Prime Punjab Times

Latest news
*ਮਣੀਮਹੇਸ਼ ਜਾਂਦਿਆਂ ਥਾਰ ਤੇ ਡਿੱਗਿਆ ਪੱਥਰ,ਪਿੰਡ ਮੱਲੀਆਂ ਦੇ ਨੌਜਵਾਨ ਦੀ ਹੋਈ ਮੌ+ਤ* ਲੋਕਾਂ ਨੂੂੰ ਅੰਗਦਾਨ ਜਿਹੇ ਨੇਕ ਕਾਰਜ ਲਈ ਵਧ-ਚੜ੍ਹਕੇ ਅੱਗੇ ਆਉਣਾ ਚਾਹੀਦਾਐ : ਡਾ. ਸੁਦੇਸ਼ ਰਾਜਨ DAV ਪਬਲਿਕ ਸਕੂਲ 'ਚ ਤੀਜ ਦਾ ਤਿਉਹਾਰ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਪ੍ਰਵੀਨ ਸੈਣੀ ਬਣੇ ਹੁਸ਼ਿਆਰਪੁਰ ਦੇ ਮੇਅਰ, ਸੁਰਿੰਦਰ ਕੁਮਾਰ ਸੀਨੀਅਰ ਡਿਪਟੀ ਮੇਅਰ ਅਤੇ ਸੰਦੀਪ ਚੇਚੀ ਬਣੇ ਡਿਪਟੀ ਮੇਅਰ ਖ਼ਾਲਸਾ ਕਾਲਜ ਵਿਖੇ ਪਹਿਲੇ ਸਾਲ ਦੇ ਵਿਦਿਆਰਥੀਆਂ ਲਈ ਇੰਡਕਸ਼ਨ ਪ੍ਰੋਗਰਾਮ ਦਾ ਆਯੋਜਨ ਚੋਰ ਮੋਟਰਾਂ ਚੋਂ ਤਾਰਾਂ ਚੋਰੀ ਦੀਆਂ ਵਾਰਦਾਤਾਂ ਨੂੰ ਦੇ ਰਹੇਐ ਅੰਜਾਮ, ਕਿਸਾਨ ਡਾਢੇ ਪ੍ਰੇਸ਼ਾਨ - ਲੱਕੀ ਰਾਏ ਬਲਾਕ ਪੱਧਰੀ ਕੁਇਜ਼,ਏਡਜ਼ ਲੇਖ ਅਤੇ ਲੋਕ ਨਾਚ ਮੁਕਾਬਲਿਆਂ ਵਿੱਚ ਸਸਸਸ ਡੱਫਰ ਦਾ ਸ਼ਾਨਦਾਰ ਪ੍ਰਦਰਸ਼ਨ, ਤਿੰਨੋ ਮੁਕਾਬਲਿਆਂ ... *ਲੁੱਟ ਖੋਹ ਕੀਤੇ ਟਰਾਲੇ ਸਮੇਤ ਸਰੀਏ 03 ਦੋਸ਼ੀ ਆਏ ਪੁਲਿਸ ਅੜਿੱਕੇ*  ਆਜ਼ਾਦੀ ਦਿਵਸ ਸਮਾਗਮ ਲਈ ਤਨਦੇਹੀ ਨਾਲ ਜ਼ਿੰਮੇਵਾਰੀ ਨਿਭਾਉਣ ਅਧਿਕਾਰੀ : ਰਾਕੇਸ਼ ਕੁਮਾਰ ਮੀਣਾ KMS ਕਾਲਜ ਦਸੂਹਾ ਵਿਖੇ ਨਵੇਂ ਅਕਾਦਮਿਕ ਸੈਸ਼ਨ 2026-27 ਦੀ ਸ਼ੁਰੂਆਤ ਹੋਵੇਗੀ ਸ਼ਾਨਦਾਰ
ADVERTISEMENT
You are currently viewing ਵੱਡੀ ਖਬਰ.. ਮੁਰਗੀਆਂ ਨੂੰ ਦਾਣੇ ਪਾਉਣ ਤੇ ਹੋਏ ਮਾਮੂਲੀ ਝਗੜੇ ਤੋਂ ਬਾਅਦ ਚਚੇਰੇ ਭਰਾ ਨੇ ਗੋਲੀਆਂ ਮਾਰ ਕੀਤਾ ਭਰਾ ਦਾ ਕਤਲ

ਵੱਡੀ ਖਬਰ.. ਮੁਰਗੀਆਂ ਨੂੰ ਦਾਣੇ ਪਾਉਣ ਤੇ ਹੋਏ ਮਾਮੂਲੀ ਝਗੜੇ ਤੋਂ ਬਾਅਦ ਚਚੇਰੇ ਭਰਾ ਨੇ ਗੋਲੀਆਂ ਮਾਰ ਕੀਤਾ ਭਰਾ ਦਾ ਕਤਲ

ਮੁਰਗੀਆਂ ਨੂੰ ਦਾਣੇ ਪਾਉਣ ਤੇ ਹੋਏ ਮਾਮੂਲੀ ਝਗੜੇ ਤੋਂ ਬਾਅਦ ਚਚੇਰੇ ਭਰਾ ਨੇ ਗੋਲੀਆਂ ਮਾਰ ਕੀਤਾ ਭਰਾ ਦਾ ਕਤਲ

ਟਾਂਡਾ / ਦਸੂਹਾ(ਚੌਧਰੀ) : ਹਲਕਾ ਵਿਧਾਇਕ ਉੜਮੁੜ ਟਾਂਡਾ ਜਸਵੀਰ ਸਿੰਘ ਰਾਜਾ ਦੇ ਪਿੰਡ ਕੁਰਾਲਾ ਵਿਖੇ ਉਸ ਵੇਲੇ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ ਜਦੋਂ ਚਚੇਰੇ ਭਰਾ ਨੇ ਆਪਣੇ ਹੀ ਵੱਡੇ ਭਰਾ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ । ਮ੍ਰਿਤਕ ਦੀ ਪਛਾਣ ਹਰਪ੍ਰੀਤ ਸਿੰਘ ਉਮਰ ਕਰੀਬ 49/50 ਸਾਲ ਵਾਸੀ ਕੁਰਾਲਾ ਵਜੋਂ ਹੋਈ ।ਮੌਕੇ ਤੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਚਾਚੇ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਮੁਰਗੀ ਖਾਨੇ ਚ ਕੋਈ ਜਹਿਰੀਲੀ ਚੀਜ ਖਾਣ ਨਾਲ ਇੱਕ ਮੁਰਗੀ ਮਰ ਗਈ,ਜਿਸ ਦੀ ਸ਼ੱਕ ਉਹ ਆਪਣੇ ਚਚੇਰੇ ਭਰਾ ਅਮਨਦੀਪ ਸਿੰਘ ਤੇ ਕਰਦਾ ਸੀ । ਵੀਰਵਾਰ ਸਵੇਰੇ ਅਮਨਦੀਪ ਸਿੰਘ ਹਰਪ੍ਰੀਤ ਦੇ ਮੁਰਗੀ ਖਾਨੇ ਵਿੱਚ ਮੁਰਗੀਆਂ ਨੂੰ ਕੋਈ ਚੀਜ ਪਾ ਰਿਹਾ ਸੀ ਤਾਂ ਹਰਪ੍ਰੀਤ ਨੇ ਮੌਕੇ ਤੇ ਫੜ ਲਿਆ , ਜਿਸ ਨੂੰ ਲੈ ਕੇ ਦੋਨਾਂ ਵਿਚਕਾਰ ਕਾਫੀ ਝਗੜਾ ਹੋਇਆ । ਇਸ ਝਗੜੇ ਦੌਰਾਨ ਦੋਨਾਂ ਨੂੰ ਮੌਕੇ ਤੇ ਇਕੱਠੇ ਹੋਏ ਸ਼ਰੀਕੇ ਭਾਈਚਾਰੇ ਵਲੋਂ ਛੁਡਾ ਦਿੱਤਾ ਗਿਆ । ਬਾਅਦ ਵਿੱਚ ਅਮਨਦੀਪ ਸਿੰਘ ਘਰੋਂ ਆਪਣੀ ਦੋਨਾਲੀ ਬੰਦੂਕ ਕੱਢ ਲਿਆਇਆ ਤੇ ਇੱਕ ਹਵਾਈ ਫਾਇਰ ਕਰਨ ਤੋਂ ਬਾਅਦ ਹਰਪ੍ਰੀਤ ਨੂੰ ਸਿੱਧੀ ਗੋਲੀ ਮਾਰ ਦਿੱਤੀ,ਜਿਸ ਵਿੱਚ ਹਰਪ੍ਰੀਤ ਗੰਭੀਰ ਰੂਪ ਚ ਜਖਮੀ ਹੋ ਗਿਆ । ਜਖਮੀ ਹਾਲਤ ਚ ਹਰਪ੍ਰੀਤ ਸਿੰਘ ਨੂੰ ਟਾਂਡਾ ਦੇ ਇੱਕ ਨਿੱਜੀ ਹਸਪਤਾਲ ਲਿਜਾਇਆ ਗਿਆ , ਜਿੱਥੇ ਡਾਕਟਰਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ । ਵਾਰਦਾਤ ਦੀ ਸੂਚਨਾ ਮਿਲਣ ਤੇ ਟਾਂਡਾ ਪੁਲਿਸ ਨੇ ਮੌਕੇ ਤੇ ਪਹੁੰਚ ਮ੍ਰਿਤਕ ਦੀ ਲਾਸ਼ ਆਪਣੇ ਕਬਜੇ ਚ ਲੈਣ ਤੋਂ ਬਾਅਦ ਆਪਣੀ ਅਗਲੀ ਕਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ।
ਫੋਟੋ : ਮ੍ਰਿਤਕ ਦੀ ਪ੍ਰੋਫਾਇਲ ਫੋਟੋ

error: copy content is like crime its probhihated