Prime Punjab Times

Latest news
श्री रामलीला कमेटी दसूहा ने निकाली राम विवाह संबंधी भव्य शोभायात्रा हाजीपुर चौक दसूहा में धरना रोष प्रदर्शन किया, दसूहा में पंजाब बंद का असर *ਸੀ.ਐਚ.ਸੀ ਭੂੰਗਾ ਵਿਖੇ ਵਿਸ਼ਵ ਮਾਨਸਿਕ ਸਿਹਤ ਜਾਗਰੂਕਤਾ ਦਿਵਸ ਮਨਾਇਆ ਗਿਆ* *ਅਗਰਵਾਲ ਸਭਾ ਵੱਲੋਂ ਮਹਾਰਾਜਾ ਅਗਰਸੈਨ ਜਯੰਤੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ* ਪ੍ਰਿੰਸੀਪਲ ਸੁਖਵੰਤ ਕੌਰ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ਸੰਭਾਲਿਆ ਅਹੁਦਾ, ਸਟਾਫ਼ ਵੱਲੋਂ ਨਿੱਘਾ ਸਵਾ... ਆਰਿਅਨ ਸ਼ਰਮਾ ਨੇ ਰਾਜ ਪੱਧਰੀ ਲੰਬੀ ਛਾਲ ਮੁਕਾਬਲੇ 'ਚ ਜਿੱਤਿਆ ਸੋਨ ਤਮਗਾ,ਕੌਮੀ ਪੱਧਰ ਦੇ ਮੁਕਾਬਲੇ ਲਈ ਹੋਈ ਚੋਣ ਅੰਤਰਰਾਸ਼ਟਰੀ ਬਾਲੜੀ ਦਿਵਸ ਮੌਕੇ ਬੇਟੀ ਬਚਾਓ ਬੇਟੀ ਪੜ੍ਹਾਓ ਸੈੱਲ ਵੱਲੋਂ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ KMS ਕਾਲਜ ਦੇ ਸ਼੍ਰੀਮਤੀ ਮੰਜੁਲਾ ਸੈਣੀ ਫੈਸ਼ਨ ਵਿਭਾਗ ਵੱਲੋਂ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ 15 ਅਤੇ 16 ਅਕਤੂਬਰ ਨੂੰ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ, ਵੋਟਰ ਸੂਚੀ ਵਿੱਚ ਆਪਣਾ ਨਾਮ ਜ਼ਰੂਰ ਚੈੱਕ ਕਰਨ: ਆਸ਼ਿਕਾ ਜੈਨ ਕਮਾਹੀ ਦੇਵੀ ਵਿਖੇ ਪਲੇਸਮੈਂਟ ਕੈਂਪ 14 ਅਕਤੂਬਰ ਨੂੰ – ਰਮਨਦੀਪ ਕੌਰ
ADVERTISEMENT
You are currently viewing ਮੇਨ ਹਾਈਵੇ ‘ਤੇ ਪਸ਼ੂਆਂ ਨੂੰ ਲਿਆਉਣ ਵਾਲਿਆਂ ‘ਤੇ ਹੋਵੇ ਕਾਰਵਾਈ  

ਮੇਨ ਹਾਈਵੇ ‘ਤੇ ਪਸ਼ੂਆਂ ਨੂੰ ਲਿਆਉਣ ਵਾਲਿਆਂ ‘ਤੇ ਹੋਵੇ ਕਾਰਵਾਈ  

ਮੇਨ ਹਾਈਵੇ ‘ਤੇ ਪਸ਼ੂਆਂ ਨੂੰ ਲਿਆਉਣ ਵਾਲਿਆਂ ‘ਤੇ ਹੋਵੇ ਕਾਰਵਾਈ  

ਕਾਠਗੜ੍ਹ, 12 ਅਪ੍ਰੈਲ (ਜਤਿੰਦਰਪਾਲ ਸਿੰਘ ਕਲੇਰ ) ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਨਾਹੀ ਦੇ ਹੁਕਮਾਂ ਦੇ ਬਾਵਜੂਦ ਵੀ ਪਸ਼ੂ ਪਾਲਕਾਂ ਦੁਆਰਾ ਮੇਨ ਹਾਈਵੇਜ਼ ‘ਤੇ ਪਸ਼ੂਆਂ ਨੂੰ ਲਿਆਉਣ ਦਾ ਸਿਲਸਿਲਾ ਉਸੇ ਤਰ੍ਹਾਂ ਜਾਰੀ ਹੈ। ਬਲਾਚੌਰ -ਰੂਪਨਗਰ ਰਾਜ ਮਾਰਗ ‘ਤੇ ਪਿੰਡ ਮੁੱਤੋਂ ਦੇ ਨਜ਼ਦੀਕ ਦੋ ਸੌ ਦੇ ਕਰੀਬ ਗਊਆਂ ਦਾ ਇੱਕ ਝੁੰਡ ਇਸ ਤਰ੍ਹਾਂ ਤੁਰਿਆ ਜਾ ਰਿਹਾ ਸੀ। ਜਿਸ ਦਾ ਜਿਵੇਂ ਕੋਈ ਬਾਲੀਵਾਰਸ ਕੀ ਨਾ ਹੋਵੇ ਇਨ੍ਹਾਂ ਗਊਆਂ ਦਾ ਇੱਕ ਹੀ ਪਾਲੀ ਸੀ ਜੋ ਸਿਰਫ਼ ਅੱਗੇ ਅੱਗੇ ਤੁਰਿਆ ਹੋਇਆ ਸੀ ਅਤੇ ਵੱਡੀ ਗਿਣਤੀ ‘ਚ ਗਊਆਂ 100 ਕੁ ਮੀਟਰ ਤਕ ਪਿੱਛੇ ਪਿੱਛੇ ਪੂਰੇ ਮਾਰਗ ਨੂੰ  ਘੇਰੀ ਜਾ ਰਹੀਆਂ ਸਨ। ਗਊਆਂ ਦੇ ਝੁੰਡ ਵਿੱਚੋਂ ਬਲਾਚੌਰ ਤੋਂ ਰੋਪੜ ਸਾਈ ਨੂੰ ਜਾਣ ਵਾਲੀ ਛੋਟੇ ਵੱਡੇ ਵਾਹਨ ਚਾਲਕਾਂ ਨੂੰ ਬੜੀ ਮੁਸ਼ਕਿਲ ਨਾਲ ਲੰਘਣਾ ਪੈ ਰਿਹਾ ਸੀ ਪਰੰਤੂ ਜੇਕਰ ਕਿਸੇ ਵਾਹਨ ਦੀ ਲਪੇਟ ਵਿਚ ਆ ਕੇ ਗਊਆਂ ਦਾ ਨੁਕਸਾਨ ਹੋ ਜਾਂਦਾ ਤਾਂ  ਫਿਰ ਉਲਟਾ ਅਜਿਹੇ ਵਾਹਨ ਚਾਲਕਾਂ ਨੂੰ ਉਲਝਾ ਲਿਆ  ਜਾਂਦਾ ਹੈ ਜਦਕਿ ਬੇਪਰਵਾਹ ਤੁਰੇ ਜਾਂਦੇ ਪਸ਼ੂਆਂ ਦੇ ਪਾਲੀ ਆਪਣਾ ਕਸੂਰ ਰਤਾ ਵੀ ਨਹੀਂ ਸਮਝਦੇ ।

ਹਾਈਵੇ ਮਾਰਗਾਂ ‘ਤੇ ਇਸ ਤਰ੍ਹਾਂ ਲਾਪ੍ਰਵਾਹੀ ਨਾਲ ਲਿਆਂਦੇ ਜਾਂਦੇ ਪਸ਼ੂਆਂ ਨਾਲ ਜੇਕਰ ਕੋਈ ਹਾਦਸਾ ਵਾਪਰ ਜਾਵੇ ਤਾਂ ਉਸ ਦੀ ਭਰਪਾਈ ਕੌਣ ਕਰੇਗਾ ? ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਹਾਈਵੇ ਮਾਰਗਾਂ ‘ਤੇ ਮੱਝਾਂ, ਗਊਆਂ ਆਦਿ ਪਸ਼ੂਆਂ ਨੂੰ ਲਿਆਉਣ ਵਾਲਿਆਂ ‘ਤੇ ਬਣਦੀ ਲੋੜੀਂਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਅਣਚਾਹੇ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ ।

ਫੋਟੋ : ਰੂਪਨਗਰ-ਬਲਾਚੌਰ ਹਾਈਵੇ ਮਾਰਗ ‘ਤੇ ਜਾ ਰਹੀਆਂ ਗਾਵਾਂ ਦਾ ਦ੍ਰਿਸ਼।