Prime Punjab Times

Latest news
ਭਗਵਾਨ ਪਰਸ਼ੁਰਾਮ ਜਯੰਤੀ ਮੌਕੇ ਬਟਾਲਾ ਵਿੱਚ ਭਗਤੀ ਦਾ ਮਹਾਂਉਤਸਵ — ਸ਼ਾਨਦਾਰ ਪ੍ਰਭਾਤ ਫੇਰੀ ਨਾਲ ਗੂੰਜਿਆ ਸ਼ਹਿਰ ਹੁਸ਼ਿਆਰਪੁਰ ਪੁਲਿਸ ਨੂੰ ਨੂਰਪੁਰ ਜੱਟਾਂ ਕੇਸ 'ਚ ਮਿਲੀ ਵੱਡੀ ਸਫਲਤਾ, ਡਾ.ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕਰਨ ਵਾਲੇ 3 ਕਾ... ਖ਼ਾਲਸਾ ਕਾਲਜ, ਵਿਖੇ ਸ਼ੁਕਰਾਨਾ ਦਿਵਸ ਮਨਾਇਆ ਗਿਆ *ਲੈਕਚਰਾਰ ਰਛਪਾਲ ਸਿੰਘ ਉੱਪਲ ਨੂੰ ਸਦਮਾ,ਮਾਤਾ ਦਾ ਹੋਇਆ ਦੇ+ਹਾਂ+ਤ* ਪੰਜਾਬ 'ਚ 129 DSPs ਦੇ ਹੇਏ ਤਬਾਦਲੇ, ਹਰਗੁਰਦੇਵ ਸਿੰਘ ਅਤੇ ਸੁਖਪਾਲ ਸਿੰਘ ਦਸੂਹਾ ਤੇ ਟਾਂਡਾ ਦੇ ਹੋਣਗੇ ਨਵੇਂ DSP ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ‘ਚ ਚੱਲ ਰਹੀਆਂ ਸਕੀਮਾਂ, ਪ੍ਰੋਗਰਾਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ ਕੀਤੀ ਸਮੀਖਿਆ ਡੀਏਵੀ ਪਬਲਿਕ ਸਕੂਲ ਗੜਦੀਵਾਲਾ ਦੇ ਵਿਦਿਆਰਥੀਆਂ ਵੱਲੋਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ,ਪ੍ਰਿੰਸੀਪਲ ਵੱਲੋਂ ਸਨਮਾਨਿਤ ਖਾਲਸਾ ਕਾਲਜ ਵਿਖੇ ਐਨ.ਐੱਸ.ਐੱਸ.ਯੂਨਿਟ ਵੱਲੋਂ 'ਠੋਸ ਕਚਰਾ ਪ੍ਰਬੰਧਨ' ਵਿਸ਼ੇ ’ਤੇ ਲੈਕਚਰ ਕਰਵਾਇਆ ਗਿਆ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਯਾਦਗਾਰੀ ਪਾਰਕ ਨੂੰ ਬਚਾਉਣ ਲਈ ਗਵਰਨਰ ਪੰਜਾਬ ਨੂੰ ਦਿੱਤਾ ਮੰਗ ਪੱਤਰ *ਇਤਿਹਾਸਕ ਨਗਰ ਬਟਾਲਾ ਦੇ ਵਿਕਾਸ ਨੂੰ ਵੱਡਾ ਹੁਲਾਰਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 177 ਕਰੋੜ ਰੁਪਏ ਦੇ ਪ੍ਰਾਜੈ...
ADVERTISEMENT
You are currently viewing ਜ਼ਿਲ੍ਹੇ ’ਚ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦੂਜੇ ਪੜਾਅ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ…

ਜ਼ਿਲ੍ਹੇ ’ਚ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦੂਜੇ ਪੜਾਅ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ…

ਗੜ੍ਹਦੀਵਾਲਾ / ਹੁਸ਼ਿਆਰਪੁਰ (ਚੌਧਰੀ) 

ਜ਼ਿਲ੍ਹੇ ’ਚ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਦੂਜੇ ਪੜਾਅ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਹੋਇਆ ਸ਼ਾਨਦਾਰ ਆਗਾਜ਼
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ, ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਰੋੜੀ ਸਮੇਤ ਵਿਧਾਇਕਾਂ ਨੇ ਮੁਕਾਬਲਿਆਂ ਦੀ ਕਰਵਾਈ ਸ਼ੁਰੂਆਤ

5 ਸਤੰਬਰ : ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜ਼ਿਲ੍ਹੇ ਦੇ ਦੂਜੇ ਪੜਾਅ ਦੇ ਬਲਾਕ ਪੱਧਰੀ ਖੇਡ ਮੁਕਾਬਲਿਆਂ ਦਾ ਅੱਜ ਸ਼ਾਨਦਾਰ ਆਗਾਜ਼ ਹੋਇਆ। ਦੂਜੇ ਪੜਾਅ ਵਿਚ ਪੰਜ ਬਲਾਕਾਂ ਹੁਸ਼ਿਆਰਪੁਰ-01, ਮਾਹਿਲਪੁਰ, ਭੂੰਗਾ, ਦਸੂਹਾ ਤੇ ਹਾਜੀਪੁਰ ਵਿਚ ਖੇਡ ਮੁਕਾਬਲੇ ਸ਼ੁਰੂ ਕੀਤੇ ਗਏ। ਬਲਾਕ ਹੁਸ਼ਿਆਰਪੁਰ-1 ਵਿਚ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ, ਬਲਾਕ ਮਾਹਿਲਪੁਰ ਵਿਚ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ਼੍ਰੀ ਜੈ ਕ੍ਰਿਸ਼ਨ ਰੋੜੀ, ਬਲਾਕ ਭੂੰਗਾ ਵਿਚ ਵਿਧਾਇਕ ਉੜਮੁੜ ਸ਼੍ਰੀ ਜਸਵੀਰ ਸਿੰਘ ਰਾਜਾ ਗਿੱਲ, ਬਲਾਕ ਦਸੂਹਾ ਵਿਚ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਅਤੇ ਬਲਾਕ ਮੁਕੇਰੀਆਂ ਵਿਚ ਆਪ ਆਗੂ ਗੁਰਧਿਆਨ ਸਿੰਘ ਮੁਲਤਾਨੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਕੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਈ।

 


ਬਲਾਕ ਹੁਸ਼ਿਆਰਪੁਰ-1 ਦੇ ਖੇਡ ਮੁਕਾਬਲਿਆਂ ਦੀ ਲਾਜਵੰਤੀ ਆਊਟਡੋਰ ਸਟੇਡੀਮਅ ਵਿਚ ਸ਼ੁਰੂਆਤ ਕਰਵਾਉਂਦੇ ਹੋਏ ਕੈਬਨਿਟ ਮੰਤਰੀ ਸ਼੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਖੇਡਾਂ ਸਾਨੂੰ ਸਰੀਰਕ ਤੇ ਮਾਨਸਿਕ ਤੌਰ ’ਤੇ ਸਿਹਤਮੰਦ ਰੱਖਣ ਦੇ ਨਾਲ-ਨਾਲ ਅਨੁਸ਼ਾਸਨ ਵੀ ਸਿਖਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਰੀਬ ਦੋ ਮਹੀਨੇ ਚੱਲਣ ਵਾਲੇ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਪੰਜਾਬ ਦੇ ਜਵਾਨਾਂ ਤੋਂ ਲੈ ਕੇ ਉਮਰਦਰਾਜ ਲੋਕ ਵੀ ਖੇਡਾਂ ਦਾ ਆਨੰਦ ਉਠਾ ਰਹੇ ਹਨ, ਜੋ ਕਿ ਸੂਬੇ ਨੂੰ ਸਿਹਤਮੰਦ ਬਣਾਉਣ ਦੀ ਦਿਸ਼ਾ ਵਿਚ ਸਰਕਾਰ ਦਾ ਵੱਡਾ ਕਦਮ ਹੈ।  ਇਸ ਦੌਰਾਨ ਅਧਿਆਪਕ ਦਿਵਸ ’ਤੇ ਹਾਜ਼ਰ ਅਧਿਆਪਕਾਂ ਅਤੇ ਕੋਚਾਂ ਨੂੰ ਵਧਾਈ ਦਿੰਦੇ ਹੋਏ ਕੈਬਨਿਟ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ, ਕਿਉਂਕਿ ਉਹ ਵਿਦਿਆਰਥੀਆਂ ਨੂੰ ਸਹੀ ਰਸਤਾ ਦਿਖਾ ਕੇ ਜੀਵਨ ਵਿਚ ਕਾਮਯਾਬ ਬਣਾਉਂੇਦੇ ਹਨ। ਇਸ ਦੌਰਾਨ ਉਨ੍ਹਾਂ ਨੇ ਖਿਡਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਉਨ੍ਹਾਂ ਨਾਲ ਮੇਅਰ ਸੁਰਿੰਦਰ ਕੁਮਾਰ, ਸੀਨੀਅਰ ਡਿਪਟੀ ਮੇਅਰ ਸ਼੍ਰੀਮਤੀ ਪ੍ਰਵੀਨ ਸੈਣੀ,ਜ਼ਿਲ੍ਹਾ ਖੇਡ ਅਫਸਰ ਗੁਰਪ੍ਰੀਤ ਸਿੰਘ, ਆਪ ਆਗੂ ਸੰਦੀਪ ਸੈਣੀ, ਸ਼੍ਰੀ ਸਤਵੰਤ ਸਿੰਘ ਸਿਆਨ, ਸ਼੍ਰੀ ਅਜੇ ਵਰਮਾ, ਸ਼੍ਰੀ ਸੁਮੇਸ਼ ਸੋਨੀ ਵੀ ਮੌਜੂਦ ਸਨ।


ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਦੇ ਹੋਏ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਸ਼੍ਰੀ ਜੈ ਕ੍ਰਿਸ਼ਨ ਰੋੜੀ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਵਿਚ ਖੇਡਾਂ ਨੂੰ ਵੱਡੇ ਪੱਧਰ ’ਤੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਤਹਿਤ ਪੂਰੇ ਸੂਚੇ ਵਿਚ ਖੇਡ ਦਾ ਮਹਾਂਕੁੰਭ ਚੱਲ ਰਿਹਾ ਹੈ, ਜੋ ਕਿ ਯੁਵਕਾਂ ਵਿਚ ਜੋਸ਼ ਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਨੌਜਵਾਨਾਂ ਨੂੰ ਸਿਹਤਮੰਦ ਰੱਖਣ ਅਤੇ ਇਨ੍ਹਾਂ ਨੂੰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ‘ਖੇਡਾਂ ਵਤਨ ਪੰਜਾਬ ਦੀਆਂ’ ਸ਼ੁਰੂ ਕਰਵਾਈਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਗੜ੍ਹਸ਼ੰਕਰ ਸ਼੍ਰੀ ਪ੍ਰੀਤ ਇੰਦਰ ਸਿੰਘ ਅਤੇ ਹੋਰ ਸਖਸ਼ੀਅਤਾਂ ਵੀ ਮੌਜੂਦ ਸਨ।
ਬਲਾਕ ਭੂੰਗਾ ਦੇ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਗੜ੍ਹਦੀਵਾਲਾ ਵਿਖੇ ਗੁਬਾਰੇ ਛੱਡ ਕੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਂਦੇ ਹੋਏ ਵਿਧਾਇਕ ਸ਼੍ਰੀ ਜਸਵੀਰ ਸਿੰਘ ਰਾਜਾ ਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਆਉਣ ਵਾਲੇ ਸਾਲਾਂ ਵਿਚ ਪੰਜਾਬ ਦੀਆਂ ਖੇਡਾਂ ਦੀ ਨੁਹਾਰ ਬਦਲ ਦੇਵੇਗਾ,  ਜਿਸ ਨਾਲ ਸੂਬੇ ਦੇ ਖਿਡਾਰੀ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ’ਤੇ ਤਗਮਿਆਂ ਦੇ ਦਾਅਵੇਦਾਰ ਬਣਨਗੇ। ਇਸ ਦੌਰਾਨ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਮਾਰਚ ਪਾਸਟ ਵੀ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਨਾਇਬ ਤਹਿਸੀਲਦਾਰ ਲਵਦੀਪ ਸਿੰਘ ਧੂਤ ਹੋਰ ਪਤਵੰਤੇ ਵੀ ਮੌਜੂਦ ਸਨ।
ਬਲਾਕ ਦਸੂਹਾ ਦੀ ਕੈਂਪਿੰਗ ਗਰਾਊਂਡ ਵਿਚ ਦਸੂਹਾ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਨੇ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਕਰਵਾਉਂਦੇ ਹੋਏ ਕਿਹਾ ਕਿ ਸੂਬੇ ਵਿਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ੇ ਤੋਂ ਦੂਰ ਰੱਖ ਕੇ ਖੇਡਾਂ ਦੇ ਖੇਤਰ ਵਿਚ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਲਈ ਪ੍ਰੇਰਿਤ ਕਰਨ ਲਈ ਇਹ ਖੇਡ ਮੁਕਾਬਲੇ ਸ਼ੁਰੂ ਕੀਤੇ ਗਏ ਹਨ। ਇਸ ਤੋਂ ਇਲਾਵਾ ਬਲਾਕ ਹਾਜੀਪੁਰ ਵਿਖੇ ਸ਼ਹੀਦ ਖੇਮ ਸਿੰਘ ਸਟੇਡੀਅਮ ਸਿੰਘੋਵਾਲ ਵਿਖੇ ਆਯੋਜਿਤ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਆਪ ਨੇਤਾ ਸ਼੍ਰੀ ਗੁਰਧਿਆਨ ਸਿੰਘ ਮੁਲਤਾਨੀ ਨੇ ਕਰਵਾਈ।
ਜ਼ਿਲ੍ਹਾ ਖੇਡ ਅਫ਼ਸਰ ਸ਼ੀ੍ਰ ਗ੍ਰਰਪ੍ਰੀਤ ਸਿੰਘ ਨੇ ਦੱਸਿਆ ਕਿ ਬਲਾਕ ਹੁਸ਼ਿਆਰਪੁਰ-1 ਅੰਡਰ -14 ਲੜਕੇ 100 ਮੀਟਰ ਦੌੜ ਵਿਚ ਸੁਧਾਂਸ਼ੂ ਪਹਿਲੇ, ਸੋਨੂ ਕੁਮਾਰ ਦੂਜੇ ਅਤੇ ਆਇਰਨ ਅਰੋੜਾ ਤੀਜੇ ਸਥਾਨ ’ਤੇ ਰਹੇ। ਅੰਡਰ -14 ਸ਼ਾਟਪੁਟ ਵਿਚ ਗੁਰਮਨ ਸਿੰਘ ਪਹਿਲੇ, ਬਲਜੋਤ ਸਿੰਘ ਸੈਣੀ ਦੂਜੇ ਅਤੇ ਗੁਰਸਿਮਰਨ ਸਿੰਘ ਤੀਜੇ ਸਥਾਨ ’ਤੇ ਰਿਹਾ। ਅੰਡਰ-40 ਤੋਂ 50 ਵਿਚ 100 ਮੀਟਰ ਦੌੜ ਵਿਚ ਗੁਰਜੀਤ ਸਿੰਘ ਪਹਿਲੇ, ਹਰਦੀਪ ਸਿੰਘ ਦੂਜੇ ਅਤੇ ਸੰਦੀਪ ਕੁਮਾਰ ਤੀਜੇ ਸਥਾਨ ’ਤੇ ਰਿਹਾ। ਸ਼ਾਟਪੂਟ ਵਿਚ ਗੁਰਸ਼ਰਨ ਸਿੰਘ ਭੱਟੀ ਪਹਿਲੇ, ਅਮਨਦੀਪ ਸਿੰਘ ਦੂਜੇ ਅਤੇ ਜਸਪਾਲ ਸਿੰਘ ਤੀਜੇ ਸਥਾਨ ’ਤੇ ਰਿਹਾ। ਅੰਡਰ -21 ਤੋਂ 40 ਪੁਰਸ਼ ਵਰਗ ਦੀ 100 ਮੀਟਰ ਦੌੜ ਵਿਚ ਗੁਰਪ੍ਰੀਤ ਸਿੰਘ ਪਹਿਲੇ, ਸੁਖਦੇਵ ਸਿੰਘ ਦੂਜੇ ਅਤੇ ਮਾਨਵ ਕੁਮਾਰ ਤੀਜੇ ਸਥਾਨ ’ਤੇ ਰਿਹਾ। ਸ਼ਾਟਪੁਟ ਵਿਚ ਗੁਰਪ੍ਰੀਤ ਸਿੰਘ ਪਹਿਲੇ, ਸੁਖਦੇਵ ਸਿੰਘ ਦੂਜੇ ਅਤੇ ਰੋਹਨ ਕੁਮਾਰ ਤੀਜੇ ਸਥਾਨ ’ਤੇ ਰਿਹਾ। ਅੰਡਰ-17 ਲੜਕਿਆਂ ਦੀ 5000 ਮੀਟਰ ਦੌੜ ਵਿਚ ਮਨੰਤ ਕ੍ਰਿਸ਼ਨ ਜੇਤੂ ਰਿਹਾ ਜਦਕਿ ਸ਼ਾਟਪੁਟ ਵਿਚ ਦਿਵਜੋਤ ਸਿੰਘ ਪਹਿਲੇ, ਵਿਸ਼ਾਲ ਜੱਸਲ ਦੂਜੇ ਅਤੇ ਸੁਤੀਕਸ਼ਨ ਸਿੰਘ ਤੀਜੇ ਸਥਾਨ ’ਤੇ ਰਿਹਾ। 100 ਮੀਟਰ ਦੀ ਦੌੜ ਵਿਚ ਟਿਉਫਲੂਸ ਪਹਿਲੇ, ਪ੍ਰਭਜੀਤ ਸਿੰਘ ਦੂਜੇ ਅਤੇ ਅਰਸ਼ਦੀਪ ਸਿੰਘ ਤੀਜੇ ਸਥਾਨ ’ਤੇ ਰਿਹਾ।  50 ਤੋਂ ਵੱਧ ਉਮਰ ਵਰਗ ਦੇ ਪੁਰਸ਼ਾਂ ਦੇ ਮੁਕਾਬਲਿਆਂ ਵਿਚ ਸਵਿੰਦਰ ਪਾਲ ਸ਼ਰਮਾ ਪਹਿਲੇ, ਗੁਰਦੀਪ ਸਿੰਘ ਦੂਜੇ ’ਤੇ ਰਿਹਾ। ਅੰਡਰ-21 ਲੜਕਿਆਂ ਦੀ 5000 ਮੀਟਰ ਦੌੜ ਵਿਚ ਵਿਦ ਹਾਡਾ ਪਹਿਲੇ, ਗੌਰਵ ਕੁਮਾਰ ਦੂਜੇ ਅਤੇ ਅਨੂਪ ਕੁਮਾਰ ਤੀਜੇ ਸਥਾਨ ’ਤੇ ਰਿਹਾ।  ਸ਼ਾਟਪੂਟ ਵਿਚ ਅਜਾਇਬ ਸਿੰਘ ਪਹਿਲੇ, ਅਮਰਦੀਪ ਸਿੰਘ ਦੂਜੇ ਅਤੇ ਅਮਨਿੰਦਰ ਸਿੰਘ ਤੀਜੇ ਸਥਾਨ ’ਤੇ ਰਿਹਾ।  100 ਮੀਟਰ ਦੌੜ ਵਿਚ ਅਭਿਸ਼ੇਕ ਸ਼ਰਮਾ ਪਹਿਲੇ,ਗੁਰਪ੍ਰੀਤ ਸਿੰਘ ਦੂਜੇ ਅਤੇ ਬਲਵਿੰਦਰ ਸਿੰਘ ਤੀਜੇ ਸਥਾਨ ’ਤੇ ਰਿਹਾ।
ਬਲਾਕ ਮਾਹਿਲਪੁਰ ਵਿਚ ਅੰਡਰ-14 ਫੁੱਟਬਾਲ ਲੜਕਿਆਂ ਦੇ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਬੇਲੀ ਅਤੇ ਮੇਘੋਵਾਲ ਜੇਤੂ ਰਿਹਾ। ਅੰਡਰ-17 ਫੁੱਟਬਾਲ ਲੜਕਿਆਂ ਦੇ ਮੁਕਾਬਲਿਆਂ ਵਿਚ ਜੰਡੋਲੀ, ਜਲੋਵਾਲ ਅਤੇ ਬੰਬੇਲੀ ਜੇਤੂ ਰਿਹਾ।
ਬਲਾਕ ਭੂੰਗਾ ਦੇ 21-40 ਵਾਲੀਬਾਲ ਲੜਕਿਆਂ ਦੇ ਮੁਕਾਬਲਿਆਂ ਵਿਚ ਗੜ੍ਹਦੀਵਾਲਾ ਕਾਲਜ, ਬਾਬਾ ਮੰਝ ਕਲੱਬ, ਕੰਗਮਾਈ ਅਤੇ ਬਾਬਾ ਦੀਪ ਸਿੰਘ ਕਲੱਬ ਜੇਤੂ ਰਹੇ। ਅੰਡਰ-21 ਵਾਲੀਬਾਲ ਲੜਕਿਆਂ ਦੇ ਮੁਕਾਬਲਿਆਂ ਵਿਚ ਗੜ੍ਹਦੀਵਾਲਾ ਕਾਲਜ, ਧੂਤਕਲਾਂ, ਮੱਲੇਵਾਲ, ਬਸੀਵਜੀਦ ਜੇਤੂ ਰਹੇ। ਅੰਡਰ-17 ਵਾਲੀਬਾਲ ਲੜਕਿਆਂ ਦੇ ਮੁਕਾਬਲਿਆਂ ਵਿਚ ਭੂੰਗਾ, ਕੇ.ਆਰ.ਕੇ., ਕੁਲੀਆਂ, ਓਕਾਡਾ ਜੇਤੂ ਰਿਹਾ। 100 ਮੀਟਰ ਦੌੜ ਵਿਚ 41-50 ਪੁਰਸ਼ ਵਰਗ ਵਿਚ ਸਰਬਜੀਤ ਸਿੰਘ ਪਹਿਲੇ, ਹਰਿੰਦਰ ਕੁਮਾਰ ਦੂਜੇ ਸਥਾਨ ’ਤੇ ਰਹੇ। 50 ਸਾਲ ਤੋਂ ਵੱਧ ਉਮਰ ਵਰਗ ਵਿਚ 100 ਮੀਟਰ ਦੀ ਦੌੜ ਵਿਚ ਸੁਖਪਾਲ ਸਿੰਘ ਜੇਤੂ ਰਹੇ। ਅੰਡਰ-14 ਲੜਕੀਆਂ ਦੀ 100 ਮੀਟਰ ਦੌੜ ਵਿਚ ਰਮਨਦੀਪ ਕੌਰ ਪਹਿਲੇ, ਵੰਦਨਾ ਕੁਮਾਰ ਦੂਜੇ ਅਤੇ ਗੁਰਜੋਤ ਰਾਹੁਲ ਤੀਜੇ ਸਥਾਨ ’ਤੇ ਰਹੀਆਂ। ਅੰਡਰ-17 ਲੜਕੀਆਂ ਵਿਚ ਹਰਲੀਨ ਕੌਰ, ਪਹਿਲੇ, ਮੁਸਕਾਨ ਪ੍ਰੀਤ ਕੌਰ ਦੂਜੇ ਅਤੇ ਸੁਖਬੀਰ ਕੌਰ ਤੀਜੇ ਸਥਾਨ ’ਤੇ ਰਹੀਆਂ। ਅੰਡਰ-21 ਲੜਕੀਆਂ ਦੀ 5000 ਮੀਟਰ ਦੌੜ ਦੇ ਮੁਕਾਬਲਿਆਂ ਵਿਚ ਪ੍ਰਿਯੰਕਾ ਕੁਮਾਰੀ ਜੇਤੂ ਰਹੀ। ਅੰਡਰ -17 ਲੜਕਿਆਂ ਦੀ 5000 ਮੀਟਰ ਦੌੜ ਵਿਚ ਨੀਤਕ ਡਡਵਾਲ ਜੇਤੂ ਰਿਹਾ ਜਦਕਿ ਅੰਡਰ-21 ਵਿਚ ਜਤਿਨਜੀਤ ਸਿੰਘ ਪਹਿਲੇ, ਚੇਤਨ ਦੂਜੇ ਅਤੇ ਗੁਰਜਿੰਦਰ ਪਾਲ ਸਿੰਘ ਤੀਜੇ ਸਥਾਨ ’ਤੇ ਰਹੇ। 21-40 ਉਮਰ ਵਰਗ ਵਿਚ ਹਰਜੋਤਵੀਰ ਸਿੰਘ ਜੇਤੂ ਰਹੇ।
ਬਲਾਕ ਦਸੂਹਾ ਵਿਚ ਰੱਸਾ ਕੱਸ਼ੀ ਅੰਡਰ-14 ਲੜਕਿਆਂ ਵਿਚ ਤੇਲੀਚੱਕ ਜੇਤੂ ਰਿਹਾ। ਅੰਡਰ-17 ਲੜਕਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੱਗਰਾਂ ਪਹਿਲੇ, ਸਰਕਾਰੀ ਹਾਈ ਸਕੂਲ ਬਿਸੋਚੱਕ ਦੂਜੇ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਨਵਾਂ ਤੀਜੇ ਸਥਾਨ ’ਤੇ ਰਿਹਾ। ਅੰਡਰ-17 ਲੜਕੀਆਂ ਦੇ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੇਤੂ ਰਿਹਾ। ਅੰਡਰ-21 ਲੜਕਿਆਂ ਦੇ ਮੁਕਾਬਲਿਆਂ ਵਿਚ ਸੱਗਰਾਂ ਅਖਰਾ ਪਹਿਲੇ, ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਦੂਜੇ ਅਤੇ ਦਸ਼ਮੇਸ਼ ਪਬਲਿਕ ਸਕੂਲ ਉਸਮਾਨ ਸ਼ਹੀਦ ਤੀਜੇ ਸਥਾਨ ’ਤੇ ਰਿਹਾ। ਅੰਡਰ-21 ਲੜਕੀਆਂ ਦੇ ਮੁਕਾਬਲਿਆਂ ਵਿਚ ਜੇ.ਸੀ.ਡੀ.ਏ.ਵੀ. ਕਾਲਜ ਦਸੂਹਾ ਪਹਿਲੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਨਵਾਂ ਦੂਜੇ ਸਥਾਨ ’ਤੇ ਰਿਹਾ। 21 ਤੋਂ 40 ਉਮਰ ਵਰਗ ਦੇ ਮੁਕਾਬਲਿਆਂ ਵਿਚ ਸੱਗਰਾਂ ਅਖਰਾ ਪਹਿਲੇ ਅਤੇ ਬਾਬਾ ਦੀਪ ਸਿੰਘ ਕਲੱਬ ਤੀਜੇ ਸਥਾਨ ’ਤੇ ਰਿਹਾ।
ਬਲਾਕ ਹਾਜੀਪੁਰ ਵਿਚ 100 ਮੀਟਰ ਲੜਕੀਆਂ ਦੇ ਮੁਕਾਬਲਿਆਂ ਵਿਚ ਮਮਤਾ ਚੌਧਰੀ ਜੇਤੂ ਰਹੀ ਜਦਕਿ 600 ਮੀਟਰ ਲੜਕਿਆਂ ਵਿਚ ਕਮਲ ਅਤੇ ਦਲੀਪ ਨੇ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਅੰਡਰ-17 ਲੜਕਿਆਂ ਦੇ ਫੁੱਟਬਾਲ ਮੁਕਾਬਲਿਆਂ ਵਿਚ ਘਗਵਾਲ ਜੇਤੂ ਰਿਹਾ, ਅੰਡਰ-14 ਲੜਕੀਆਂ ਦੀ ਰੱਸਾ ਕੱਸ਼ੀ ਵਿਚ ਗੇਰਾ ਦੀ ਟੀਮ ਜੇਤੂ ਰਹੀ। ਅੰਡਰ-14 ਲੜਕੀਆਂ ਕਬੱਡੀ ਦੇ ਮੁਕਾਬਲਿਆਂ ਵਿਚ ਧਾਮੀਆਂ ਸਕੂਲ ਜੇਤੂ ਰਿਹਾ। ਅੰਡਰ-14 ਲੜਕੀਆਂ ਦੀ ਰੱਸਾ ਕੱਸ਼ੀ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਾਜੀਪੁਰ ਜੇਤੂ ਰਿਹਾ।

error: copy content is like crime its probhihated