ਬਰਨਾਲਾ : ਰੂਸ ਤੇ ਯੂਕਰੇਨ ਵਿਚਾਲੇ ਪਿਛਲੇ ਇਕ ਹਫਤੇ ਤੋਂ ਲੜਾਈ ਲੱਗੀ ਹੋਈ ਹੈ। ਜਿਸ ਦੌਰਾਨ ਯੂਕਰੇਨ ਵਿੱਚੋਂ ਪੰਜਾਬ ਦੇ ਲਈ ਬਹੁਤ ਮੰਦਭਾਗੀ ਖਬਰ ਆਈ ਹੈ । ਰੂਸ ਵੱਲੋਂ ਲਗਾਤਾਰ ਯੂਕਰੇਨ ਤੇ ਹਵਾਈ ਹਮਲੇ ਕੀਤੇ ਜਾ ਰਹੇ ਹੈ । ਜਿਸ ਦੌਰਾਨ ਯੂਕਰੇਨ ਕਾਫੀ ਲੋਕਾਂ ਦੀ ਮੌਤ ਹੋ ਚੁੱਕੀ ਹੈ । ਮਿਲੀ ਜਾਣਕਾਰੀ ਮੁਤਾਬਿਕ ਅੱਜ ਯੂਕਰੇਨ ਵਿੱਚ ਫਸੇ ਪੰਜਾਬੀ ਵਿਦਿਆਰਥੀ ਚੰਦਨ ਜਿੰਦਲ ਹਾਰਟ ਅਟੈਕ ਆਉਣ ਕਾਰਨ ਹਸਪਤਾਲ ਦਾਖਲ ਸੀ । ਜਿਸ ਦੀ ਬੀਤੇ ਕੱਲ ਮੌਤ ਹੋ ਗਈ ਹੈ । ਚੰਦਨ ਜਿੰਦਲ ਬਰਨਾਲਾ ਦਾ ਰਹਿਣ ਵਾਲਾ ਸੀ ਤੇ ਉਹ ਯੂਕਰੇਨ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਲਈ ਗਿਆ ਹੋਇਆ ਸੀ । ਚੰਦਨ ਦੀ ਮੌਤ ਤੋਂ ਬਾਅਦ ਪੂਰੇ ਬਰਨਾਲਾ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਬਰਨਾਲਾ ਦੇ ਕਈ ਰਾਜਨੀਤਿਕ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਪ੍ਰੀੜਤ ਪਰਿਵਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਬੱਚੇ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਅਪੀਲ ਕੀਤੀ ਹੈ।
ਯੂਕੇਰਨ ਚ ਐਮਬੀਬੀਐਸ ਕਰਨ ਗਏ ਬਰਨਾਲਾ ਦੇ ਨੌਜਵਾਨ ਚੰਦਰ ਜਿੰਦਲ ਦੀ ਮੌਤ
- Post published:March 3, 2022
You Might Also Like
ਮਹਾਰਾਸ਼ਟਰ ਦੇ 57ਵੇਂ ਨਿਰੰਕਾਰੀ ਸੰਤ ਸਮਾਗਮ ਦੀਆਂ ਉਤਸ਼ਾਹਪੂਰਵਕ ਤਿਆਰੀਆਂ ਜ਼ੋਰਾਂ-ਸ਼ੋਰਾਂ ਤੇ
14 फरवरी मातृ पितृ पूजन दिवस (PARENTS WORSHIP DAY) सम्बन्धी विभिन्न जगहों पर कार्यक्रम अजोजित
ਦੁਬਈ ਚ ਹੁਸ਼ਿਆਰਪੁਰ ਦੇ ਹਲਕਾ ਗੜ੍ਹਦੀਵਾਲਾ ਦੇ ਨੌਜਵਾਨ ਤੇ ਸਾਊਦੀ ਕਸਟਮ ਵਿਭਾਗ ਵਲੋਂ ਢਾਹਿਆ ਤਸ਼ੱਦਦ, ਹਾਲਤ ਗੰਭੀਰ
Creating a Better World through Corporate Governance – C.L. Gulati, President, Sant Nirankari Mandal,Delhi







