Prime Punjab Times

Latest news
ਸੀਨੀਅਰ ਮੈਡੀਕਲ ਅਫਸਰ ਡਾ. ਸ਼ੁਦੇਸ਼ ਰਾਜਨ ਵਲੋਂ ਅਚਨਚੇਤ ਨਿਰੀਖਣ ਖਾਲਸਾ ਕਾਲਜ ਵਿਖੇ ਵਿੱਤੀ ਸਾਖਰਤਾ ਅਤੇ ਸਾਈਬਰ ਸੁਰੱਖਿਆ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ KMS ਕਾਲਜ ਦੇ ਹੋਟਲ ਮੈਨੇਜਮੈਂਟ ਵਿਭਾਗ ਵੱਲੋਂ ਮਨਾਇਆ ਗਿਆ ਵਿਸ਼ਵ ਖੁਰਾਕ ਦਿਵਸ  ਸਵ: ਡਾਕਟਰ ਮੋਹਨ ਲਾਲ ਧੰਮਣ ਦੀ ਨਿੱਘੀ ਯਾਦ ਨੂੰ ਸਮਰਪਿਤ ਅੱਖਾਂ ਦੀ ਜਾਂਚ ਕੈਂਪ, ਮੈਡੀਕਲ ਜਾਂਚ ਕੈਂਪ ਅਤੇ ਖੂਨਦਾਨ ਕੈਂਪ... DAV ਪਬਲਿਕ ਸਕੂਲ,ਗੜ੍ਹਦੀਵਾਲਾ ਵਿਖੇ ਅਧਿਆਪਕ-ਮਾਪੇ ਮਿਲਣੀ ਦਾ ਸਫ਼ਲ ਆਯੋਜਨ ਖਾਲਸਾ ਕਾਲਜ ਵਿਖੇ ਕੈਂਸਰ ਜਾਗਰੂਕਤਾ ਸੰਬੰਧੀ ਕਰਵਾਇਆ ਗਿਆ ਵਿਸ਼ੇਸ਼ ਲੈਕਚਰ श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ*
ADVERTISEMENT
You are currently viewing ਚੋਣ ਕਮਿਸ਼ਨ ਵਲੋਂ ਵੋਟਾਂ ਦੀ ਸੁਧਾਈ ਅਤੇ ਅਧਾਰ ਕਾਰਡ ਨਾਲ ਲਿੰਕ ਸਬੰਧੀ ਦੋ ਰੋਜਾ ਕੈਂਪ ਸ਼ੁਰੂ

ਚੋਣ ਕਮਿਸ਼ਨ ਵਲੋਂ ਵੋਟਾਂ ਦੀ ਸੁਧਾਈ ਅਤੇ ਅਧਾਰ ਕਾਰਡ ਨਾਲ ਲਿੰਕ ਸਬੰਧੀ ਦੋ ਰੋਜਾ ਕੈਂਪ ਸ਼ੁਰੂ

ਫਗਵਾੜਾ (ਲਾਲੀ ਦਾਦਰ )

3 ਦਸੰਬਰ : ਪੰਜਾਬ ਚੋਣ ਕਮੀਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਦੀ ਸੁਧਾਈ ਅਤੇ ਆਧਾਰ ਕਾਰਡ ਨੂੰ ਵੋਟਰ ਕਾਰਡ ਨਾਲ ਜੋੜਨ ਸਬੰਧੀ ਅੱਜ ਸ਼ੁਰੂ ਹੋਏ ਦੋ ਰੋਜਾ ਕੈਂਪ ਦੌਰਾਨ ਪਿੰਡ ਖਲਵਾੜਾ ਦੇ ਸਰਕਾਰੀ ਹਾਈ ਸਕੂਲ ਅਤੇ ਪਿੰਡ ਵਜੀਦੋਵਾਲ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਬੀ.ਐਲ.ਓਜ ਦੀ ਨਿਗਰਾਨੀ ਹੇਠ ਕੈਂਪ ਲਗਾਏ ਗਏ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰੀਮਤੀ ਕਮਲੇਸ਼ ਕੌਰ ਬੂਥ ਨੰਬਰ 75 (ਖਲਵਾੜਾ) ਅਤੇ ਬੀ.ਐਲ.ਓ. ਮਲਕੀਤ ਚੰਦ ਬੂਥ ਨੰਬਰ 113(ਵਜੀਦੋਵਾਲ) ਨੇ ਦੱਸਿਆ ਕਿ ਇਹ ਕੈਂਪ ਐਤਵਾਰ 4 ਦਸੰਬਰ ਨੂੰ ਵੀ ਜਾਰੀ ਰਹੇਗਾ। ਉਹਨਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਆਪਣੀਆਂ ਵੋਟਾਂ ਦੀ ਲੋੜੀਂਦੀ ਸੁਧਾਈ ਅਤੇ ਆਪਣੇ ਅਧਾਰ ਕਾਰਡ ਨੂੰ ਵੋਟਰ ਆਈ.ਡੀ. ਨਾਲ ਲਿੰਕ ਕਰਵਾਉਣ ਲਈ ਸੰਪਰਕ ਕਰ ਸਕਦੇ ਹਨ। ਉਹਨਾਂ ਅਪੀਲ ਕੀਤੀ ਕਿ ਲੋੜਵੰਦ ਆਪਣੇ ਪੋਲਿੰਗ ਬੂਥ ਉਪਰ ਅਧਾਰ ਕਾਰਡ ਲੈ ਕੇ ਆਉਣ ਅਤੇ ਆਪਣੇ ਵੋਟ ਨਾਲ ਅਧਾਰ ਕਾਰਡ ਨੂੰ ਲਿੰਕ ਜਰੂਰ ਕਰਾਉਣ। ਇਸ ਤੋਂ ਇਲਾਵਾ ਵੋਟਰ ਸੂਚੀ ਵਿਚ ਕੋਈ ਹੋਰ ਤਰੂਟੀ ਹੋਵੇ ਤਾਂ ਉਹ ਵੀ ਦਰੁੱਸਤ ਕਰਵਾਈ ਜਾ ਸਕਦੀ ਹੈ। ਉਹਨਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਆਧਾਰ ਕਾਰਡ ਨੂੰ ਵੋਟਰ ਆਈ.ਡੀ. ਨਾਲ ਲਿੰਕ ਕਰਵਾਉਣਾ ਲਾਜਮੀ ਕਰ ਦਿੱਤਾ ਗਿਆ ਹੈ। ਉਹਨਾਂ ਦੱਸਿਆ ਕਿ ਜੋ ਨਵੇਂ ਵੋਟਰ ਸਾਲ 2023 ਵਿਚ ਵੋਟ ਪਾਉਣ ਦੀ ਉਮਰ 18 ਸਾਲ ਪੂਰੀ ਕਰ ਰਹੇ ਹਨ ਉਹ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਨੂੰ ਆਪਣੀ ਯੋਗਤਾ ਅਨੁਸਾਰ ਫਾਰਮ ਨੰਬਰ 6 ਭਰ ਕੇ ਆਪਣਾ ਨਾਮ ਵੋਟਰ ਸੂਚੀ ਵਿਚ ਦਰਜ ਕਰਵਾ ਸਕਦੇ ਹਨ। ਉਹਨਾਂ ਦੱਸਿਆ ਕਿ ਇਸ ਸਬੰਧੀ ਵਧੇੇਰੇ ਜਾਣਕਾਰੀ ਲਈ ਟੋਲ ਫਰੀ ਨੰਬਰ 1950 ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸਰਪੰਚ ਓਮ ਪ੍ਰਕਾਸ਼ ਵਜੀਦੋਵਾਲ, ਹਰਜਿੰਦਰ ਕੁਮਾਰ ਆਦਿ ਹਾਜਰ ਸਨ।
ਤਸਵੀਰ ਸਮੇਤ।