ਗੜ੍ਹਦੀਵਾਲਾ :(ਯੋਗੇਸ਼ ਗੁਪਤਾ)
: ਪਿਛਲੇ ਕੁਝ ਮਹੀਨਿਆਂ ਦੌਰਾਨ ਬੇਹੱਦ ਚਰਚਾ ‘ਚ ਰਹੇ ਜਿਨ੍ਹਾਂ ਨੂੰ ਧਾਕੜ ਅਫਸਰ ਵੱਜੋਂ ਜਾਣੇ ਜਾਂਦੇ ਹੁਸ਼ਿਆਰਪੁਰ ਦੇ ਸਿਹਤ ਅਧਿਕਾਰੀ ਡਾ. ਲਖਬੀਰ ਸਿੰਘ ਅੱਜ ਜਲੰਧਰ ਵਿਖੇ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਆਦਿ ਹੋਰ ਆਗੂਆਂ ਦੀ ਹਜੂਰੀ ਚ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋ ਗਏ । ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਡਾ.ਲਖਬੀਰ ਹੁਸ਼ਿਆਰਪੁਰ ‘ਚ ਬੜੇ ਚਰਚਿਤ ਸਿਹਤ ਅਧਿਕਾਰੀ ਵੱਜੋਂ ਜਾਣੇ ਜਾਂਦੇ ਹਨ। ਹੁਣ ਦੇਖਣਾ ਹੋਵੇਗਾ ਕਿ ਪਾਰਟੀ ਓਹਨਾ ਨੂੰ ਲੋਕ ਸਭਾ ਚੋਣਾਂ ਚ ਕਿੱਥੇ ਫਿੱਟ ਕਰਦੀ ਹੈ । ਇਸ ਮੌਕੇ ਤੇ ਜਿਲਾ ਪ੍ਰਧਾਨ ਲਖਵਿੰਦਰ ਸਿੰਘ ਲੱਖੀ,ਅਕਾਲੀ ਆਗੂ ਜਤਿੰਦਰ ਸਿੰਘ ਲਾੱਲੀ ਬਾਜਵਾ,ਜਿਲਾ ਹੁਸ਼ਿਆਰਪੁਰ ਵਾਈਸ ਪ੍ਰਧਾਨ ਸ਼ੁਭਮ ਸਹੋਤਾ,ਸੀਨੀਅਰ ਯੂਥ ਅਕਾਲੀ ਆਗੂ ਇੰਦਰਜੀਤ ਸਿੰਘ ਕੰਗ,ਸੁਸ਼ੀਲ ਪਿੰਕੀ,ਪਰਮਿੰਦਰ ਸਿੰਘ ਬਾਰਿਆਣਾ ਆਦਿ ਹੋਰ ਤੇ ਅਕਾਲੀ ਦਲ ਆਗੂਆਂ ਵਲੋਂ ਉੱਚੇਚੇ ਤੋਰ ਤੇ ਪਹੁੰਚ ਕੇ ਵਧਾਈ ਦਿੱਤੀ ।