ਨਵੀਂ ਦਿੱਲੀ : ਦੱਖਣੀ ਅਫਰੀਕਾ ਵਿਚ ਕੋਰੋਨਾ ਦਾ ਨਵਾਂ ਵੈਰੀਅੰਟ ਆ ਚੁੱਕਾ ਹੈ। ਜਿਸ ਨਾਲ ਕਈ ਦੇਸ਼ਾਂ ਨੇ ਬਾਹਰੋਂ ਆਉਣ ਵਾਲੀ ਫਲਾਇਟਾਂ ਵੀ ਕੁਝ ਸਮੇਂ ਲਈ ਬੰਦ ਕਰ ਦਿੱਤੀ ਹਨ। ਇਸ ਵੈਰੀਐਂਟ ਦਾ ਨਾਂ OMICRON ਰੱਖਿਆ ਗਿਆ ਹੈ। ਇਸ ਵੈਰੀਐਂਟ ਦੇ ਚੱਲਦਿਆਂ ਫ੍ਰਾਂਸ ਨੇ ਕੁਝ ਸਮੇਂ ਲਈ ਫਲਾਇਟਾਂ ਬੰਦ ਕਰ ਦਿੱਤੀਆਂ ਹਨ। ਸੂਤਰਾਂ ਦੇ ਅਨੁਸਾਰ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡਾਕਟਰੀ ਮਾਹਰਾਂ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨਗੇ। ਇਸ ਗੱਲਬਾਤ ਦੌਰਾਨ ਕਈ ਵੱਡੇ ਫੈਸਲੇ ਲਏ ਜਾ ਸਕਦੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਦੇਸ਼ ਵਿਚ ਮੁੜ ਲਾਕਡਾਊਨ ਲੱਗੇਗਾ ਕਿ ਨਹੀਂ। ਜਿਲਾ ਹੁਸ਼ਿਆਰਪੁਰ ਵਿੱਚ ਵੀ ਪਿਛਲੇ ਦੋ ਤਿੰਨ ਪਹਿਲਾਂ ਹਲਕਾ ਤਲਵਾੜਾ ਦੇ ਇਕ ਸਰਕਾਰੀ ਸਕੂਲ ਵਿਚ 10 ਤੋਂ ਜਿਆਦਾ ਵਿਦਿਆਰਥੀ ਕੋਰੋਨਾ ਪਾਜਿਟਿਵ ਪਾਏ ਗਏ ਸਨ। ਉਸ ਤੋਂ ਬਾਅਦ ਹੋਰ ਵੀ ਕਈ ਸਕੂਲਾਂ ਦੇ ਵਿਦਿਆਰਥੀਆਂ ਦੀ ਰਿਪੋਰਟ ਵੀ ਪਾਜੀਟਿਵ ਪਾਈ ਗਈ ਹੈ। ਜਿਸ ਨਾਲ ਹੈਲਥ ਵਿਭਾਗ ਦੀ ਚਿੰਤਾ ਇੱਕ ਵਾਰ ਫਿਰ ਵੱਧ ਗਈ ਹੈ।
ਕੀ ਦੇਸ਼ ‘ਚ ਮੁੜ ਲੱਗ ਸਕਦਾ ਹੈ ਲਾਕਡਾਊਨ..? ਦੇਸ਼ ਦੇ ਪ੍ਰਧਾਨ…
- Post published:November 27, 2021