Prime Punjab Times

Latest news
30 ਨਵੰਬਰ ਤੱਕ ਘਰ ਬੈਠੇ ਆਨਲਾਈਨ ਸਵੈ-ਗਣਨਾ ਕਰਕੇ ਜ਼ਿਲ੍ਹਾ ਵਾਸੀ ਨਿਭਾਉਣ ਆਪਣੀ ਜ਼ਿੰਮੇਵਾਰੀ : ਡਿਪਟੀ ਕਮਿਸ਼ਨਰ ਪਿੰਡ ਸੰਸਾਰਪੁਰ ਵਿਖੇ ਅੱਖਾਂ ਦਾ ਮੁਫ਼ਤ ਕੈਂਪ 22 ਨਵੰਬਰ ਨੂੰ ਖਾਲਸਾ ਕਾਲਜ ਦੀ ਕ੍ਰਿਕੇਟ ਟੀਮ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਕ੍ਰਿਕੇਟ ਮੁਕਾਬਲੇ 'ਚ ਜਿੱਤਿਆ ਸੋਨ ਤਮਗ਼ਾ ਗੁਰੂ ਰਵਿਦਾਸ ਮਹਾਰਾਜ ਜੀ ਦੇ 650 ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਰਸਤਾ ਯਾਤਰਾ ਦਾ ਗੜ੍ਹਦੀਵਾਲਾ ਪਹੁੰਚਣ ਤੇ ਭਾਜਪਾ ਆਗੂਆ... ਖ਼ਾਲਸਾ ਕਾਲਜ ਦੀ ਵਾਲੀਬਾਲ ਟੀਮ ਨੇ ਪੰਜਾਬ ਯੂਨੀਵਰਸਿਟੀ ਅੰਤਰ-ਕਾਲਜ ਮੁਕਾਬਲੇ 'ਚ ਜਿੱਤਿਆ ਸੋਨ ਤਮਗ਼ਾ ਜਨਗਣਨਾ-2027: ਸਵੈ-ਗਣਨਾ ਪ੍ਰਕਿਰਿਆ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਗਰੂਕਤਾ ਮੁਹਿੰਮ ਤੇਜ਼ NPS ਪੀੜ੍ਹਤ ਕਰਮਚਾਰੀ 18 ਨਵੰਬਰ ਨੂੰ ਮੁੱਖ ਮੰਤਰੀ ਦਾ ਪੁਤਲਾ ਅਤੇ ਅਧੂਰੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਫੂਕਣਗੇ ਮਨਦੀਪ ਸਿੰਘ ਸੈਣੀ ਵਲੋਂ ਸਬ ਤਹਿਸੀਲ ਗੜ੍ਹਦੀਵਾਲਾ ਵਿਖੇ ਬਤੌਰ ਨਾਇਬ ਤਹਿਸੀਲਦਾਰ ਵਜੋਂ ਅਹੁਦਾ ਸੰਭਾਲਿਆ DAV ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਦਾ ਦੌਰਾ ਬੰਦੂਕ ਦੀ ਨੋਕ ’ਤੇ ਖੋਹੀ ਚਿੱਟੀ XUV ਕਾਰ, ਇਲਾਕੇ 'ਚ ਦਹਿਸ਼ਤ ਦਾ ਮਾਹੌਲ..
ADVERTISEMENT
You are currently viewing ਕਮਿਸ਼ਨਰ ਨਗਰ ਨਿਗਮ, ਵਿਕਰਮਜੀਤ ਸਿੰਘ ਪਾਂਥੇ ਵਲੋਂ ਦਫਤਰ ਦੀਆਂ ਸਮੂਹ ਬ੍ਰਾਂਚਾ ਦੀ ਅਚਨਚੇਤ ਚੈਕਿੰਗ

ਕਮਿਸ਼ਨਰ ਨਗਰ ਨਿਗਮ, ਵਿਕਰਮਜੀਤ ਸਿੰਘ ਪਾਂਥੇ ਵਲੋਂ ਦਫਤਰ ਦੀਆਂ ਸਮੂਹ ਬ੍ਰਾਂਚਾ ਦੀ ਅਚਨਚੇਤ ਚੈਕਿੰਗ

ਬਟਾਲਾ, 11 ਅਪ੍ਰੈਲ (ਅਵਿਨਾਸ਼ ਸ਼ਰਮਾ )

40 ਅਧਿਕਾਰੀ/ਕਰਮਚਾਰੀ ਡਿਊਟੀ ਤੋਂ ਗੈਰ ਹਾਜ਼ਰ-ਪਿਛਲੇ 5 ਮਹਿਨਿਆਂ ਤੋਂ ਡਿਊਟੀ ਤੋ ਲਗਾਤਾਰ ਗੈਰ ਹਾਜ਼ਰ ਹੋਣ ਕਾਰਨ 4 ਸਫਾਈ ਸੇਵਕਾਂ ਨੂੰ ਨੋਕਰੀ ਤੋ ਕੀਤਾ ਟਰਮੀਨੇਟ

ਕਿਹਾ-ਬਟਾਲਾ ਸ਼ਹਿਰ ਦੀ ਸਫਾਈ, ਨਗਰ ਨਿਗਮ ਬਟਾਲਾ ਦੀ ਅਹਿਮ ਜ਼ਿੰਮੇਵਾਰੀ-ਡਿਊਟੀ ਵਿੱਚ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ

: ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ-ਕਮ-ਕਮਿਸ਼ਨਰ, ਨਗਰ ਨਿਗਮ, ਬਟਾਲਾ ਵੱਲੋ ਅੱਜ ਸਵੇਰੇ 9.30 ਤੋਂ 9.45 ਤੱਕ ਦਫਤਰ ਦੀਆਂ ਸਮੂਹ ਬ੍ਰਾਂਚਾ ਦੀ ਅਚਨਚੇਤ ਚੈਕਿੰਗ ਕੀਤੀ ਗਈ।

ਚੈਕਿੰਗ ਦੌਰਾਨ ਪਾਇਆ ਗਿਆ ਕਿ 40 ਅਧਿਕਾਰੀ/ਕਰਮਚਾਰੀ ਆਪਣੀ ਡਿਊਟੀ ਤੋਂ ਗੈਰ ਹਾਜਰ ਸਨ, ਜਿਨਾਂ ਤੇ ਸਿਵਲ ਸਰਵਿਸ ਕੰਡਕਟ ਰੂਲਾਂ ਦੇ ਤਹਿਤ ਕਰਦੇ ਹੋਏ ਜਵਾਬ ਤਲਬੀ ਕੀਤੀ ਗਈ ਹੈ। ਗੈਰ ਹਾਜਰਾਂ ਵਿੱਚ 40 ਅਧਿਕਾਰੀਆਂ/ਕਰਮਚਾਰੀ ਸ਼ਾਮਲ ਹਨ। ਜਿਨਾਂ ਵਿੱਚ ਵਰਿੰਦਰ ਮੋਹਨ ਏ.ਟੀ.ਪੀ. ਕਲਵੰਤ ਸਿੰਘ ਏ.ਟੀ.ਪੀ. ਪਿੰਟੂ ਖੋਖਰ ਸੁਪਰਡੰਟ ਜਨਮ/ਮੌਤ ਸ਼ਾਖਾ, ਕਿਰਨਜੀਤ ਕੋਰ ਡਰਾਫਟਮੈਨ, ਮਮਤਾ ਕਲਰਕ, ਦਰਪਨ ਅਸ ਕਲਰਕ, ਨਿਸੂ ਸੇਵਾਦਾਰ, ਹਰਦੀਪ ਸਿੰਘ ਸੇਵਾਦਾਰ, ਹਰਪ੍ਰੀਤ ਸਿੰਘ ਬੇਲਦਾਰ, ਰਾਜੇਸ਼ ਜੰਬਾ ਕਲਰਕ, ਰਾਜਨ ਸੇਵਾਦਾਰ, ਅਮਰਜੀਤ ਸਿੰਘ ਸਫਾਈ ਸੇਵਕ, ਕਰਨ ਕੁਮਾਰ ਸਫਾਈ ਸੇਵਕ, ਸਤਨਾਮ ਸਿੰਘ ਕਾਨੂੰਗੋ ਅਸ, ਗੁਰਮੁੱਖ ਸਿੰਘ ਕਲਰਕ ਅਸ, ਰਾਜੇਸ਼ ਮਸੀਹ ਸੇਵਾਦਾਰ ਅਸ, ਸਤਨਾਮ ਕੋਰ ਸੇਵਾਦਾਰ ਅਸ, ਜਗਦੀਪ ਸਿੰਘ ਕਲਰਕ ਅਸ, ਬੇਵੀ ਕੰਟਰੇਕਟ ਸਫਾਈ ਸੇਵਕ, ਨਰਾਇਣ ਹਰੀ ਕੰਟਰੈਕਟ ਸਫਾਈ ਸੇਵਕ, ਅਸ਼ੀਸ਼ ਸੈਨੀ ਕੰਟਰੈਕਟ ਸਫਾਈ ਸੇਵਕ, ਜਗਦੀਪ ਸਿੰਘ ਕੰਟਰੈਕਟ ਸਫਾਈ ਸੇਵਕ, ਸੁਰਜੀਤ ਸਿੰਘ ਕੰਟਰੈਕਟ ਸਫਾਈ ਸੇਵਕ, ਜਗਦੀਪ ਸਿੰਘ ਕੰਟਰੈਕਟ ਸਫਾਈ ਸੇਵਕ, ਸ਼ੁਭਮ ਕੰਟਰੇਕਟ ਸਫਾਈ ਸੇਵਕ, ਅਰੁਣ ਕੰਟਰੈਕਟ ਸਫਾਈ ਸੇਵਕ, ਰਾਜਨ ਕੰਟਰੈਕਟ ਸਫਾਈ ਸੇਵਕ, ਪ੍ਰਦੀਪ ਕੰਟਰੇਕਟ ਸਫਾਈ ਸੇਵਕ, ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਸਟਾਫ ਦੀਪਕ ਕੁਮਾਰ ਰਿਕਵਰੀ ਸਟਾਫ ਅਸ, ਪਾਰਸ ਰਿਕਵਰੀ ਸਟਾਫ ਅਸ, ਸ਼ਿਵ ਸ਼ਰਮਾਂ ਰਿਕਵਰੀ ਸਟਾਫ, ਗੁਰਿੰਦਰ ਸਿੰਘ ਰਿਕਾਵਰੀ ਸਟਾਫ, ਸੁਰਜੀਤ ਸਿੰਘ ਰਿਕਵਰੀ ਸਟਾਫ, ਸੰਜੀਵ ਸੂਰੀ ਰਿਕਵਰੀ ਸਟਾਫ, ਮਨਜਿੰਦਰ ਸਿੰਘ ਰਿਕਾਵਰੀ ਸਟਾਫ, ਸੰਦੀਪ ਸਿੰਘ ਰਿਕਾਵਰੀ ਸਟਾਫ, ਦੀਪਕ ਰਿਕਵਰੀ ਸਟਾਫ, ਦਵਿੰਦਰ ਸਿੰਘ ਰਿਕਵਰੀ ਸਟਾਫ, ਜਸਬੀਰ ਸਿੰਘ ਰਿਕਵਰੀ ਸਟਾਫ, ਪਰਮਿੰਦਰ ਸਿੰਘ ਰਿਕਵਰੀ ਸਟਾਫ, ਦਿਲਬਾਗ ਸਿੰਘ ਰਿਕਵਰੀ ਸਟਾਫ, ਅਰੂਨ ਸੂਰੀ ਰਿਕਵਰੀ ਸਟਾਫ ਸ਼ਾਮਲ ਹੈ। ਇਨਾਂ ਦੀ ਜਵਾਬ ਤਲਬ ਕੀਤੀ ਗਈ ਹੈ ਅਤੇ ਬਾਕੀ ਅਧਿਕਾਰੀਆਂ/ਕਰਮਚਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਦਫਤਰ ਵਿਖੇ ਸਮੇ ਸਿਰ ਹਾਜਰ ਹੋਇਆ ਜਾਵੇ ਅਤੇ ਲੋਕਾਂ ਨੂੰ ਪੰਜਾਬ ਸਰਕਾਰ ਵੱਲੋ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੁਲਤਾ ਸਮੇਂ ਸਿਰ ਦਿੱਤੀਆਂ ਜਾ ਸਕਣ।

ਇਸ ਤੋਂ ਇਲਾਵਾ 5 ਮਹਿਨਿਆਂ ਤੋ 4 ਸਫਾਈ ਸੇਵਕ ਗੈਰ ਹਾਜ਼ਰ ਚਲੇ ਆ ਰਹੇ ਸਨ। ਜਿਨਾਂ ਵਿੱਚ ਸਾਇਮਨ ਪੁੱਤਰ ਅਸ਼ੋਕ ਗਿੱਲ, ਕਿਰਨਜੋਤ ਪਤਨੀ ਅਵਤਾਰ ਸਿੰਘ, ਮਨਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਤੇ ਰਮਨਜੋਤ ਕੋਰ ਪਤਨੀ ਹਰਪਾਲ ਸਿੰਘ ਨੂੰ ਡਿਊਟੀ ਤੋ ਲਗਾਤਾਰ ਗੈਰ ਹਾਜਰ ਹੋਣ ਕਾਰਨ ਨੋਕਰੀ ਤੋ ਟਰਮੀਨੇਟ ਕੀਤਾ ਗਿਆ।

ਕਮਿਸਨਰ ਬਟਾਲਾ ਨੇ ਸਟਾਫ ਨੂੰ ਹਦਾਇਤ ਕਰਦਿਆਂ ਕਿਹਾ ਕਿ ਸ਼ਹਿਰ ਦੀ ਸਫਾਈ, ਨਗਰ ਨਿਗਮ ਬਟਾਲਾ ਦੀ ਇੱਕ ਅਹਿਮ ਜ਼ਿੰਮੇਵਾਰੀ ਹੈ, ਜੇਕਰ ਸਟਾਫ ਸਮੇ ਸਿਰ ਹਾਜ਼ਰ ਹੋਵੇਗਾ ਤਾਂ ਹੀ ਸ਼ਹਿਰ ਨੂੰ ਸਾਫ ਸੁਥਰਾ ਰੱਖਿਆ ਜਾਵੇਗਾ ਅਤੇ ਲੋਕਾਂ ਨੂੰ ਨਗਰ ਨਿਗਮ, ਬਟਾਲਾ ਵੱਲੋ ਦਿੱਤੀਆਂ ਜਾਣ ਵਾਲੀਆ ਸਹੂਲਤਾ ਦਿੱਤੀਆ ਜਾ ਸਕਣਗੀਆਂ।