੇ ਅੰਗਹੀਣਾਂ ਨੂੰ ਸਰਕਾਰੀ ਤੇ ਲਿਮਟਿਡ ਕੰਪਨੀਆਂ ‘ਚ ਪਹਿਲ ਦੇ ਅਧਾਰ ਤੇ ਨੌਕਰੀ ਦੇਣ ਦੀ ਮੰਗ ਕੀਤੀ। ਇਸ ਤੋਂ ਇਲਾਵਾ ਪ੍ਰਾਈਵੇਟ ਰੁਜਗਾਰ ਲਈ ਈ-ਰਿਕਸ਼ਾ ਦੇਣ, ਅੰਗਹੀਣਤਾ ਪੈਨਸ਼ਨ ਪੰਜ ਹਜਾਰ ਰੁਪਏ ਪ੍ਰਤੀ ਮਹੀਨਾ ਕਰਨ, ਸਬ-ਐਕਟ 2016 ਨੂੰ ਇਨ-ਬਿਨ ਲਾਗੂ ਕਰਨ, ਅੰਗਹੀਣਾਂ ਨੂੰ ਕਾਰੋਬਾਰ ਲਈ ਮਿਲਣ ਵਾਲੇ ਕਰਜੇ ਦੀ ਪ੍ਰਕ੍ਰਿਆ ਨੂੰ ਸਰਲ ਬਨਾਉਣ, ਬੱਸਾਂ ਦੇ ਕਿਰਾਏ ਵਿਚ ਪੂਰੀ ਛੂਟ ਦੇਣ, ਰੇਲਗੱਡੀ ਦੇ ਸਫਰ ਲਈ ਪਾਸ ਦੀ ਸੁਵਿਧਾ ਫਿਰੋਜਪੁਰ ਡਿਵੀਜਨ ‘ਚ ਮੁਹੱਈਆ ਕਰਵਾ ਕੇ ਖੱਜਲ ਖੁਆਰੀ ਤੋਂ ਰਾਹਤ ਦੇਣ ਅਤੇ ਅੰਤਉਦਿਆ ਸਕੀਮ ਨੂੰ ਲਾਗੂ ਕਰਨ ਦੀ ਮੰਗ ਕੀਤੀ ਗਈ। ਜੋਗਿੰਦਰ ਸਿੰਘ ਮਾਨ ਨੇ ਭਰੋਸਾ ਦਿੱਤਾ ਕਿ ਯੂਨੀਅਨ ਦੀਆਂ ਮੰਗਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾ ਕੇ ਵੱਧ ਤੋਂ ਵੱਧ ਸਹੂਲਤਾਂ ਦੁਆਉਣ ਦਾ ਉਪਰਾਲਾ ਕਰਨਗੇ। ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਪੰਜਾਬ ਮਦਨ ਲਾਲ, ਸੀਨੀਅਰ ਐਡਵਾਈਜ਼ਰ ਮਾਸਟਰ ਪਰਮਜੀਤ ਕੁਮਾਰ, ਕੈਸ਼ੀਅਰ ਜੋਰਾਵਰ ਸਿੰਘ, ਜਲੰਧਰ ਪ੍ਰਧਾਨ ਕੁਲਵਿੰਦਰ ਪਾਲ, ਹੁਸ਼ਿਆਰਪੁਰ ਪ੍ਰਧਾਨ ਬਲਵੀਰ ਸਿੰਘ,ਬਲਵੀਰ ਚੰਦ,ਪਰਕਾਸ਼,ਮਨਜੀਤ ਸਿੰਘ,ਜਸਵੀਰ ਰਾਮ,ਜਸਪਾਲ,ਜਗਦੀਸ਼ ਰਾਜ ਤੇ ਸਤਵੀਰ ਸਿੰਘ ਆਦਿ ਹਾਜਰ ਸਨ।