Prime Punjab Times

Latest news
ਸਸਸਸ ਡੱਫਰ ਦੇ ਦੋ ਅਧਿਆਪਕਾਂ ਨੂੰ ਬੈਸਟ ਟੀਚਰ ਅਵਾਰਡ-2026 ਨਾਲ ਕੀਤਾ ਸਨਮਾਨਿਤ पंजाब के होशियारपुर जिले के सहायक प्रशिक्षण केंद्र  बी. एस. एफ. खारकान कैंप में 128 कांस्टेबल (ट्रेड... ਨੌਜਵਾਨ ਨੂੰ ਗੋ+ਲੀ ਲੱਗਣ ਨਾਲ ਇਲਾਕੇ ਚ ਫੈਲੀ ਸਨਸਨੀ,ਹਾਲਤ ਗੰ+ਭੀ+ਰ, ਅੰਮ੍ਰਿਤਸਰ ਰੈਫਰ ਹੁਸ਼ਿਆਰਪੁਰ ਦਿਹਾਤੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਮਿਨਹਾਸ ਵਲੋਂ 10 ਮੰਡਲ ਪ੍ਰਧਾਨ ਨਿਯੁਕਤ,ਗੜ੍ਹਦੀਵਾਲਾ ਮੰਡਲ ਦੀ... KMS ਕਾਲਜ ਵਿਖੇ ‘ਫੈਸ਼ਨ ਇੱਕ ਸਮਾਜਿਕ ਅਤੇ ਵਾਤਾਵਰਣਕ ਸੰਕਟ’ ਵਿਸ਼ੇ ’ਤੇ ਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ  ਬਲਾਕ ਭੁੰਗਾ ਵਿਖੇ ਪੰਚਾਇਤ ਸਕੱਤਰਾਂ ਨੇ ਤਨਖਾਹ ਨਾ ਮਿਲਣ ਕਰਕੇ ਦਿੱਤਾ ਧਰਨਾ ਹਿੰਦ ਕਮਿਊਨਿਸਟ ਪਾਰਟੀ ਮਾਰਕਸਵਾਦੀ ਤਹਿਸੀਲ ਦਸੂਹਾ ਦੀ ਹੋਈ ਮੀਟਿੰਗ बिट्टू के काफिले को लेकर हंगामा, साढ़े तीन घंटे तनावपूर्ण रहा माहौल ਖ਼ਾਲਸਾ ਕਾਲਜ ਵਿਖੇ ਪੁਸਤਕ ਪੜ੍ਹਨ ਅਤੇ ਰਿਵਿਊ ਗਤੀਵਿਧੀ ਕਰਵਾਈ ਗਈ ਝੋਨੇ ਦੀ ਖਰੀਦ 1 ਅਕਤੂਰ ਤੋਂ, ਮੰਡੀਆਂ ‘ਚ ਲੋੜੀਂਦੇ ਪ੍ਰਬੰਧ ਮੁਕੰਮਲ : ਡਿਪਟੀ ਕਮਿਸ਼ਨਰ
ADVERTISEMENT
You are currently viewing ਸ਼੍ਰੀ ਰਾਮ ਮੰਦਿਰ ਦੇ ਨਿਰਮਾਣ ਨਾਲ ਭਾਰਤ ਦਾ ਸਵੈਮਾਨ ਅਤੇ ਗੌਰਵ ਵਾਪਸ ਮਿਲਿਆ : ਪਰਮਜੀਤ ਸਿੰਘ ਗਿੱਲ

ਸ਼੍ਰੀ ਰਾਮ ਮੰਦਿਰ ਦੇ ਨਿਰਮਾਣ ਨਾਲ ਭਾਰਤ ਦਾ ਸਵੈਮਾਨ ਅਤੇ ਗੌਰਵ ਵਾਪਸ ਮਿਲਿਆ : ਪਰਮਜੀਤ ਸਿੰਘ ਗਿੱਲ

ਬਟਾਲਾ 23 ਜਨਵਰੀ ( ਅਵਿਨਾਸ਼ ਸ਼ਰਮਾ‌)

ਭਾਰਤੀਆਂ ਨੂੰ ਅਸਲ ਆਜ਼ਾਦੀ 22 ਜਨਵਰੀ ਨੂੰ ਮਿਲੀ

: ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸੀਨੀਅਰ ਆਗੂ ਅਤੇ ਹਿਮਾਲਿਆ ਪਰਿਵਾਰ ਸੰਗਠਨ ਦੇ ਕੌਮੀ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਕਿਹਾ ਕਿ ਅਯੋਧਿਆ ਵਿਖੇ ਸ੍ਰੀ ਰਾਮ ਮੰਦਰ ਦੇ ਬਣਨ ਤੋਂ ਬਾਅਦ ਹੋਏ ਪ੍ਰਾਨ ਪ੍ਰਤਿਸ਼ਠਾ ਪ੍ਰੋਗਰਾਮ ਨਾਲ ਸਦੀਆਂ ਬਾਅਦ ਭਾਰਤ ਦਾ ਗੌਰਵ ਅਤੇ ਸਵੈਮਾਨ ਵਾਪਸ ਮਿਲਿਆ ਹੈ ਅਤੇ ਇਸ ਵਿੱਚ ਅਹਿਮ ਭੂਮਿਕਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਨਿਭਾਈ ਗਈ ਹੈ ਜਿਸ ਨੂੰ ਆਉਣ ਵਾਲੀਆਂ ਪੀੜੀਆਂ ਸਦੀਆਂ ਤੱਕ ਯਾਦ ਰੱਖਣਗੀਆਂ।

ਗਿੱਲ ਨੇ ਭਾਵੁਕ ਹੁੰਦਿਆਂ ਕਿਹਾ ਕਿ ਅਸਲ ਵਿੱਚ ਆਜ਼ਾਦੀ 22 ਜਨਵਰੀ 2024 ਨੂੰ ਦੇਸ਼ ਵਾਸੀਆਂ ਨੂੰ ਮਿਲੀ ਹੈ ਕਿਉਂਕਿ ਅੱਜ ਤੋਂ ਕਈ ਦਹਾਕੇ ਪਹਿਲਾਂ ਜਦੋਂ ਕਿ ਭਾਰਤ ਅੰਗਰੇਜ਼ਾਂ ਦੀ ਗੁਲਾਮੀ ਤੋਂ ਨਿਜਾਤ ਪਾ ਚੁੱਕਿਆ ਸੀ ਪਰ ਅਯੋਧਿਆ ਦੀ ਧਰਤੀ ਤੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੇ ਜਨਮ ਸਥਾਨ ਵਿਖੇ ਮੰਦਰ ਨੂੰ ਬਣਾਉਣ ਲਈ ਮੁੜ ਲੰਬਾ ਸੰਘਰਸ਼ ਕਰਨਾ ਪਿਆ ਜਿਸ ਤੋਂ ਸਾਬਿਤ ਹੁੰਦਾ ਹੈ ਕਿ ਭਾਵੇਂ ਕਿ ਅੰਗਰੇਜ਼ਾਂ ਤੋਂ ਦੇਸ਼ 1947 ਵਿੱਚ ਆਜ਼ਾਦ ਹੋ ਚੁੱਕਿਆ ਸੀ ਪਰ ਸਨਾਤਨ ਧਰਮ ਅਤੇ ਅਯੋਧਿਆ ਦੀ ਧਰਤੀ ਨੂੰ ਆਜ਼ਾਦੀ ਨਹੀਂ ਸੀ ਮਿਲੀ।

ਗਿੱਲ ਨੇ ਕਿਹਾ ਕਿ ਹੁਣ ਦੁਨੀਆ ਨੂੰ ਅਤੇ ਸਨਾਤਨ ਧਰਮ ਨੂੰ ਰਾਹਤ ਦੇਣ ਵਾਲਾ ਇੱਕ ਨਵਾਂ ਭਾਰਤ ਖੜਾ ਹੋ ਚੁੱਕਾ ਹੈ ਅਤੇ ਅਖੰਡ ਭਾਰਤ ਦੇ ਨਿਰਮਾਣ ਲਈ ਰਾਹ ਪੱਧਰਾ ਹੋ ਗਿਆ ਹੈ । ਹੁਣ ਉਹ ਸਮਾਂ ਦੂਰ ਨਹੀਂ ਜਦੋਂ ਭਾਰਤ ਨੂੰ ਆਪਣਾ ਪੁਰਾਣਾ ਸਵਰੂਪ ਵੀ ਮਿਲੇਗਾ ਅਤੇ ਅਖੰਡ ਭਾਰਤ ਦਾ ਨਿਰਮਾਣ ਵੀ ਹੋਵੇਗਾ ਇਸ ਅਖੰਡ ਭਾਰਤ ਵਿੱਚ ਰਾਮਰਾਜ ਸਥਾਪਿਤ ਕੀਤਾ ਜਾਵੇਗਾ ਜਿੱਥੇ ਹਰ ਵਰਗ ਅਤੇ ਹਰ ਧਰਮ ਦੇ ਲੋਕਾਂ ਨੂੰ ਸੁਖ ਸੁਵਿਧਾਵਾਂ ਵਿਕਾਸ, ਉਨਤੀ ਅਤੇ ਖੁਸ਼ਹਾਲ ਜੀਵਨ ਮਿਲੇਗਾ ।

ਗਿੱਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਨਾਤਨ ਧਰਮ ਦਾ ਸੱਚਾ ਸੇਵਕ ਅਤੇ ਭਾਰਤ ਦਾ ਮਹਾਨਾਇਕ ਦੀ ਉਪਾਧੀ ਦਿੰਦਿਆਂ ਕਿਹਾ ਕਿ ਇਹ ਪ੍ਰਧਾਨ ਮੰਤਰੀ ਮੋਦੀ ਦੀ ਭਗਤੀ, ਸੇਵਾ ਸਮਰਪਣ, ਤਿਆਗ, ਦ੍ਰਿੜ ਨਿਸ਼ਚਾ ਅਤੇ ਇਮਾਨਦਾਰ ਸਰਕਾਰ ਦੇ ਕਾਰਨ ਹੀ ਸੰਭਵ ਹੋ ਸਕਿਆ ਹੈ ।